ਸੰਜੇ ਮਿਸ਼ਰਾ ਤੇ ਨੀਨਾ ਗੁਪਤਾ ਦੀ ਫ੍ਰੈਂਚਾਇਜ਼ੀ ‘ਵਧ-2’ ਵੱਡੇ ਪਰਦੇ ’ਤੇ ਫਰਵਰੀ ’ਚ ਹੋਵੇਗੀ ਰਿਲੀਜ਼
Tuesday, Oct 28, 2025 - 09:24 AM (IST)
ਮੁੰਬਈ- ਇਕ ਨਵੀਂ ਕਹਾਣੀ ਜੋ ਡੂੰਘੇ ਮਾਨਵੀ ਜਜ਼ਬਾਤਾਂ ਅਤੇ ਨੈਤਿਕ ਮੁਸ਼ਕਿਲਾਂ ਨਾਲ ਭਰੀ ਹੈ, ਹੁਣ ਵੱਡੇ ਪਰਦੇ ਉੱਤੇ ਖੁੱਲ੍ਹਣ ਜਾ ਰਹੀ ਹੈ! ਲਵ ਰੰਜਨ ਅਤੇ ਅੰਕੁਰ ਗਰਗ ਦੀ ਲਵ ਫਿਲਮਸ ਨੇ ਮਾਣ ਨਾਲ ‘ਵਧ 2’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਣਉਗੇ। ਫਿਲਮ 6 ਫਰਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
ਡਾਇਰੈਕਟਰ ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ‘ਵਧ 2’ ਸਿਨੇਮਾਘਰਾਂ ਵਿਚ 6 ਫਰਵਰੀ, 2026 ਨੂੰ ਰਿਲੀਜ਼ ਹੋ ਰਹੀ ਹੈ। ਅਸੀਂ ਕਹਾਣੀ ਨੂੰ ਬਹੁਤ ਦਿਲੋਂ ਬਣਾਇਆ ਹੈ ਤਾਂ ਕਿ ਦਰਸ਼ਕਾਂ ਨੂੰ ਸੋਚਣ ’ਤੇ ਮਜਬੂਰ ਕਰੀਏ। ਮੈਂ ਲਵ ਅਤੇ ਅੰਕੁਰ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਇਸ ਕਹਾਣੀ ਉੱਤੇ ਭਰੋਸਾ ਕੀਤਾ। ਹੁਣ ਮੈਨੂੰ ਉਡੀਕ ਹੈ ਕਿ ਦਰਸ਼ਕ ਇਸ ਨੂੰ ਵੱਡੇ ਪਰਦੇ ਉੱਤੇ ਦੇਖਣ, ਤਾਂ ਮਿਲਦੇ ਹਾਂ ਸਿਨੇਮਾਘਰਾਂ ਵਿਚ, ਕਹਾਣੀ ਇਥੋਂ ਹੀ ਅੱਗੇ ਵਧੇਗੀ!
ਪ੍ਰੋਡਿਊਸਰ ਲਵ ਰੰਜਨ ਨੇ ਕਿਹਾ ਕਿ ‘ਵਧ’ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਇਹ ਆਮ ਲੋਕਾਂ ਦੇ ਵਿਸ਼ਵਾਸ ਅਤੇ ਉਨ੍ਹਾਂ ਸਾਹਮਣੇ ਆਉਣ ਵਾਲੇ ਮੁਸ਼ਕਿਲ ਹਾਲਾਤ ਨੂੰ ਸੱਚਾਈ ਨਾਲ ਦਿਖਾਉਂਦੀ ਹੈ, ਜੋ ਉਨ੍ਹਾਂ ਦੇ ਜ਼ਮੀਰ ਅਤੇ ਹਿੰਮਤ ਦੀ ਪ੍ਰੀਖਿਆ ਲੈਂਦਾ ਹਨ। ‘ਵਧ 2’ ਵਿਚ ਜਸਪਾਲ ਨੇ ਇਸ ਸੋਚ ਨੂੰ ਹੋਰ ਵੀ ਡੂੰਘਾਈ ਨਾਲ ਦਿਖਾਇਆ ਹੈ, ਇਕ ਅਜਿਹੀ ਕਹਾਣੀ ਜ਼ਰੀਏ ਜੋ ਦਿਲਚਸਪ ਵੀ ਹੈ ਅਤੇ ਸੋਚਣ ਉੱਤੇ ਮਜਬੂਰ ਕਰਨ ਵਾਲੀ ਵੀ ਹੈ। ਖੁਸ਼ੀ ਹੈ ਕਿ ਦਰਸ਼ਕ ਇਸ ਨੂੰ 6 ਫਰਵਰੀ ਤੋਂ ਵੱਡੇ ਪਰਦੇ ਉੱਤੇ ਦੇਖ ਸਕਣਗੇ।
