43 ਟੇਕਸ, 20 ਦਿਨਾਂ ਦੀ ਸ਼ੂਟਿੰਗ, ਇੰਝ ਤਿਆਰ ਹੋਇਆ ਸੀ ਆਸਕਰਸ ਐਵਾਰਡ ਜੇਤੂ ਗੀਤ ‘ਨਾਟੂ ਨਾਟੂ’

03/13/2023 1:24:14 PM

ਮੁੰਬਈ (ਬਿਊਰੋ)– ਫ਼ਿਲਮ ‘ਆਰ. ਆਰ. ਆਰ.’ ਨੇ ਬਾਕਸ ਆਫਿਸ ’ਤੇ ਜ਼ਬਰਦਸਤ ਕਮਾਈ ਕਰਨ ਤੋਂ ਬਾਅਦ ਆਸਕਰਸ ਐਵਾਰਡ ਜਿੱਤ ਲਿਆ ਹੈ। ਗੋਲਡਨ ਗਲੋਬ ਐਵਾਰਡ ਜਿੱਤਣ ਤੋਂ ਬਾਅਦ ‘ਆਰ. ਆਰ. ਆਰ.’ ਨੇ ਆਸਕਰਸ ਵੀ ਜਿੱਤਿਆ ਹੈ। ਆਸਕਰਸ ਦੇ ਮੰਚ ’ਤੇ ‘ਨਾਟੂ ਨਾਟੂ’ ਦਾ ਵੀ ਖ਼ਾਸ ਪ੍ਰਦਰਸ਼ਨ ਸੀ। ਜਿਸ ਨੇ ਸਭ ਦਾ ਦਿਲ ਜਿੱਤ ਲਿਆ। ਇਸ ਧਮਾਕੇਦਾਰ ਗੀਤ ਨੂੰ ਪ੍ਰੇਮ ਰਕਸ਼ਿਤ ਨੇ ਕੋਰੀਓਗ੍ਰਾਫ ਕੀਤਾ ਹੈ।

‘ਨਾਟੂ ਨਾਟੂ’ ਦੇ ਕੋਰੀਓਗ੍ਰਾਫਰ ਪ੍ਰੇਮ ਰਕਸ਼ਿਤ ਨੇ ਦੱਸਿਆ ਸੀ, ‘‘ਮੈਂ ਆਪਣੇ ਮਾਤਾ-ਪਿਤਾ ਕਾਰਨ ਇਸ ਇੰਡਸਟਰੀ ’ਚ ਸ਼ਾਮਲ ਹੋਇਆ ਸੀ। ਅਸੀਂ ਬਹੁਤ ਗਰੀਬ ਪਰਿਵਾਰ ਤੋਂ ਆਏ ਹਾਂ। 2008 ’ਚ ਜਦੋਂ ਮੈਨੂੰ ਪਹਿਲੀ ਵਾਰ ਐਵਾਰਡ ਮਿਲਿਆ ਸੀ ਤਾਂ ਮੈਂ ਕਿਹਾ ਸੀ ਕਿ ਮੈਂ ਐਵਾਰਡ ਲੈਣ ਲਈ ਮੰਚ ’ਤੇ ਨਹੀਂ ਆਇਆ, ਸਗੋਂ ਮੈਂ ਆਪਣੇ ਆਪ ਨੂੰ ਆਪਣੇ ਮਾਤਾ-ਪਿਤਾ ਦੇ ਸਪੁਰਦ ਕਰਨ ਆਇਆ ਹਾਂ। ਅੱਜ ਮੇਰੇ ਕੰਮ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਮਿਲ ਰਹੀ ਹੈ, ਇਸ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ। ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ।’’

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਪਹਿਲੀ ਬਰਸੀ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਲਿਖਿਆ ਭਾਵੁਕ ਸੁਨੇਹਾ

ਪ੍ਰੇਮ ਰਕਸ਼ਿਤ ਨੇ ਕਿਹਾ ਸੀ, ‘‘ਮੈਂ ਇਸ ਗੀਤ ਨੂੰ ਚੁਣੌਤੀ ਵਜੋਂ ਲਿਆ ਹੈ। ਇਕ ਸਟਾਰ ਨਾਲ ਕੰਮ ਕਰਨਾ ਆਸਾਨ ਹੈ। ਹਰ ਸੁਪਰਸਟਾਰ ਦਾ ਆਪਣਾ ਤਰੀਕਾ ਤੇ ਅੰਦਾਜ਼ ਹੁੰਦਾ ਹੈ। ਅਜਿਹੀ ਸਥਿਤੀ ’ਚ ਦੋ ਵੱਖ-ਵੱਖ ਸ਼ੈਲੀਆਂ ਨੂੰ ਇਕ ਊਰਜਾ ’ਚ ਢਾਲਣਾ ਅਸਲ ’ਚ ਚੁਣੌਤੀਪੂਰਨ ਸੀ। ਮੈਂ ਦੋਵਾਂ ਦੇ ਤਜਰਬਿਆਂ ਨੂੰ ਇਕੋ ਪੱਧਰ ’ਚ ਜੋੜ ਕੇ ਡਾਂਸ ਤਿਆਰ ਕੀਤਾ। ਇਸ ਗੀਤ ਨੂੰ ਕੋਰੀਓਗ੍ਰਾਫ ਕਰਨ ’ਚ ਮੈਨੂੰ ਦੋ ਮਹੀਨੇ ਲੱਗੇ। ਤੁਸੀਂ ਦੇਖੋ ਜਦੋਂ ਦੋਵੇਂ ਇਕੱਠੇ ਚੱਲਦੇ ਹਨ ਤੇ ਇਕੱਠੇ ਆਉਂਦੇ ਹਨ ਤਾਂ ਉਹ ਸੰਪੂਰਨਤਾ ਉਨ੍ਹਾਂ ਦੀਆਂ ਹਰਕਤਾਂ ’ਚ ਵੀ ਦਿਖਾਈ ਦੇਣੀ ਚਾਹੀਦੀ ਸੀ। ਮੈਂ ਦੋਵਾਂ ਲਈ 110 ਮੂਵਸ ਤਿਆਰ ਕੀਤੀਆਂ ਸਨ। ਇਸ ਦੌਰਾਨ ਜਦੋਂ ਵੀ ਉਹ ਘਬਰਾ ਜਾਂਦੇ ਸਨ ਤਾਂ ਰਾਜਾਮੌਲੀ ਦਾ ਸਹਾਰਾ ਲੈਂਦੇ ਸਨ।’’

ਇਸ ਗੀਤ ਨੂੰ ਸ਼ੂਟ ਕਰਨ ’ਚ 20 ਦਿਨ ਲੱਗੇ ਤੇ 43 ਰੀਟੇਕ ’ਚ ਸ਼ੂਟਿੰਗ ਪੂਰੀ ਹੋਈ। ਇਨ੍ਹਾਂ 20 ਦਿਨਾਂ ’ਚ ਰਿਹਰਸਲ ਦੇ ਨਾਲ-ਨਾਲ ਅਸੀਂ ਗੀਤ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਸੀ। ਹਾਲਾਂਕਿ ਇਸ ਗੀਤ ਨੂੰ ਕੋਰੀਓਗ੍ਰਾਫ ਕਰਨ ’ਚ ਮੈਨੂੰ ਦੋ ਮਹੀਨੇ ਲੱਗੇ ਸਨ। ਮੈਂ ਰਾਜਾਮੌਲੀ ਸਰ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹਾਂ। ਜਦੋਂ ਉਹ ਮੇਰੇ ਕੋਲ ਗੀਤ ਲੈ ਕੇ ਆਇਆ ਤਾਂ ਮੈਂ ਪਹਿਲਾਂ ਤਾਂ ਡਰ ਗਿਆ। ਦੋਵਾਂ ਸੁਪਰਸਟਾਰਜ਼ ਨੂੰ ਇਕੱਠੇ ਡਾਂਸ ਕਰਨਾ ਬਹੁਤ ਵੱਡੀ ਗੱਲ ਸੀ। ਮੈਂ ਇਸ ਦਬਾਅ ’ਚ ਰਹਿੰਦਾ ਸੀ ਕਿ ਮੇਰੇ ਕਾਰਨ ਇਹ ਸੁਪਰਸਟਾਰ ਇਕ-ਦੂਜੇ ਤੋਂ ਘੱਟ ਨਾ ਦਿਖਾਈ ਦੇਣ। ਮੈਨੂੰ ਦੋਵਾਂ ਨੂੰ ਬਰਾਬਰ ਊਰਜਾ ਨਾਲ ਦਿਖਾਉਣਾ ਪਿਆ।’’

ਅਖੀਰ ’ਚ ਉਨ੍ਹਾਂ ਕਿਹਾ, ‘‘ਸ਼ੂਟ ਦੇ ਆਖਰੀ ਪਲਾਂ ਤਕ ਅਸੀਂ ਇਸ ਗੀਤ ’ਚ ਸੁਧਾਰ ਕਰਦੇ ਰਹੇ। ਰਾਜਾਮੌਲੀ ਸਰ ਹੋਰ ਮਜ਼ੇਦਾਰ ਪਲ ਚਾਹੁੰਦੇ ਸਨ, ਇਸ ਲਈ ਅਸੀਂ ਇਸ ਨੂੰ ਦੁਬਾਰਾ ਸ਼ੂਟ ਕਰਦੇ ਸੀ। ਗੀਤ ਦੇ ਆਖਰੀ ਪਲ ਤੱਕ ਮੇਰਾ ਅਗਨੀ ਪਰੀਖਣ ਚੱਲਦਾ ਰਿਹਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News