‘83’ ਦਾ ਟਰੇਲਰ ਰਿਲੀਜ਼, ਭਾਰਤੀ ਟੀਮ ਦੇ ਵਰਲਡ ਕੱਪ ਜਿੱਤਣ ਦੀ ਮਿਲੀ ਪਿਆਰੀ ਝਲਕ (ਵੀਡੀਓ)

Tuesday, Nov 30, 2021 - 02:57 PM (IST)

‘83’ ਦਾ ਟਰੇਲਰ ਰਿਲੀਜ਼, ਭਾਰਤੀ ਟੀਮ ਦੇ ਵਰਲਡ ਕੱਪ ਜਿੱਤਣ ਦੀ ਮਿਲੀ ਪਿਆਰੀ ਝਲਕ (ਵੀਡੀਓ)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਫ਼ਿਲਮ ‘83’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਲੋਕ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ 24 ਦਸੰਬਰ, 2021 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਪਰ ਇਸ ਤੋਂ ਪਹਿਲਾਂ ਅੱਜ ਇਸ ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਤੁਸੀਂ ਮਾਣ ਮਹਿਸੂਸ ਕਰੋਗੇ।

ਇਹ ਖ਼ਬਰ ਵੀ ਪੜ੍ਹੋ : ਬਠਿੰਡਾ ਦੇ ਵਿਅਕਤੀ ਨੇ ਕੰਗਨਾ ਰਣੌਤ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਨੇ ਪੋਸਟ ਪਾ ਕੇ ਦੇਖੋ ਕੀ ਲਿਖਿਆ

3 ਮਿੰਟ 49 ਸੈਕਿੰਡ ਦੇ ਇਸ ਟਰੇਲਰ ’ਚ ਤੁਸੀਂ ਰਣਵੀਰ ਸਿੰਘ ਦੇ ਰੂਪ ’ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰਹੇ ਕਪਿਲ ਦੇਵ ਦਾ ਪੂਰਾ ਸਫ਼ਰ ਦੇਖਿਆ ਹੋਵੇਗਾ ਕਿ ਕਿਵੇਂ ਉਨ੍ਹਾਂ ਨੇ ਲਗਨ ਤੇ ਸਖ਼ਤ ਮਿਹਨਤ ਨਾਲ ਟੀਮ ਦੀ ਹਾਰ ਨੂੰ ਜਿੱਤ ’ਚ ਬਦਲ ਦਿੱਤਾ, ਕੰਮ ਕੀਤਾ ਤੇ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ’ਚ ਮਦਦ ਕੀਤੀ। ਟਰੇਲਰ ਨੂੰ ਦੇਖਦਿਆਂ ਅਜਿਹੇ ਕਈ ਮੌਕੇ ਹੋਣਗੇ, ਜਦੋਂ ਤੁਸੀਂ ਇਨ੍ਹਾਂ ਸਿਤਾਰਿਆਂ ਦੇ ਰੂਪ ’ਚ ਅਸਲੀ ਕ੍ਰਿਕਟਰ ਦੇਖੋਗੇ ਤੇ ਉਨ੍ਹਾਂ ਦੀ ਜਿੱਤ ਤੁਹਾਨੂੰ ਉਸ ਦੌਰ ਦੀ ਅਸਲ ਜਿੱਤ ਦਾ ਅਹਿਸਾਸ ਕਰਵਾ ਦੇਵੇਗੀ। ਇਸ ਫ਼ਿਲਮ ’ਚ ਦੀਪਿਕਾ ਪਾਦੁਕੋਣ ਵੀ ਹੈ, ਜੋ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦਾ ਕਿਰਦਾਰ ਨਿਭਾਏਗੀ।

ਦੱਸ ਦੇਈਏ ਕਿ ਕਬੀਰ ਖ਼ਾਨ ਵਲੋਂ ਨਿਰਦੇਸ਼ਿਤ ਫ਼ਿਲਮ ‘83’ 1983 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਬਾਇਓਪਿਕ ਹੈ। ਫ਼ਿਲਮ ’ਚ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਤੋਂ ਇਲਾਵਾ ਤਾਹਿਰ ਰਾਜ ਭਸੀਨ, ਜੀਵਾ ਸਲੀਮ, ਜਤਿਨ ਸਰਨਾ, ਚਿਰਾਗ ਪਾਟਿਲ, ਦਿਨਕਰ ਸ਼ਰਮਾ, ਨਿਸ਼ਾਂਤ ਦਾਹੀਆ, ਹਾਰਡੀ ਸੰਧੂ ਤੇ ਪੰਕਜ ਤ੍ਰਿਪਾਠੀ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ।

ਫ਼ਿਲਮ ਦਾ ਨਿਰਮਾਣ ਰਿਲਾਇੰਸ ਐਂਟਰਟੇਨਮੈਂਟ ਤੇ ਫੈਂਟਮ ਫ਼ਿਲਮਜ਼ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਹਿੰਦੀ, ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ’ਚ ਇਕੋ ਸਮੇਂ ਰਿਲੀਜ਼ ਹੋਵੇਗੀ। ਇਸ ਫ਼ਿਲਮ ਤੋਂ ਇਲਾਵਾ ਰਣਵੀਰ ਸਿੰਘ ਕਰਨ ਜੌਹਰ ਦੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਵੀ ਨਜ਼ਰ ਆਉਣਗੇ, ਜਿਸ ’ਚ ਆਲੀਆ ਭੱਟ ਮੁੱਖ ਭੂਮਿਕਾ ’ਚ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News