ਲੱਦਾਖ ਸੜਕ ਹਾਦਸੇ ’ਚ ਸ਼ਹੀਦ ਜਵਾਨਾਂ ਦੀ ਖ਼ਬਰ ਨੇ ਝੰਜੋੜਿਆ ਬਾਲੀਵੁੱਡ, ਸੋਨੂੰ ਸੂਦ-ਸਵਰਾ ਭਾਸਕਰ ਨੇ ਜਤਾਇਆ ਦੁੱਖ
Saturday, May 28, 2022 - 03:48 PM (IST)
ਮੁੰਬਈ: ਲੱਦਾਖ ’ਚ ਹੋਏ ਦਰਦਨਾਕ ਸੜਕ ਹਾਦਸੇ ਨੇ ਸਾਰਿਆਂ ਦੀਆਂ ਅੱਖਾਂ ਭਰ ਦਿੱਤੀਆਂ ਹਨ। ਇਸ ਹਾਦਸੇ ’ਚ ਦੇਸ਼ ਦੇ 7 ਜਵਾਨ ਸ਼ਹੀਦ ਹੋ ਗਏ ਹਨ। ਲੱਦਾਖ ਹਾਦਸੇ ਨੂੰ ਲੈ ਕੇ ਹਰ ਕੋਈ ਸੋਸ਼ਲ ਮੀਡੀਆ ’ਤੇ ਦੁੱਖ ਜ਼ਾਹਿਰ ਕਰ ਰਿਹਾ ਹੈ। ਸਟਾਰ ਵੀ ਇਸ ਘਟਨਾ ’ਤੇ ਦੁੱਖ ਜ਼ਾਹਿਰ ਕਰਦੇ ਨਜ਼ਰ ਆਏ ਹਨ। ਅਦਕਾਰ ਸੋਨੂੰ ਸੂਦ ਅਤੇ ਅਦਾਕਾਰਾ ਸਵਰਾ ਭਾਸਕਰ ਨੇ ਟਵੀਟ ਕਰਕੇ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ: ‘ਜੁਗ ਜੁਗ ਜੀਓ’ ਫ਼ਿਲਮ ਦੇ ਪਹਿਲੇ ਗੀਤ ਦਾ ਪ੍ਰਮੋਸ਼ਨ ਕਰਨ ਚੰਡੀਗੜ੍ਹ ਪਹੁੰਚੇ ਕਿਆਰਾ ਅਤੇ ਵਰੁਣ ਧਵਨ
ਸੋਨੂੰ ਸੂਦ ਨੇ ਦੁੱਖ ਜ਼ਾਹਿਰ ਕੀਤਾ ਕਿ ‘ਲੱਦਾਖ ’ਚ ਇਕ ਬੱਸ ਹਾਦਸੇ ’ਚ ਸਾਡੇ ਬਹਾਦਰ ਭਾਰਤੀ ਫੌਜੀ ਜਵਾਨਾਂ ਦਾ ਸ਼ਹੀਦ ਹੋਣ ’ਤੇ ਬਹੁਤ ਦੁੱਖ ਹੋਇਆ ਹੈ। ਪਰਿਵਾਰ ਦੇ ਪ੍ਰਤੀ ਸੰਵੇਧਨਾ ਅਤੇ ਫੌਜੀ ਜਵਾਨਾਂ ਲਈ ਪ੍ਰਾਰਥਨਾਵਾਂ ਹਨ।’
ਇਸ ਦੇ ਨਾਲ ਹੀ ਸਵਰਾ ਭਾਸਕਰ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ‘ਇਹ ਬਹੁਤ ਦੱਖਭਰੀ ਗੱਲ ਹੈ। ਪਰਿਵਾਰਾਂ ਅਤੇ ਦੁੱਖੀ ਲੋਕਾਂ ਪ੍ਰਤੀ ਹਮਦਰਦੀ।’ ਫ਼ਿਲਮੀ ਸਿਤਾਰੇ ਇਨ੍ਹਾਂ ਟਵੀਟਸ ਨੂੰ ਪਸੰਦ ਕਰ ਰਹੇ ਹਨ ਅਤੇ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ।
ਦੱਸ ਦੇਈਏ ਕਿ ਲੱਦਾਖ ਦੇ ਤੁਰਤੁਰ ਏਰੀਆ ’ਚ ਭਾਰਤੀ ਫ਼ੌਜ ਦੀ ਇਕ ਬੱਸ ਖ਼ਾਈ ’ਚ ਡਿੱਗ ਗਈ। ਇਸ ਹਾਦਸੇ ’ਚ 7 ਜਵਾਨ ਸ਼ਹੀਦ ਹੋ ਗਏ ਅਤੇ ਕਈ ਘਾਇਲ ਵੀ ਹੋਏ ਹਨ। ਫ਼ੌਜ ਨੇ ਅਧਿਕਾਰੀਆਂ ਮੁਤਾਬਕ 26 ਜਵਾਨ ਪਰਤਾਪੁਰ ਸਥਿਤ ਟਰਾਂਜ਼ਿਟ ਕੈਂਪ ਤੋਂ ਹਨੀਫ਼ ਸਬ-ਸੈਕਟਰ ਜਾ ਰਹੇ ਸਨ ਅਤੇ ਉਸ ਸਮੇਂ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: ਮੀਰਾ ਕਪੂਰ ਅਤੇ ਸ਼ਾਹਿਦ ਕਪੂਰ ਨੇ ਆਪਣੇ ਬੱਚਿਆਂ ਲਈ ਮੰਗਵਾਇਆ ਕੇਕ, ਕਹੀ ਇਹ ਗੱਲ
ਜਵਾਨਾਂ ਦੀ ਭਰੀ ਬੱਸ ਸੜਕ ਤੋਂ ਫ਼ਿਸਲ ਕੇ ਸ਼ਯੋਕ ਨਦੀ ’ਚ ਜਾ ਡਿੱਗੀ। ਘਾਇਲ ਜਵਾਨਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪ੍ਰਦਾਨ ਮੰਤਰੀ ਮੋਦੀ , ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਇਸ ਹਾਦਸੇ ਲਈ ਦੁੱਖ ਪ੍ਰਗਟ ਕੀਤਾ ਹੈ।