ਸਲਮਾਨ ਖਾਨ, ਰਜਨੀਕਾਂਤ ਤੇ ਮਾਧੁਰੀ ਦੀਕਿਸ਼ਤ ਨੂੰ ਬਲੋਚਿਸਤਾਨ ਨੇ ਬਣਾਇਆ ਬ੍ਰਾਂਡ ਅੰਬੈਸਡਰ
Tuesday, Oct 28, 2025 - 09:40 AM (IST)
ਗੁਰਦਾਸਪੁਰ/ਬਲੋਚਿਸਤਾਨ (ਵਿਨੋਦ)- ਭਾਰਤੀ ਫਿਲਮ ਅਦਾਕਾਰ ਸਲਮਾਨ ਖਾਨ ਦਾ ਬਲੋਚਿਸਤਾਨ ਬਾਰੇ ਬਿਆਨ ਇਕ ਵਾਰ ਫਿਰ ਖ਼ਬਰਾਂ ’ਚ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਪੱਤਰ ਦੇ ਆਧਾਰ ’ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਟੈਰਰ ਵਾਚਲਿਸਟ ’ਚ ਪਾ ਦਿੱਤਾ ਹੈ। ਇਸ ਦਾ ਕਾਰਨ ਸਾਊਦੀ ਅਰਬ ਵਿਚ ਸਲਮਾਨ ਦਾ ਬਿਆਨ ਹੈ, ਜਿਸ ਵਿਚ ਉਸ ਨੇ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਕਰ ਦਿੱਤਾ ਸੀ।
#BharatBalochistanFriendship
— Mir Yar Baloch (@miryar_baloch) October 26, 2025
The Republic of Balochistan virtually confers Indian Bollywood actors and actress (Hon) Brand Ambassadors of #Balochistan as token of appreciation.
26 October 2025
The Republic of Balochistan proudly confers the title of (Honorary) Brand Ambassador… pic.twitter.com/6RcL41oYym
ਇਸ ਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਵੱਖਵਾਦੀ ਬਲੋਚ ਨੇਤਾ ਮੀਰ ਯਾਲ ਬਲੋਚ ਨੇ ਸਲਮਾਨ ਅਤੇ ਕਈ ਬਾਲੀਵੁੱਡ ਅਦਾਕਾਰਾਂ ਬਾਰੇ ਇਕ ਬਿਆਨ ਜਾਰੀ ਕੀਤਾ ਹੈ। ਭਾਰਤੀ ਅਦਾਕਾਰਾਂ ਨੂੰ ਲੈ ਕੇ ਮੀਰ ਵੱਲੋਂ ਦਿੱਤੇ ਬਿਆਨ ਨਾਲ ਪਾਕਿਸਤਾਨ ਦਾ ਗੁੱਸਾ ਹੋਰ ਵਧ ਸਕਦਾ ਹੈ।
ਮੀਰ ਯਾਰ ਬਲੋਚ ਨੇ ਇਕ ਟਵੀਟ ’ਚ ਕਿਹਾ ਕਿ ਬਲੋਚ-ਭਾਰਤ ਦੋਸਤੀ ਦੇ ਹਿੱਸੇ ਵਜੋਂ ਬਲੋਚਿਸਤਾਨ ਗਣਰਾਜ ਨੇ ਭਾਰਤੀ ਕਲਾਕਾਰਾਂ ਨੂੰ ਬਲੋਚਿਸਤਾਨ ਦੇ (ਆਨਰੇਰੀ) ਬ੍ਰਾਂਡ ਅੰਬੈਸਡਰ ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਹ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਸਲਮਾਨ ਖਾਨ, ਰਜਨੀਕਾਂਤ, ਸ਼ਿਵਾਜੀ ਰਾਓ ਗਾਇਕਵਾੜ, ਅਮਿਤਾਭ ਬੱਚਨ, ਹਰਿਵੰਸ਼ ਰਾਏ ਬੱਚਨ, ਸ਼ਾਹਰੁਖ ਖਾਨ ਅਤੇ ਮਾਧੁਰੀ ਦੀਕਸ਼ਿਤ ਸ਼ਾਮਲ ਹਨ।
