69ਵੇਂ ਫ਼ਿਲਮ ਫੇਅਰ ਐਵਾਰਡਸ : ਅੱਲੂ ਅਰਜੁਨ, ਆਲੀਆ ਤੇ ਕ੍ਰਿਤੀ ਦਾ ਜਲਵਾ, ਬੈਸਟ ਅਦਾਕਾਰ ਤੇ ਅਦਾਕਾਰਾਂ ਐਲਾਨੇ
Friday, Aug 25, 2023 - 10:29 AM (IST)
ਨਵੀਂ ਦਿੱਲੀ (ਭਾਸ਼ਾ) – ਫ਼ਿਲਮ ਉਦਯੋਗ ਦੀ ਸਰਵਸ਼੍ਰੇਸ਼ਠਤਾ ਨੂੰ ਪ੍ਰਦਰਸ਼ਿਤ ਕਰਦੇ 69ਵੇਂ ਫ਼ਿਲਮ ਫੇਅਰ ਐਵਾਰਡਾਂ ਦਾ ਐਲਾਨ ਹੋ ਗਿਆ ਹੈ। ਇਸ ਐਵਾਰਡ ਸਮਾਰੋਹ ’ਚ ਜਿਥੇ ਅੱਲੂ ਅਰਜੁਨ ਨੂੰ ‘ਪੁਸ਼ਪਾ’ ਲਈ ਬੈਸਟ ਅਭਿਨੇਤਾ ਦਾ ਐਵਾਰਡ ਮਿਲਿਆ, ਉਥੇ ਕ੍ਰਿਤੀ ਸਨਨ ਨੂੰ ‘ਮਿਮੀ’ ਅਤੇ ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ਲਈ ਬੈਸਟ ਅਭਿਨੇਤਰੀ ਦਾ ਐਵਾਰਡ ਮਿਲਿਆ। ਇਸ ਤੋਂ ਇਲਾਵਾ ਬੈਸਟ ਹਿੰਦੀ ਫ਼ਿਲਮ ਦਾ ਐਵਾਰਡ ‘ਸਰਦਾਰ ਊਧਮ ਸਿੰਘ’ ਨੇ ਜਿੱਤਿਆ ਹੈ।
ਇਹ ਖ਼ਬਰ ਵੀ ਪੜ੍ਹੋ - ਗਾਇਕ ਮੀਕਾ ਸਿੰਘ ਦੀ ਮੁੜ ਵਿਗੜੀ ਸਿਹਤ, ਆਪਣੀਆਂ ਗਲਤੀਆਂ ਕਾਰਨ ਭੁਗਤਣਾ ਪਿਆ 15 ਕਰੋੜ ਦਾ ਨੁਕਸਾਨ
ਇਸ ਐਵਾਰਡ ਸੈਰੇਮਨੀ ’ਚ ਕਈ ਫ਼ਿਲਮਾਂ ਨੂੰ ਇਕ ਤੋਂ ਵੱਧ ਐਵਾਰਡ ਮਿਲੇ। ਫ਼ਿਲਮ ‘ਆਰ. ਆਰ. ਆਰ.’ ਨੂੰ ਕੁੱਲ 7 ਐਵਾਰਡ ਮਿਲੇ। ‘ਗੰਗੂਬਾਈ ਕਾਠੀਆਵਾੜੀ’ ਅਤੇ ‘ਸਰਦਾਰ ਊਧਮ ਸਿੰਘ’ ਨੂੰ 5-5 ਐਵਾਰਡ ਮਿਲੇ। ਉੱਧਰ ‘ਦਿ ਕਸ਼ਮੀਰ ਫਾਈਲਸ’ ਨੇ 2 ਐਵਾਰਡ ਜਿੱਤੇ ਹਨ। ਇਸ ਤੋਂ ਇਲਾਵਾ ਹਿੰਦੀ ਫ਼ਿਲਮ ‘ਰਾਕੇਟ੍ਰੀ : ਦਿ ਨੰਬੀ ਇਫੈਕਟ’ ਨੇ ਬੈਸਟ ਫੀਚਰ ਫ਼ਿਲਮ ਦਾ ਰਾਸ਼ਟਰੀ ਐਵਾਰਡ ਜਿੱਤਿਆ।
ਦੱਖਣ ਭਾਰਤੀ ਫ਼ਿਲਮਾਂ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਤੇਲੁਗੂ ਫ਼ਿਲਮ ‘ਚੰਪਾਪੁਰੀ : ਦਿ ਰਾਈਜ (ਪਾਰਟ 1)’ ਲਈ ਸਭ ਤੋਂ ਉੱਤਮ ਅਦਾਕਾਰ ਦਾ ਰਾਸ਼ਟਰੀ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਹੈ। ਫ਼ਿਲਮ ਨਿਰਮਾਤਾ ਕੇਤਨ ਮਹਿਤਾ ਨੇ ਰਾਸ਼ਟਰੀ ਐਵਾਰਡ, 2021 ਲਈ 11 ਮੈਂਬਰੀ ਜਿਊਰੀ ਦੀ ਪ੍ਰਧਾਨਗੀ ਕੀਤੀ। ਸਭ ਤੋਂ ਉੱਤਮ ਨਿਰਦੇਸ਼ਕ ਦਾ ਰਾਸ਼ਟਰੀ ਫ਼ਿਲਮ ਐਵਾਰਡ ਮਰਾਠੀ ਫ਼ਿਲਮ ‘ਗੋਦਾਵਰੀ’ ਲਈ ਨਿਖਿਲ ਮਹਾਜਨ ਨੂੰ ਦਿੱਤਾ ਗਿਆ। ਪੰਕਜ ਤ੍ਰਿਪਾਠੀ ਨੂੰ ‘ਮਿਮੀ’ ਲਈ ਸਭ ਤੋਂ ਉੱਤਮ ਸਹਾਇਕ ਕਲਾਕਾਰ ਅਤੇ ਪੱਲਵੀ ਜੋਸ਼ੀ ਨੂੰ ‘ਦਿ ਕਸ਼ਮੀਰ ਫਾਈਲਸ’ ਲਈ ਸਭ ਤੋਂ ਉੱਤਮ ਸਹਾਇਕ ਅਦਾਕਾਰਾ ਦਾ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਪੰਜਾਬੀ, ਹਿੰਦੀ ਤੇ ਸਾਊਥ ਕਲਾਕਾਰਾਂ ਨੇ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ
ਵਿਵੇਕ ਰੰਜਨ ਅਗਨੀਹੋਤਰੀ ਦੇ ਨਿਰਦੇਸ਼ਨ ਵਾਲੀ ‘ਦਿ ਕਸ਼ਮੀਰ ਫਾਈਲਸ’ ਨੇ ਰਾਸ਼ਟਰੀ ਏਕਤਾ ’ਤੇ ਸਭ ਤੋਂ ਉੱਤਮ ਫ਼ਿਲਮ ਲਈ ਨਰਗਿਸ ਦੱਤ ਐਵਾਰਡ ਵੀ ਜਿੱਤਿਆ। ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਲਈ ਸਭ ਤੋਂ ਉੱਤਮ ਲੋਕਪ੍ਰਿਯ ਫ਼ਿਲਮ ਦਾ ਐਵਾਰਡ ‘ਆਰ. ਆਰ. ਆਰ.’ ਦੇ ਤੇਲੁਗੂ ਐਡੀਸ਼ਨ ਨੂੰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ ਰਾਏ।