82 ਕਲਾਕਾਰਾਂ ਨੂੰ ਉਸਤਾਦ ਬਿਸਮਿੱਲਾ ਖਾਨ ਯੁਵਾ ਪੁਰਸਕਾਰ ਪ੍ਰਦਾਨ

Saturday, Nov 23, 2024 - 09:56 AM (IST)

ਨਵੀਂ ਦਿੱਲੀ (ਭਾਸ਼ਾ) - ਸੰਗੀਤ ਨਾਟਕ ਅਕਾਦਮੀ ਨੇ ਸ਼ੁੱਕਰਵਾਰ 5 ਸ਼੍ਰੇਣੀਆਂ ’ਚ ਕੁੱਲ 82 ਰੰਗਮੰਚ ਦੇ ਕਲਾਕਾਰਾਂ ਨੂੰ ਸਾਲ 2022 ਤੇ 2023 ਲਈ ਉਸਤਾਦ ਬਿਸਮਿੱਲਾ ਖਾਨ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ- ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਫਿਲਮ ‘ਹੇ ਸੀਰੀ ਵੇ ਸੀਰੀ’

ਇਸ ਪੁਰਸਕਾਰ ਦੀ ਸਥਾਪਨਾ 2006 ’ਚ ਕੀਤੀ ਗਈ ਸੀ। ਇਹ ਪੁਰਸਕਾਰ ਹਰ ਸਾਲ ਸੰਗੀਤ, ਨ੍ਰਿਤ, ਨਾਟਕ, ਲੋਕ ਤੇ ਕਬਾਇਲੀ ਕਲਾਵਾਂ ਤੇ ਕਠਪੁਤਲੀ ਦੇ ਖੇਤਰਾਂ ’ਚ 40 ਸਾਲ ਤੋਂ ਘੱਟ ਉਮਰ ਦੇ ਚੋਟੀ ਦੇ ਨੌਜਵਾਨ ਕਲਾਕਾਰਾਂ ਨੂੰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ- ਪੰਜਾਬੀ ਗਾਇਕਾ ਦੇ ਪਿਤਾ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਪੋਸਟ

ਇਹ ਪੁਰਸਕਾਰ ਦੇਣ ਦਾ ਮਕਸਦ ਦੇਸ਼ ਦੀ ਰੰਗਮੰਚ ਕਲਾ ਦੇ 40 ਤੋਂ ਵੱਧ ਰੂਪਾਂ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਤੇ ਪ੍ਰੇਰਿਤ ਕਰਨਾ ਹੈ। ਅੈਵਾਰਡ ’ਚ 25,000 ਰੁਪਏ ਨਕਦ, ਇਕ ਤਖ਼ਤੀ ਤੇ ਇਕ ਅੰਗ ਵਸਤਰ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News