ਵਿਆਹ ਦੇ 6 ਮਹੀਨੇ ਬਾਅਦ ਅੰਕਿਤਾ ਦੀ ਸਹੁਰੇ ਘਰ ਐਂਟਰੀ, ਟੀ.ਵੀ. ਦੀ ‘ਅਰਚਨਾ ਬਹੂ’ ਮਸਤੀ ਕਰਦੀ ਨਜ਼ਰ ਆਈ

06/11/2022 2:06:22 PM

ਮੁੰਬਈ: ਟੀ.ਵੀ. ਅਦਾਕਾਰਾ ਅੰਕਿਤਾ ਲੋਖੰਡੇ ਆਪਣੇ ਵਿਆਹ ਤੋਂ ਬਾਅਦ ਤੋਂ ਹੀ ਸੁਰਖੀਆਂ ’ਚ ਛਾਈ ਹੋਈ ਹੈ। ਹਾਲ ਹੀ ’ਚ ਅੰਕਿਤਾ ਨੇ ਪਤੀ ਵਿੱਕੀ ਜੈਨ ਨਾਲ ‘ਸਮਾਰਟ ਜੋੜੀ’ ਦਾ ਖ਼ਿਤਾਬ ਜਿੱਤਿਆ ਹੈ। ਇਸ ਸ਼ੋਅ ’ਚ ਦੋਵਾਂ ਨੇ ਆਪਣੀ ਕੈਮਿਸਟਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਇਹ ਖ਼ਿਤਾਬ ਜਿੱਤਣ ਤੋਂ ਬਾਅਦ ਅੰਕਿਤਾ ਵਿੱਕੀ ਜੈਨ ਨਾਲ ਆਪਣੀ ਜ਼ਿੰਦਗੀ ਦਾ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ।

Bollywood Tadka

ਵਿਆਹ ਦੇ 6 ਮਹੀਨੇ ਬਾਅਦ ਅੰਕਿਤਾ ਆਪਣੇ ਸਹੁਰੇ ਘਰ ਆਈ ਹੈ। ਇਸ ਦੌਰਾਨ ਅੰਕਿਤਾ ਨੇ ਆਪਣੇ ਇੰਸਟਾ ਅਕਾਊਂਟ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਾਰੇ ਜਾਣਦੇ ਹਨ ਕਿ ਵਿਆਹ ਤੋਂ ਬਾਅਦ ਅੰਕਿਤਾ ਵਿੱਕੀ ਦੇ ਨਾਲ ਸਹੁਰੇ ਘਰ ਨਹੀਂ ਸਗੋਂ ਆਪਣੇ ਨਾਨਕੇ ਰਹਿ ਰਹੀ ਹੈ।

Bollywood Tadka

ਇਹ  ਵੀ ਪੜ੍ਹੋ : ਜਨਮ ਦਿਨ ਮੌਕੇ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਕਰ ਰਿਹੈ ਯਾਦ, 12 ਸਾਲਾ ਬੱਚੀ ਨੇ ਬਣਾਈ ਖੂਬਸੂਰਤ ਤਸਵੀਰ

ਦਰਅਸਲ ਕੁੱਝ ਮਹੀਨੇ ਪਹਿਲਾਂ ਹੀ ਵਿੱਕੀ ਨੇ ਦੱਸਿਆ ਸੀ ਕਿ ਉਹ ਦੋ ਸਾਲਾ ਤੋਂ ਅੰਕਿਤਾ ਨਾਲ ਉਨ੍ਹਾਂ ਦੇ ਘਰ ਜਮਾਈ ਬਣ ਕੇ ਰਹਿ ਰਹੇ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਘਰ ਅਜੇ ਬਣ ਰਿਹਾ ਹੈ ਅਤੇ ਜਲਦੀ ਹੀ ਆਪਣੇ ਨਵੇਂ ਘਰ ’ਚ ਸ਼ਿਫ਼ਟ ਹੋਣਗੇ।

Bollywood Tadka

ਵਿੱਕੀ ਅਤੇ ਅੰਕਿਤਾ ਨੇ ਦੋ ਸਾਲ ਪਹਿਲਾਂ ਹੀ ਨਵਾਂ ਘਰ ਲਿਆ ਸੀ ਪਰ ਕਰੋਨਾ ਮਹਾਮਾਰੀ ਦੌਰਾਨ ਕੰਮ ਪੂਰਾ ਨਾ ਹੋਣ ਕਾਰਨ ਉਹ ਆਪਣੇ ਘਰ ਸ਼ਿਫਟ ਨਹੀਂ ਹੋ ਸਕੇ ਹੁਣ ਘਰ ਪੂਰੀ ਤਰ੍ਹਾਂ ਤਿਆਰ ਹੈ। ਇਸ ਲਈ ਅੰਕਿਤਾ ਅਤੇ ਵਿੱਕੀ ਨੇ ਪਰਿਵਾਰ ਨਾਲ ਪੂਜਾ ਕੀਤੀ। ਤਸਵੀਰਾਂ ਦੀ ਗੱਲ ਕਰੀਏ ਤਾਂ ਅੰਕਿਤਾ ਪਿੰਕ ਕਲਰ ਦੀ ਕਾਂਜੀਵਰਮ ਸਾੜ੍ਹੀ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ ਵਿੱਕੀ ਨੂੰ ਪੀਲੇ ਰੰਗ ਦੀ ਧੋਤੀ ਅਤੇ ਸਫ਼ਾ ਪਾਇਆ ਹੈ।


ਇਕ ਵੀਡੀਓ ’ਚ ਵਿੱਕੀ ਦੀ ਭੈਣ ਅਤੇ ਭਰਜਾਈ ਰੇਸ਼ੁ ਨੂੰ ਤਸਵੀਰਾਂ ’ਚ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਇਕ ਵੀਡੀਓ ’ਚ ਅੰਕਿਤਾ ਨੂੰ ‘ਹੈਪੀ ਘਰ ਪਰਵੇਸ਼’ ਕਹਿੰਦੇ ਦੇਖਿਆ ਜਾ ਸਕਦਾ ਹੈ। ਇਸ ’ਤੇ ਉਨ੍ਹਾਂ ਨੇ ਅਦਾਕਾਰਾ ਨੂੰ ਵਧਾਈ ਵੀ ਦਿੱਤੀ ਹੈ।

 

 
 
 
 
 
 
 
 
 
 
 
 
 
 
 
 

A post shared by ANKITA LOKHANDE JAIN🧿❤️PROUD FAN (@mansi_dhavale)

ਇਹ  ਵੀ ਪੜ੍ਹੋ : ਪਰਿਵਾਰ ਨਾਲ ਪਿਕਨਿਕ ਮਨਾਉਣ ਨਿਕਲੀ ਕੰਗਨਾ, ਮਨਾਲੀ ਦੇ ਖੂਬਸੂਰਤ ਮੈਦਾਨਾਂ ’ਚ ਬਿਖੇਰੀ ਖੂਬਸੂਰਤੀ

ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੇ 3 ਸਾਲ ਡੇਟ ਕਰਨ ਤੋਂ ਬਾਅਦ 14 ਦਸੰਬਰ 2021 ਨੂੰ ਵਿਆਹ ਕਰਵਾ ਲਿਆ। ਇਹ ਜੋੜਾ ਅਕਸਰ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਇਕ-ਦੂਜੇ ਲਈ ਪਿਆਰ ਦਾ ਇਜ਼ਹਾਰ ਕਰਦੇ ਹਨ।


Anuradha

Content Editor

Related News