70 ਸਾਲ ਦੇ ਹੋਏ ਸਾਊਥ ਸੁਪਰਸਟਾਰ ਰਜਨੀਕਾਂਤ, ਪੀ.ਐੱਮ. ਮੋਦੀ ਨੇ ਟਵੀਟ ਕਰਕੇ ਦਿੱਤੀ ਵਧਾਈ
Saturday, Dec 12, 2020 - 02:16 PM (IST)

ਮੁੰਬਈ: ਸੁਪਰਸਟਾਰ ਰਜਨੀਕਾਂਤ ਅੱਜ ਆਪਣਾ 70ਵਾਂ ਜਨਮ ਦਿਨ ਮਨ੍ਹਾ ਰਹੇ ਹਨ। ਰਜਨੀਕਾਂਤ ਦਾ ਜਨਮ 12 ਦਸੰਬਰ 1950 ਨੂੰ ਬੰਗਲੁਰੂ 'ਚ ਹੋਇਆ। ਅਦਾਕਾਰ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। ਇਸ ਖ਼ਾਸ ਮੌਕੇ 'ਤੇ ਪੀ.ਐੱਮ.ਨਰਿੰਦਰ ਮੋਦੀ ਨੇ ਵੀ ਅਦਾਕਾਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਪੀ.ਐੱਮ. ਨੇ ਲਿਖਿਆ ਕਿ ਪ੍ਰਿਯ ਰਜਨੀਕਾਂਤ ਜੀ, ਤੁਹਾਨੂੰ ਜਨਮਦਿਨ ਦੀ ਵਧਾਈ ਹੋਵੇ। ਤੁਹਾਡੀ ਜ਼ਿੰਦਗੀ ਲੰਬੀ ਅਤੇ ਸਿਹਤਮੰਦ ਹੋਵੇ। ਪ੍ਰਸ਼ੰਸਕ ਇਸ ਟਵੀਟ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਰਜਨੀਕਾਂਤ ਨੂੰ ਬਰਥਡੇ ਵਿਸ਼ ਕਰ ਰਹੇ ਹਨ।
ਦੱਸ ਦੇਈਏ ਕਿ ਹਾਲ ਹੀ 'ਚ ਰਜਨੀਕਾਂਤ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 2021 'ਚ ਸਾਰੀਆਂ ਸੀਟਾਂ 'ਤੇ ਚੋਣ ਲੜਣ ਦਾ ਐਲਾਨ ਕੀਤਾ ਸੀ। ਅਪ੍ਰੈਲ-ਮਈ 2021 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਰਜਨੀਕਾਂਤ ਦਸੰਬਰ ਦੇ ਅਖ਼ੀਰ 'ਚ ਇਕ ਵੱਖਰੀ ਰਾਜਨੀਤਿਕ ਪਾਰਟੀ ਦਾ ਐਲਾਨ ਕਰ ਸਕਦੇ ਹਨ। ਰਜਨੀਕਾਂਤ ਲਈ ਪ੍ਰਸ਼ੰਸਕਾਂ ਦੀ ਦੀਵਾਨਗੀ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਉਹ ਉਨ੍ਹਾਂ ਨੂੰ ਆਪਣਾ ਭਗਵਾਨ ਮੰਨਦੇ ਹਨ। ਸੁਪਰਸਟਾਰ ਬਣਨ ਤੋਂ ਪਹਿਲਾਂ ਰਜਨੀਕਾਂਤ ਨੇ ਕੁੱਲੀ ਅਤੇ ਬੱਸ ਕੰਡਕਟਰ ਦੀ ਨੌਕਰੀ ਕੀਤੀ ਸੀ।