ਅੰਬਰ ਧਾਲੀਵਾਲ ਦਾ ਬਿਕਨੀ ਵਾਲੀਆਂ ਤਸਵੀਰਾਂ ’ਤੇ ਮਾੜੇ ਕੁਮੈਂਟ ਕਰਨ ਵਾਲਿਆਂ ’ਤੇ ਫੁੱਟਿਆ ਗੁੱਸਾ, ਪੋਸਟ ਪਾ ਕੇ ਕੱਢੀ ਭੜਾਸ

Tuesday, Jul 13, 2021 - 11:50 AM (IST)

ਚੰਡੀਗੜ੍ਹ (ਬਿਊਰੋ)– ਅੰਬਰ ਧਾਲੀਵਾਲ ਇਨ੍ਹੀਂ ਦਿਨੀਂ ਆਪਣੀਆਂ ਬਿਕਨੀ ਤਸਵੀਰਾਂ ਨੂੰ ਲੈ ਕੇ ਚਰਚਾ ’ਚ ਹੈ। ਸੋਸ਼ਲ ਮੀਡੀਆ ’ਤੇ ਅੰਬਰ ਨੇ ਮੈਕਸੀਕੋ ’ਚ ਛੁੱਟੀਆਂ ਦਾ ਆਨੰਦ ਮਾਣਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚੋਂ ਕੁਝ ’ਚ ਉਸ ਨੇ ਬਿਕਨੀ ਪਹਿਨ ਰੱਖੀ ਹੈ, ਜਿਸ ’ਤੇ ਲੋਕ ਉਸ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

PunjabKesari

ਅੰਬਰ ਧਾਲੀਵਾਲ ਨੇ ਬੀਤੇ ਦਿਨੀਂ ਟਵਿਟਰ ਤੇ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਲੋਕਾਂ ਦੇ ਕੁਮੈਂਟਾਂ ’ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਸੀ ਪਰ ਅਜੇ ਤਕ ਉਸ ਨੂੰ ਟਰੋਲ ਕੀਤਾ ਜਾ ਰਿਹਾ ਹੈ। ਇਸ ਨੂੰ ਦੇਖਦਿਆਂ ਅੰਬਰ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਲੋਕਾਂ ’ਤੇ ਆਪਣੀ ਭੜਾਸ ਕੱਢੀ ਹੈ ਤੇ ਮਾੜੇ ਕੁਮੈਂਟ ਕਰਨ ਵਾਲਿਆਂ ’ਤੇ ਗੁੱਸਾ ਜ਼ਾਹਿਰ ਕੀਤਾ ਹੈ।

PunjabKesari

ਅੰਬਰ ਨੇ ਇਕ ਲੰਮੀ-ਚੌੜੀ ਪੋਸਟ ’ਚ ਲਿਖਿਆ, ‘ਕੋਈ ਸੂਟ ਪਾ ਕੇ ਵਾਲ ਬੰਨ੍ਹ ਕੇ ਦਿਲ ਦਾ ਸਾਫ ਬੰਦਾ ਨਹੀਂ ਬਣ ਜਾਂਦਾ, ਕੋਈ ਡਰੈੱਸ ਪਾ ਕੇ ਮਾੜਾ ਬੰਦਾ ਨਹੀਂ ਬਣ ਜਾਂਦਾ। ਜਿਹੜੇ ਮੁੰਡੇ ਇੰਨਾ ਗਲਤ ਬੋਲਦੇ ਹਨ ਤੁਹਾਡੇ ਘਰ ਮਾਵਾਂ-ਭੈਣਾਂ ਨਹੀਂ ਹੋਣੀਆਂ, ਜੋ ਤੁਸੀਂ ਬੇਗਾਨੀਆਂ ਧੀਆਂ ਨੂੰ ਇੰਨੀ ਛੇਤੀ ਬੋਲਣ ਲੱਗ ਜਾਂਦੇ ਹੋ। ਸਾਡੇ ਮਾਪੇ ਹੋਰ ਜ਼ਮਾਨੇ ’ਚ ਜੰਮੇ-ਪਲੇ ਹਨ, ਵੱਖਰਾ ਮਾਹੌਲ ਸੀ। ਜ਼ਮਾਨੇ ਨਾਲ ਖ਼ੁਦ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਤੁਸੀਂ ਆਪ ਮੁੰਡੇ ਬੀਚ ’ਤੇ ਜਾ ਕੇ ਗੋਰੀਆਂ ਨੂੰ ਦੇਖਦੇ ਹੋ ਸਾਰਾ ਦਿਨ ਬੈਠ ਕੇ। ਆਪ ਤੁਸੀਂ ਸਾਰੇ ਕੁੜੀਆਂ ਵੀ ਮੁੰਡੇ ਵੀ ਇਸ ਤਰ੍ਹਾਂ ਦੇ ਸੈਲੇਬ੍ਰਿਟੀਜ਼ ਨੂੰ ਫਾਲੋਅ ਕਰਦੇ ਹੋ, ਜਿਵੇਂ ਕਿਮ ਕਰਦਾਸ਼ੀਅਨ ਤੇ ਕਾਇਲੀ ਜੈਨਰ ਤੇ ਉਨ੍ਹਾਂ ਨੂੰ ਸੁਪੋਰਟ ਕਰਦੇ ਹੋ। ਇਥੋਂ ਤਕ ਕਿ ਉਨ੍ਹਾਂ ਦੀਆਂ ਤਸਵੀਰਾਂ ’ਤੇ ਕੁਮੈਂਟ ਵੀ ਕਰਦੇ ਹੋ।’

PunjabKesari

ਅੰਬਰ ਨੇ ਦਿਲਜੀਤ ਦੋਸਾਂਝ ਦਾ ਜ਼ਿਕਰ ਕਰਦਿਆਂ ਕਿਹਾ, ‘ਜਦੋਂ ਦਿਲਜੀਤ ਦੋਸਾਂਝ ਕਾਇਲੀ ਜੈਨਰ ਦੀ ਤਸਵੀਰ ’ਤੇ ਕੁਮੈਂਟ ਕਰਦਾ ਹੈ ਤਾਂ ਤੁਹਾਨੂੰ ਉਹ ਫਨੀ ਲੱਗਦਾ ਸੀ। ਮੁੰਡੇ ਤੁਸੀਂ ਸਾਰੇ ਆਪ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਫਾਲੋਅ ਕਰਦੇ ਹੋ, ਦੇਖਦੇ ਹੋ ਪਰ ਦੁੱਖ ਲੱਗਦਾ ਜਦੋਂ ਕੋਈ ਪੰਜਾਬੀ ਕੁੜੀ ਬਿਕਨੀ ਪਾ ਲਵੇ। ਹੋਰ ਨਹੀਂ ਸੂਟ ਪਾ ਕੇ ਜਾਈਏ ਅਸੀਂ ਸਮੁੰਦਰ ਦੇ ਵਿਚ? ਇਹ ਇਕੋ ਗੱਲ ਹੀ ਹੁੰਦੀ ਹੈ। ਮੈਂ ਵੀ ਇਨਸਾਨ ਹੀ ਹਾਂ। ਮੈਂ ਛੁੱਟੀਆਂ ’ਤੇ ਹਾਂ ਆਪਣੀ ਜ਼ਿੰਦਗੀ ਜੀਅ ਰਹੀ ਹਾਂ। ਜੇ ਮੈਂ ਪਾਣੀ ’ਚ ਜਾਣਾ ਹੈ ਤਾਂ ਮੈਨੂੰ ਬਿਕਨੀ ਹੀ ਪਹਿਨਣੀ ਪਵੇਗੀ। ਇਸ ਨਾਲ ਮੈਂ ਕੋਈ ਮਾੜੀ ਸ਼ਖਸੀਅਤ ਨਹੀਂ ਬਣ ਜਾਣਾ।’

 
 
 
 
 
 
 
 
 
 
 
 
 
 
 
 

A post shared by Aamber Dhaliwal (@aamberdhaliwall)

ਅੰਬਰ ਨੇ ਅਖੀਰ ’ਚ ਕਿਹਾ, ‘ਆਪਣੀ ਸੋਚ ਬਦਲੋ। ਅੱਗੇ ਵਧੋ ਦੁਨੀਆ ’ਚ। ਘਰ ਬੈਠ ਕੇ ਚੁਗਲੀਆਂ ਤੇ ਫੇਕ ਅਕਾਊਂਟਸ ਤੋਂ ਕੁਮੈਂਟਸ ਕਰਕੇ ਆਪਣਾ ਸਮਾਂ ਬਰਬਾਦ ਕਰਨਾ ਬੰਦ ਕਰੋ। ਖੁਸ਼ ਰਿਹਾ ਕਰੋ। ਦਿਮਾਗ ਠੰਡਾ ਰੱਖਿਆ ਕਰੋ। ਮੈਂ ਨਹੀਂ ਚੰਗੀ ਲੱਗਦੀ ਤਾਂ ਕੋਈ ਮਜਬੂਰੀ ਨਹੀਂ ਕਿ ਤੁਸੀਂ ਫਾਲੋਅ ਕਰੋ ਮੈਨੂੰ। ਮੈਂ ਜੋ ਹਾਂ ਜਿਵੇਂ ਦੀ ਹਾਂ ਮੈਂ ਇਸ ਤਰ੍ਹਾਂ ਦੀ ਹੀ ਹਾਂ। ਮੈਨੂੰ ਕੁਝ ਲੁਕਾਉਣ ਦੀ ਲੋੜ ਨਹੀਂ। ਮੇਰਾ ਪਰਿਵਾਰ ਮੇਰੀ ਸੁਪੋਰਟ ਕਰਦਾ ਹੈ ਤੇ ਇਕੋ ਚੀਜ਼ ਜੋ ਉਨ੍ਹਾਂ ਨੂੰ ਖ਼ੁਸ਼ ਰੱਖਦੀ ਹੈ ਉਹ ਇਹ ਹੈ ਕਿ ਮੈਂ ਖ਼ੁਸ਼ ਰਹਾਂ। ਆਪਣਾ ਸਮਾਂ ਮੇਰੇ ’ਤੇ ਬਰਬਾਦ ਨਾ ਕਰੋ ਨਫਰਤ ਕਰਨ ’ਚ। ਤੁਸੀਂ ਵੀ ਛੁੱਟੀਆਂ ’ਤੇ ਜਾਓ। ਘਰ ’ਚ ਬੈਠੇ-ਬੈਠੇ ਦਿਮਾਗ ਖ਼ਰਾਬ ਹੋ ਗਿਆ ਤੁਹਾਡਾ।’

PunjabKesari

ਨੋਟ– ਅੰਬਰ ਦੀ ਇਸ ਪੋਸਟ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News