RRR ਅਦਾਕਾਰ ਦੀ 20 ਸਾਲ ਪੁਰਾਣੀ ਫ਼ਿਲਮ ਦੇਖ ਕੇ ਬੇਕਾਬੂ ਹੋਏ ਪ੍ਰਸ਼ੰਸਕ, ਜਸ਼ਨ ’ਚ ਸਿਨੇਮਾ ਹਾਲ ਨੂੰ ਲੱਗੀ ਅੱਗ

Tuesday, May 23, 2023 - 12:06 PM (IST)

RRR ਅਦਾਕਾਰ ਦੀ 20 ਸਾਲ ਪੁਰਾਣੀ ਫ਼ਿਲਮ ਦੇਖ ਕੇ ਬੇਕਾਬੂ ਹੋਏ ਪ੍ਰਸ਼ੰਸਕ, ਜਸ਼ਨ ’ਚ ਸਿਨੇਮਾ ਹਾਲ ਨੂੰ ਲੱਗੀ ਅੱਗ

ਮੁੰਬਈ (ਬਿਊਰੋ)– ਜੂਨੀਅਰ ਐੱਨ. ਟੀ. ਆਰ. ਸਾਊਥ ਸਿਨੇਮਾ ਦੇ ਉਨ੍ਹਾਂ ਅਦਾਕਾਰਾਂ ’ਚੋਂ ਇਕ ਹਨ, ਜਿਨ੍ਹਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਪ੍ਰਸ਼ੰਸਕ ਉਨ੍ਹਾਂ ਦੀਆਂ ਫਿਲਮਾਂ ਦਾ ਜਸ਼ਨ ਮਨਾਉਂਦੇ ਰਹਿੰਦੇ ਹਨ। ਜੂਨੀਅਰ NTR ਨੇ 20 ਮਈ ਨੂੰ ਆਪਣਾ 40ਵਾਂ ਜਨਮਦਿਨ ਮਨਾਇਆ। ਇਸ ਮੌਕੇ ’ਤੇ ਕਈ ਫ਼ਿਲਮੀ ਸਿਤਾਰਿਆਂ ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਇੰਨਾ ਹੀ ਨਹੀਂ, ਜੂਨੀਅਰ ਐੱਨ. ਟੀ. ਆਰ. ਦੇ 40ਵੇਂ ਜਨਮਦਿਨ ’ਤੇ ਉਨ੍ਹਾਂ ਦੀ 20 ਸਾਲ ਪੁਰਾਣੀ ਫ਼ਿਲਮ ‘ਸਿਮਹਾਦਰੀ’ ਨੂੰ ਸਿਨੇਮਾਘਰਾਂ ’ਚ ਦੁਬਾਰਾ ਰਿਲੀਜ਼ ਕੀਤਾ ਗਿਆ ਪਰ ਇਸ ਫ਼ਿਲਮ ਨੂੰ ਦੇਖਦਿਆਂ ਜੂਨੀਅਰ ਐੱਨ. ਟੀ. ਆਰ. ਦੇ ਪ੍ਰਸ਼ੰਸਕ ਬੇਕਾਬੂ ਹੋ ਗਏ ਤੇ ਇਕ ਸਿਨੇਮਾ ਹਾਲ ਨੂੰ ਅੱਗ ਲਗਾ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਕਤਲਕਾਂਡ ’ਚ ਲਾਰੈਂਸ ਦਾ ਵੱਡਾ ਕਬੂਲਨਾਮਾ, ਯੂ. ਪੀ. ’ਚੋਂ ਖ਼ਰੀਦੇ ਸਨ 2 ਕਰੋੜ ਦੇ ਹਥਿਆਰ!

ਅੰਗਰੇਜ਼ੀ ਵੈੱਬਸਾਈਟ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਜੂਨੀਅਰ ਐੱਨ. ਟੀ. ਆਰ. ਦੇ ਪ੍ਰਸ਼ੰਸਕ ਸ਼ਨੀਵਾਰ ਨੂੰ ਵਿਜੇਵਾੜਾ ਦੇ ਇਕ ਥੀਏਟਰ ’ਚ ਉਨ੍ਹਾਂ ਦੀ ਫ਼ਿਲਮ ‘ਸਿਮਹਾਦਰੀ’ ਦੇਖ ਰਹੇ ਸਨ। ਇਸ ਦੌਰਾਨ ਪ੍ਰਸ਼ੰਸਕਾਂ ਨੇ ਸਿਨੇਮਾ ਹਾਲ ਦੇ ਅੰਦਰ ਆਪਣੇ ਚਹੇਤੇ ਅਦਾਕਾਰ ਦਾ ਜਨਮਦਿਨ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਸਿਨੇਮਾ ਹਾਲ ਦੇ ਅੰਦਰ ਅੱਗ ਲੱਗ ਗਈ। ਹਾਦਸੇ ’ਚ ਹਾਲ ਦੀਆਂ ਕੁਝ ਸੀਟਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਨਾਲ ਜੁੜੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਜੇਕਰ ਜੂਨੀਅਰ ਐੱਨ. ਟੀ. ਆਰ. ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਫ਼ਿਲਮ ‘ਦੇਵਾਰਾ’ ’ਚ ਨਜ਼ਰ ਆਉਣਗੇ। ਅਦਾਕਾਰ ਦੇ ਜਨਮਦਿਨ ’ਤੇ ਇਸ ਫ਼ਿਲਮ ਨਾਲ ਸਬੰਧਤ ਉਨ੍ਹਾਂ ਦੀ ਪਹਿਲੀ ਝਲਕ ਰਿਲੀਜ਼ ਕੀਤੀ ਗਈ ਸੀ। ਖ਼ਾਸ ਗੱਲ ਇਹ ਹੈ ਕਿ ‘ਦੇਵਾਰਾ’ ਫ਼ਿਲਮ ‘ਚ ਜੂਨੀਅਰ ਐੱਨ. ਟੀ. ਆਰ. ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਤੇ ਸੈਫ ਅਲੀ ਖ਼ਾਨ ਨਜ਼ਰ ਆਉਣਗੇ, ਜੋ ਤੇਲਗੂ ਫ਼ਿਲਮਾਂ ’ਚ ਡੈਬਿਊ ਕਰ ਰਹੇ ਹਨ। ਫ਼ਿਲਮ ਬਾਰੇ ਅਫਵਾਹਾਂ ਹਨ ਕਿ ਐੱਨ. ਟੀ. ਆਰ. ਫ਼ਿਲਮ ’ਚ ਪਿਤਾ ਤੇ ਪੁੱਤਰ ਦੇ ਰੂਪ ’ਚ ਦੋਹਰੀ ਭੂਮਿਕਾ ’ਚ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News