ਦੀਪੇਸ਼ ਭਾਨ ਦੀ ਮੌਤ ਤੋਂ ਬਾਅਦ ਪਰਿਵਾਰ ’ਤੇ 50 ਲੱਖ ਦਾ ਕਰਜ਼ਾ, ਮਦਦ ਲਈ ਅੱਗੇ ਆਈ ਅਦਾਕਾਰਾ ਸੌਮਿਆ ਟੰਡਨ

Sunday, Aug 14, 2022 - 11:39 AM (IST)

ਦੀਪੇਸ਼ ਭਾਨ ਦੀ ਮੌਤ ਤੋਂ ਬਾਅਦ ਪਰਿਵਾਰ ’ਤੇ 50 ਲੱਖ ਦਾ ਕਰਜ਼ਾ, ਮਦਦ ਲਈ ਅੱਗੇ ਆਈ ਅਦਾਕਾਰਾ ਸੌਮਿਆ ਟੰਡਨ

ਬਾਲੀਵੁੱਡ ਡੈਸਕ- ਟੀ.ਵੀ ਸ਼ੋਅ ‘ਭਾਬੀ ਜੀ ਘਰ ਪਰ ਹੈ’ ਅਦਾਕਾਰਾ ਸੌਮਿਆ ਟੰਡਨ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ।  ਸੀਰੀਅਲ ‘ਭਾਬੀ ਜੀ ਘਰ ਪਰ ਹੈ’ ’ਚ ‘ਗੋਰੀ ਮੇਮ’ ਬਣ ਕੇ ਆਪਣੀ ਮਜ਼ਬੂਤ ​​ਪਛਾਣ ਬਣਾ ਚੁੱਕੀ ਹੈ। ਅਦਾਕਾਰਾ ਦੀ ਸੋਸ਼ਲ ਮੀਡੀਆ ’ਤੇ ਵੀ ਬਹੁਤ ਵੱਡੀ ਫ਼ੈਨ ਫ਼ਾਲੋਇੰਗ ਹੈ। ਹਾਲ ਹੀ ’ਚ ਸੌਮਿਆ ਨੇ ਇੰਸਟਾਗ੍ਰਾਮ ’ਤੇ ਮਰਹੂਮ ਅਦਾਕਾਰ ਦੀਪੇਸ਼ ਭਾਨ ਨਾਲ ਜੁੜੀ ਇਕ ਵੀਡੀਓ ਸਾਂਝੀ ਕੀਤੀ ਹੈ। ਆਪਣੇ ਸਹਿ-ਕਲਾਕਾਰ ਦੀ ਮੌਤ ਤੋਂ ਬਾਅਦ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਰਿਵਾਰ ਦੀ ਮਦਦ ਕਰਨ ਲਈ ਅਦਾਕਾਰਾ ਅੱਗੇ ਆਈ ਹੈ।

PunjabKesari

ਇਹ ਵੀ ਪੜ੍ਹੋ : ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਅਤੇ ਅਕਸ਼ੈ ਕੁਮਾਰ ਦੀ ‘ਰਕਸ਼ਾ ਬੰਧਨ’, ਜਾਣੋ ਤੀਜੇ ਦਿਨ ਕੌਣ ਹੈ ਅੱਗੇ

ਦਰਅਸਲ ਦੀਪੇਸ਼ ਭਾਨ ਦੇ ਪਰਿਵਾਰ ’ਤੇ 50 ਲੱਖ ਰੁਪਏ ਦਾ ਹੋਮ ਲੋਨ ਹੈ, ਜਿਸ ਨੂੰ ਉਨ੍ਹਾਂ ਨੇ ਚੁਕਾਉਣਾ ਹੈ। ਅਜਿਹੇ ’ਚ ਸੌਮਿਆ ਟੰਡਨ  ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਮਰਹੂਮ ਅਦਾਕਾਰ ਦੇ ਪਰਿਵਾਰ  ਦੀ ਮਦਦ ਲਈ 50 ਲੱਖ ਰੁਪਏ ਇਕੱਠੇ ਕਰਨ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਅਦਾਕਾਰਾ ਨੇ ਇਕ ਵੱਖਰਾ ਪੇਜ ਵੀ ਬਣਾਇਆ ਹੈ। 

 

ਵੀਡੀਓ ’ਚ ਸੌਮਿਆ ਟੰਡਨ ਲੋਕਾਂ ਨੂੰ ਕੁਝ ਪੈਸੇ ਦਾਨ ਕਰਨ ਦੀ ਅਪੀਲ ਕਰਦੀ ਨਜ਼ਰ ਆ ਰਹੀ  ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਦੀਪੇਸ਼ ਨਾਲ ਦੀ ਤਸਵੀਰ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਵਾਣੀ ਕਪੂਰ ਨੇ ਬਲੈਕ ਡਰੈੱਸ ’ਚ ਦਿਖਾਇਆ ਬੋਲਡ ਅੰਦਾਜ਼, ਤਸਵੀਰਾਂ ’ਚ ਲੱਗ ਰਹੀ ਬੇਹੱਦ ਖੂਬਸੂਰਤ

ਦੱਸ ਦੇਈਏ ਕਿ ਪਿਛਲੇ ਮਹੀਨੇ 22 ਜੁਲਾਈ ਨੂੰ ਦੀਪੇਸ਼ ਭਾਨ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਹ ਬਿਲਡਿੰਗ ਦੇ ਬੱਚਿਆਂ ਨਾਲ ਕ੍ਰਿਕਟ ਖੇਡ ਰਿਹਾ ਸੀ ਜਦੋਂ ਉਹ ਅਚਾਨਕ ਜ਼ਮੀਨ ’ਤੇ ਡਿੱਗ ਗਿਆ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


author

Shivani Bassan

Content Editor

Related News