ਲਾਰੈਂਸ ਗੈਂਗ ਦੇ 4 ਸ਼ੂਟਰ ਮੁੰਬਈ ਤੋਂ ਗ੍ਰਿਫਤਾਰ,ਸਲਮਾਨ ਖ਼ਾਨ ਦੀ ਗੱਡੀ ''ਤੇ ਹਮਲਾ ਕਰਨ ਦੀ ਸੀ ਯੋਜਨਾ

Saturday, Jun 01, 2024 - 10:28 AM (IST)

ਲਾਰੈਂਸ ਗੈਂਗ ਦੇ 4 ਸ਼ੂਟਰ ਮੁੰਬਈ ਤੋਂ ਗ੍ਰਿਫਤਾਰ,ਸਲਮਾਨ ਖ਼ਾਨ ਦੀ ਗੱਡੀ ''ਤੇ ਹਮਲਾ ਕਰਨ ਦੀ ਸੀ ਯੋਜਨਾ

ਮੁੰਬਈ (ਬਿਊਰੋ): ਮੁੰਬਈ ਪੁਲਸ ਨੇ ਫ਼ਿਲਮ ਅਦਾਕਾਰ ਸਲਮਾਨ ਖ਼ਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਸ ਨੇ ਪਨਵੇਲ 'ਚ ਅਦਾਕਾਰ ਸਲਮਾਨ ਖ਼ਾਨ ਦੀ ਕਾਰ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਲਾਰੇਂਸ ਬਿਸ਼ਨੋਈ ਦੇ ਗਿਰੋਹ ਦੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਾਕਿਸਤਾਨੀ ਹਥਿਆਰ ਸਪਲਾਇਰ ਤੋਂ ਹਥਿਆਰ ਲੈਣ ਦੀ ਯੋਜਨਾ ਸੀ।ਫੜੇ ਗਏ ਮੁਲਜ਼ਮਾਂ ਦੀ ਪਛਾਣ ਧਨੰਜੈ ਉਰਫ਼ ਅਜੇ ਕਸ਼ਯਪ, ਗੌਰਵ ਭਾਟੀਆ ਉਰਫ਼ ਨਾਹਵੀ, ਵਸਪੀ ਖ਼ਾਨ ਉਰਫ਼ ਵਸੀਮ ਚਿਕਨਾ ਅਤੇ ਰਿਜ਼ਵਾਨ ਖਾਨ ਉਰਫ਼ ਜਾਵੇਦ ਖ਼ਾਨ ਵਜੋਂ ਹੋਈ ਹੈ।

PunjabKesari

ਗ੍ਰਿਫਤਾਰ ਕੀਤੇ ਗਏ ਚਾਰੇ ਦੋਸ਼ੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ, ਜਿਨ੍ਹਾਂ ਨੇ ਫਾਰਮ ਹਾਊਸ ਅਤੇ ਕਈ ਸ਼ੂਟਿੰਗ ਸਾਈਟਾਂ ਦੀ ਰੇਕੀ ਕੀਤੀ ਸੀ। ਉਨ੍ਹਾਂ ਨੂੰ ਏ.ਕੇ.-47 ਅਤੇ ਹੋਰ ਕਈ ਹਥਿਆਰਾਂ ਨਾਲ ਸਲਮਾਨ ਖ਼ਾਨ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਗਿਆ ਸੀ। ਪੁਲਸ ਨੇ ਮੁਲਜ਼ਮਾਂ ਦੇ ਮੋਬਾਈਲ ਫੋਨਾਂ 'ਚੋਂ ਅਜਿਹੀਆਂ ਕਈ ਵੀਡੀਓਜ਼ ਬਰਾਮਦ ਕੀਤੀਆਂ ਹਨ।


author

sunita

Content Editor

Related News