ਤਲਾਕ ਦੇ ਐਲਾਨ ਮਗਰੋਂ ਇਕੱਠੇ ਨਜ਼ਰ ਆਏ ਆਮਿਰ ਅਤੇ ਕਿਰਨ ਰਾਓ, ਕਾਰਗਿਲ ਤੋਂ ਸਾਹਮਣੇ ਆਈ ਪਹਿਲੀ ਤਸਵੀਰ

Saturday, Jul 10, 2021 - 10:36 AM (IST)

ਤਲਾਕ ਦੇ ਐਲਾਨ ਮਗਰੋਂ ਇਕੱਠੇ ਨਜ਼ਰ ਆਏ ਆਮਿਰ ਅਤੇ ਕਿਰਨ ਰਾਓ, ਕਾਰਗਿਲ ਤੋਂ ਸਾਹਮਣੇ ਆਈ ਪਹਿਲੀ ਤਸਵੀਰ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਪਿਛਲੇ ਹਫ਼ਤੇ ਸੋਸ਼ਲ ਮੀਡੀਆ 'ਤੇ ਆਪਣੇ ਤਲਾਕ ਬਾਰੇ ਸਭ ਨੂੰ ਦੱਸਿਆ ਸੀ। ਜਿਸ ਤੋਂ ਬਾਅਦ ਹਰ ਕੋਈ ਇਸ ਜੋੜੀ ਦੇ ਫ਼ੈਸਲੇ ਨੂੰ ਸੁਣ ਕੇ ਹੈਰਾਨ ਰਹਿ ਗਿਆ ਸੀ। ਕੋਈ ਤਾਂ ਕਾਰਨ ਹੋਵੇਗਾ ਕਿ ਦੋਵਾਂ ਨੇ ਇਸ ਪਿਆਰ-ਅਧਾਰਤ ਰਿਸ਼ਤੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਇਸ ਦੇ ਨਾਲ ਹੀ ਤਲਾਕ ਦੇ ਐਲਾਨ ਤੋਂ ਇੱਕ ਹਫ਼ਤੇ ਬਾਅਦ ਸੋਸ਼ਲ ਮੀਡੀਆ 'ਤੇ ਆਈ ਦੋਵਾਂ ਦੀ ਤਸਵੀਰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਦੋਹਾਂ ਵਿਚਾਲੇ ਅਜਿਹਾ ਕੁਝ ਨਹੀਂ ਹੋਇਆ ਹੈ। ਇਸ ਤਸਵੀਰ 'ਚ ਦੋਵੇਂ ਇਕੱਠੇ ਖੁਸ਼ ਨਜ਼ਰ ਆ ਰਹੇ ਹਨ। ਆਮਿਰ ਖ਼ਾਨ ਅਤੇ ਕਿਰਨ ਰਾਓ ਦੋਹਾਂ ਦੇ ਚਿਹਰਿਆਂ 'ਤੇ ਇੱਕ ਵੱਡੀ ਮੁਸਕਾਨ ਨਜ਼ਰ ਆ ਰਹੀ ਹੈ।

PunjabKesari
ਇਹ ਤਸਵੀਰ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੇ ਸੈੱਟ ਦੀ ਹੈ। ਜਿਸ ਨੂੰ ਸਾਊਥ ਸਟਾਰ ਨਾਗਾ ਚੈਤਨਿਆ ਨੇ ਆਪਣੇ ਇੰਸਟਾਗਰਾਮ ਤੋਂ ਸਾਂਝਾ ਕੀਤਾ ਹੈ। ਇਸ ਵਿੱਚ ਨਾਗਾ ਚੈਤਨਿਆ ਵੀ ਨਜ਼ਰ ਆ ਰਹੇ ਹਨ। ਉਹ ਵੀ ਇਸ ਫ਼ਿਲਮ ਦਾ ਹਿੱਸਾ ਹੈ। ਇਸ ਫੋਟੋ ਵਿੱਚ ਆਮਿਰ ਅਤੇ ਨਾਗਾ ਦੋਵੇਂ ਫੌਜ ਦੀ ਵਰਦੀ ਵਿੱਚ ਹਨ।

PunjabKesari
ਆਮਿਰ ਅਤੇ ਕਿਰਨ ਦਾ ਹੋਇਆ ਸੀ ਪ੍ਰੇਮ ਵਿਆਹ
ਜਦੋਂ ਆਮਿਰ ਖ਼ਾਨ ਅਤੇ ਰੀਨਾ ਦੱਤਾ ਦਾ ਤਲਾਕ ਹੋ ਗਿਆ ਸੀ, ਆਮਿਰ ਉਸ ਸਮੇਂ ਰਿਸ਼ਤੇਦਾਰੀ ਨਾਲੋਂ ਟੁੱਟੇ ਹੋਏ ਸੀ। ਉਸੇ ਦੌਰਾਨ ਆਮਿਰ ਅਤੇ ਕਿਰਨ ਦੀ ਨੇੜਤਾ ਵਧੀ। 5 ਸਾਲ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। 2005 ਵਿਚ ਦੋਵਾਂ ਨੇ ਵਿਆਹ ਕੀਤਾ। ਇਸ ਦੌਰਾਨ ਦੋਵੇਂ ਇੱਕ ਬੇਟੇ ਦੇ ਮਾਤਾ-ਪਿਤਾ ਬਣੇ ਪਰ ਵਿਆਹ ਦੇ 15 ਸਾਲਾਂ ਬਾਅਦ ਕਿਸ ਨੂੰ ਪਤਾ ਸੀ ਦੋਵਾਂ ਵਿਚਕਾਰ ਇੰਨੀ ਦੂਰੀ ਕਿਉਂ ਸੀ ਕਿ ਉਨ੍ਹਾਂ ਨੇ ਤਲਾਕ ਲੈਣ ਦਾ ਫ਼ੈਸਲਾ ਵੀ ਕਰ ਲਿਆ।

PunjabKesari
ਆਮਿਰ ਅਤੇ ਕਿਰਨ ਦੇ ਤਲਾਕ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੋਵੇਂ ਬੱਚੇ ਦੀ ਸਾਂਝੀ ਹਿਰਾਸਤ ਚਾਹੁੰਦੇ ਹਨ ਤਾਂ ਜੋ ਬੱਚੇ ਨੂੰ ਦੋਵਾਂ ਮਾਤਾ-ਪਿਤਾ ਦਾ ਪਿਆਰ ਮਿਲਦਾ ਰਹੇ। ਇਸ ਤੋਂ ਇਲਾਵਾ ਦੋਵਾਂ ਨੇ ਵਪਾਰਕ ਮਾਮਲਿਆਂ ਵਿੱਚ ਜੁੜੇ ਰਹਿਣ ਦਾ ਫ਼ੈਸਲਾ ਕੀਤਾ ਹੈ। ਜੇ ਕੁਝ ਖਤਮ ਹੋ ਗਿਆ ਹੈ ਤਾਂ ਦੋਵਾਂ ਵਿਚਕਾਰ ਪਤੀ-ਪਤਨੀ ਦਾ ਰਿਸ਼ਤਾ ਹੈ। ਜਿਸ ਦਾ ਕਾਰਨ ਕੋਈ ਨਹੀਂ ਜਾਣਦਾ।


author

Aarti dhillon

Content Editor

Related News