ਦੀਵਾਲੀ ਵਾਲੇ ਦਿਨ ਵੱਡੀ ਘਟਨਾ ! ਮਸ਼ਹੂਰ ਅਦਾਕਾਰਾ ਨੂੰ ਅੱਗ ਨੇ ਪਾਇਆ ਘੇਰਾ, ਪਿਤਾ ਨੇ ਕੱਪੜੇ ਪਾੜ ਕੇ ਬਚਾਈ ਜਾਨ
Wednesday, Oct 22, 2025 - 10:36 AM (IST)

ਐਂਟਰਟੇਨਮੈਂਟ ਡੈਸਕ- ਰਿਐਲਿਟੀ ਸ਼ੋਅ ਬਿਗ ਬੌਸ 9 ਦੀ ਮੁਕਾਬਲੇਬਾਜ਼ ਰਹੀ ਅਦਾਕਾਰਾ ਪ੍ਰਿਆ ਮਲਿਕ ਦੀਵਾਲੀ ਦੇ ਜਸ਼ਨਾਂ ਦੌਰਾਨ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋਮ ਤੋਂ ਵਾਲ-ਵਾਲ ਬਚ ਗਈ। ਪ੍ਰਿਆ ਦੀਵਾਲੀ ਦੇ ਮੌਕੇ ‘ਤੇ ਫੋਟੋਸ਼ੂਟ ਕਰਵਾ ਰਹੀ ਸੀ, ਜਦੋਂ ਉਸਦੇ ਕੱਪੜਿਆਂ ਅਤੇ ਵਾਲਾਂ ਨੂੰ ਅਚਾਨਕ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ ਉਸਦੇ ਪਿਤਾ ਨੇ ਸਮੇਂ ‘ਤੇ ਤੁਰੰਤ ਰੀਐਕਟ ਕਰਕੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਅਤੇ ਉਸਦੀ ਜਾਨ ਬਚ ਗਈ।
ਇਹ ਵੀ ਪੜ੍ਹੋ: ਕੈਨੇਡਾ 'ਚ ਮਸ਼ਹੂਰ ਪੰਜਾਬੀ ਸਿੰਗਰ 'ਤੇ ਫਾਇਰਿੰਗ, ਇਸ ਗੈਂਗ ਨੇ ਲਈ ਜ਼ਿੰਮੇਵਾਰੀ
ਪ੍ਰਿਆ ਨੇ ਸੋਸ਼ਲ ਮੀਡੀਆ ‘ਤੇ ਇਹ ਘਟਨਾ ਸਾਂਝੀ ਕਰਦਿਆਂ ਦੱਸਿਆ ਕਿ ਉਸਦੇ ਪਿੱਛੇ ਰੱਖੇ ਦੀਵੇ ਤੋਂ ਅੱਗ ਉਸਦੇ ਕੱਪੜਿਆਂ ਵਿੱਚ ਲੱਗ ਗਈ ਸੀ। ਕੁਝ ਸਕਿੰਟਾਂ ਵਿੱਚ ਹੀ ਅੱਗ ਉਸਦੀ ਪਿੱਠ ਤੋਂ ਜੂੜੇ ਤੱਕ ਪਹੁੰਚ ਗਈ। ਉਸਨੇ ਲਿਖਿਆ, “ਮੈਂ ਆਪਣੇ ਗੁਆਂਢੀਆਂ ਨਾਲ ਤਸਵੀਰਾਂ ਖਿੱਚਵਾ ਰਹੀ ਸੀ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਮੋਢੇ ਤੋਂ ਲਪਟਾਂ ਉੱਠ ਰਹੀਆਂ ਹਨ ਅਤੇ ਮੇਰੀ ਪਿੱਠ ਸੜ ਰਹੀ ਹੈ।”
ਅਦਾਕਾਰਾ ਨੇ ਦੱਸਿਆ ਕਿ ਇਹ ਕੋਈ ਛੋਟੀ ਅੱਗ ਨਹੀਂ ਸੀ, ਸਗੋਂ ਇੰਨੀ ਵੱਡੀ ਸੀ ਕਿ ਉਹ ਉਸ ਵਿੱਚ ਘਿਰ ਗਈ ਸੀ। ਉਸਨੇ ਲਿਖਿਆ, “ਮੇਰੇ ਪਾਪਾ ਨੇ ਕਿਸੇ ਤਰ੍ਹਾਂ ਮੇਰੇ ਕੱਪੜੇ ਪਾੜ ਦਿੱਤੇ, ਜੋ ਬਚਣ ਦਾ ਇਕਲੌਤਾ ਤਰੀਕਾ ਸੀ। ਨਹੀਂ ਤਾਂ ਹਾਲਾਤ ਬਹੁਤ ਖਤਰਨਾਕ ਹੋ ਸਕਦੇ ਸਨ।” ਇਸ ਘਟਨਾ ਨੇ ਉਸਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ: ਦੀਵਾਲੀ ਵਾਲੇ ਦਿਨ ਅਮਰੀਕਾ ਤੋਂ ਆਈ ਮੰਦਭਾਗੀ ਖਬਰ; ਸੜਕ ਹਾਦਸੇ 'ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ
ਪ੍ਰਿਆ ਨੇ ਆਪਣੀ ਸਿਹਤ ਬਾਰੇ ਦੱਸਿਆ ਕਿ ਉਹ ਹੁਣ ਠੀਕ ਹੈ ਅਤੇ ਉਸਦੇ ਮੋਢੇ ਅਤੇ ਉਂਗਲੀਆਂ ‘ਤੇ ਹਲਕੇ ਬਰਨ ਦੇ ਨਿਸ਼ਾਨ ਹਨ। ਉਸਨੇ ਇਹ ਵੀ ਕਿਹਾ ਕਿ ਉਹ ਸ਼ੁਕਰਗੁਜ਼ਾਰ ਹੈ ਕਿ ਹਾਦਸੇ ਵੇਲੇ ਉਸ ਨੇ ਆਪਣੇ ਬੱਚੇ ਨੂੰ ਗੋਦ ਵਿੱਚ ਨਹੀਂ ਫੜਿਆ ਹੋਇਆ ਸੀ। ਉਸਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਦੀਵਾਲੀ ਜਾਂ ਕਿਸੇ ਵੀ ਸਮਾਗਮ ਦੌਰਾਨ ਸਾਵਧਾਨੀ ਦੀ ਥੋੜੀ ਜਿਹੀ ਕਮੀ ਵੱਡੇ ਹਾਦਸੇ ਦਾ ਕਾਰਣ ਬਣ ਸਕਦੀ ਹੈ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਇਕ ਵਾਰ ਮੁੜ ਛਾਇਆ ਸੋਗ ! ਹੁਣ ਇਸ ਕਲਾਕਾਰ ਨੇ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8