ਮੀਕਾ ਸਿੰਘ ਆਪਣੇ ਫਾਰਮ ਹਾਊਸ ''ਤੇ ਪਾਲਤੂ ਜਾਨਵਰਾਂ ਨਾਲ ਸਮਾਂ ਬਿਤਾਉਂਦੇ ਦਾ ਵੀਡੀਓ ਕੀਤਾ ਸਾਝਾਂ

Friday, Aug 02, 2024 - 11:51 AM (IST)

ਮੀਕਾ ਸਿੰਘ ਆਪਣੇ ਫਾਰਮ ਹਾਊਸ ''ਤੇ ਪਾਲਤੂ ਜਾਨਵਰਾਂ ਨਾਲ ਸਮਾਂ ਬਿਤਾਉਂਦੇ ਦਾ ਵੀਡੀਓ ਕੀਤਾ ਸਾਝਾਂ

ਜਲੰਧਰ- ਮਸ਼ਹੂਰ ਗਾਇਕ ਮੀਕਾ ਸਿੰਘ ਆਪਣੀ ਬੁਲੰਦ ਗਾਇਕੀ ਨਾਲ ਬਾਲੀਵੁੱਡ ਇੰਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ। ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨਾ ਸਿਰਫ਼ ਆਪਣੀ ਗਾਇਕੀ ਲਈ ਜਾਣੇ ਜਾਂਦੇ ਹਨ ਸਗੋ ਉਹ ਇੱਕ ਦਿਆਲੂ ਇਨਸਾਨ ਵਜੋਂ ਵੀ ਬਹੁਤ ਮਸ਼ਹੂਰ ਹਨ। ਲੋਕ ਉਸ ਦੀ ਗਾਇਕੀ ਦੇ ਨਾਲ-ਨਾਲ ਉਸ ਦੇ ਚੰਗੇ ਵਿਹਾਰ ਦੀ ਵੀ ਤਾਰੀਫ਼ ਕਰਦੇ ਹਨ।ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਕੋ-ਸਿੰਗਰ ਨੂੰ ਕਰੋੜਾਂ ਰੁਪਏ ਦੀ ਕਾਰ ਗਿਫਟ ਕੀਤੀ ਸੀ।  

PunjabKesari

ਦੱਸ ਦਈਏ ਕਿ ਹਾਲ ਹੀ 'ਚ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ 'ਚ ਗਾਇਕ ਆਪਣੇ ਫਾਰਮ ਹਾਊਸ 'ਤੇ ਪਾਲੇ ਗਏ ਪਾਲਤੂ ਜਾਨਵਰਾਂ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਜਗ੍ਹਾ 'ਤੇ ਮੀਕਾ ਸਿੰਘ ਆਪਣੀ ਗਾਂ ਨੂੰ ਚਾਰਾ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ ।

PunjabKesari

ਜਦਕਿ ਇੱਕ ਹੋਰ ਵੀਡੀਓ 'ਚ ਉਹ ਆਪਣੇ ਪਾਲਤੂ ਘੋੜੇ ਨੂੰ ਕੁਝ ਖੁਆ ਰਹੇ ਹਨ ਅਤੇ ਆਪਣੇ ਪਾਲਤੂ ਕੁੱਤੇ ਨੂੰ ਨਹਾਉਂਦੇ ਹੋਏ ਦਿਖਾਈ ਦੇ ਰਹੇ ਹਨ । ਗਾਇਕ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ 'ਤੇ ਫੈਨਜ਼ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

PunjabKesari

 
 
 
 
 
 
 
 
 
 
 
 
 
 
 
 

A post shared by Mika Singh (@mikasingh)

ਵਰਕ ਫਰੰਟ ਦੀ ਗੱਲ ਕਰੀਏ ਮੀਕਾ ਸਿੰਘ ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ।ਮੀਕਾ ਸਿੰਘ ਨੇ ਕਈ ਬਾਲੀਵੁੱਡ ਫ਼ਿਲਮਾਂ 'ਚ ਗੀਤ ਗਾਏ ਹਨ। ਮੀਕਾ ਸਿੰਘ ਦੇ ਗੀਤ ਸੁਣ ਕੇ ਲੋਕ ਨੱਚਣ ਲਈ ਮਜਬੂਰ ਹੋ ਜਾਂਦੇ ਹਨ। ਮੀਕਾ ਨੇ ਬਹੁਤ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।

PunjabKesari

ਫ਼ਿਲਮਾਂ 'ਚ ਗਾਉਣ ਤੋਂ ਪਹਿਲਾਂ ਉਹ ਕੀਰਤਨ ਕਰਦੇ ਸਨ ਪਰ 1998 'ਚ ਉਨ੍ਹਾਂ ਦੇ ਗੀਤ 'ਸਾਵਨ ਮੈਂ ਲੱਗ ਗਈ ਆਗ' ਨੇ ਉਨ੍ਹਾਂ ਨੂੰ ਵੱਖਰੀ ਪਛਾਣ ਦਿੱਤੀ। 

PunjabKesari


author

Priyanka

Content Editor

Related News