ਅਦਾਕਾਰਾ ਕਾਦੰਬਰੀ ਜੇਠਵਾਨੀ ਨੂੰ ਪਰੇਸ਼ਾਨ ਕਰਨ ''ਤੇ 3 ਪੁਲਸ ਅਧਿਕਾਰੀ ਮੁਅੱਤਲ

Monday, Sep 16, 2024 - 02:30 PM (IST)

ਅਦਾਕਾਰਾ ਕਾਦੰਬਰੀ ਜੇਠਵਾਨੀ ਨੂੰ ਪਰੇਸ਼ਾਨ ਕਰਨ ''ਤੇ 3 ਪੁਲਸ ਅਧਿਕਾਰੀ ਮੁਅੱਤਲ

ਮੁੰਬਈ- ਆਂਧਰਾ ਪ੍ਰਦੇਸ਼ ਸਰਕਾਰ ਨੇ ਮੁੰਬਈ ਦੀ ਅਭਿਨੇਤਰੀ-ਮਾਡਲ ਕਾਦੰਬਰੀ ਜੇਠਵਾਨੀ ਦੀ ਬਿਨਾਂ ਸਹੀ ਜਾਂਚ ਦੇ ਗਲਤ ਤਰੀਕੇ ਨਾਲ ਗ੍ਰਿਫਤਾਰੀ ਅਤੇ ਪਰੇਸ਼ਾਨ ਕਰਨ ਦੇ ਮਾਮਲੇ 'ਚ ਇੱਕ ਡਾਇਰੈਕਟਰ ਜਨਰਲ (ਡੀਜੀ) ਸਮੇਤ ਤਿੰਨ ਸੀਨੀਅਰ ਭਾਰਤੀ ਪੁਲਸ ਸੇਵਾ (ਆਈਪੀਐਸ) ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।ਕਾਦੰਬਰੀ ਜੇਠਵਾਨੀ ਨੇ ਅਗਸਤ 'ਚ ਐਨਟੀਆਰ ਪੁਲਸ ਕਮਿਸ਼ਨਰ ਐਸ.ਵੀ. ਰਾਜਸ਼ੇਖਰ ਬਾਬੂ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਇਸ ਸ਼ਿਕਾਇਤ 'ਚ ਤਿੰਨਾਂ ਅਧਿਕਾਰੀਆਂ 'ਤੇ YSR ਕਾਂਗਰਸ ਪਾਰਟੀ ਦੇ ਨੇਤਾ ਅਤੇ ਫਿਲਮ ਨਿਰਮਾਤਾ ਕੇ.ਵੀ.ਆਰ. ਵਿਦਿਆਸਾਗਰ ਨਾਲ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ।

PunjabKesari

ਕਾਦੰਬਰੀ ਜੇਠਵਾਨੀ ਨੇ ਸ਼ਿਕਾਇਤ 'ਚ ਇਹ ਵੀ ਦੱਸਿਆ ਕਿ ਇਸ ਸਾਲ ਫਰਵਰੀ 'ਚ ਫਿਲਮ ਨਿਰਮਾਤਾ ਨੇ ਉਨ੍ਹਾਂ ਦੇ ਖਿਲਾਫ ਧੋਖਾਧੜੀ ਅਤੇ ਫਿਰੌਤੀ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਇਨ੍ਹਾਂ ਪੁਲਸ ਅਧਿਕਾਰੀਆਂ ਨੇ ਵਿਦਿਆਸਾਗਰ ਨਾਲ ਮਿਲ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਪ੍ਰੇਸ਼ਾਨ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਬਿਨਾਂ ਕਿਸੇ ਸੂਚਨਾ ਦੇ ਗ੍ਰਿਫਤਾਰ ਕਰਕੇ ਮੁੰਬਈ ਤੋਂ ਵਿਜੇਵਾੜਾ ਲਿਜਾਇਆ ਗਿਆ।ਅਦਾਕਾਰਾ ਮੂਲ ਰੂਪ ਤੋਂ ਮੁੰਬਈ ਦੀ ਰਹਿਣ ਵਾਲੀ ਹੈ। ਉਸ ਨੇ ਕਿਹਾ ਕਿ ਪੁਲਸ ਨੇ ਉਸ ਨੂੰ ਅਤੇ ਉਸ ਦੇ ਬਜ਼ੁਰਗ ਮਾਤਾ-ਪਿਤਾ ਨੂੰ ਜ਼ਲੀਲ ਕੀਤਾ ਅਤੇ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲਿਆ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ 40 ਦਿਨ ਤੋਂ ਵੱਧ ਨਿਆਂਇਕ ਹਿਰਾਸਤ ਵਿੱਚ ਰਹਿਣਾ ਪਿਆ।

PunjabKesari

ਅਦਾਕਾਰਾ ਦੇ ਵਕੀਲ ਐੱਨ. ਸ੍ਰੀਨਿਵਾਸ ਨੇ ਦੋਸ਼ ਲਾਇਆ ਕਿ ਵਿਦਿਆਸਾਗਰ ਨੇ ਜੇਠਵਾਨੀ ਅਤੇ ਉਸ ਦੇ ਪਰਿਵਾਰ ਨੂੰ ਫਸਾਉਣ ਲਈ ਜ਼ਮੀਨ ਦੇ ਦਸਤਾਵੇਜ਼ਾਂ 'ਚ ਹੇਰਾਫੇਰੀ ਕੀਤੀ ਸੀ ਅਤੇ ਪੁਲਸ ਨੇ ਉਨ੍ਹਾਂ ਨੂੰ ਕਈ ਦਿਨਾਂ ਤੱਕ ਜ਼ਮਾਨਤ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਸਰਕਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਸਬੂਤਾਂ ਦੇ ਆਧਾਰ 'ਤੇ ਇੰਟੈਲੀਜੈਂਸ ਚੀਫ਼ ਪੀ. ਸੀਤਾਰਾਮ ਅੰਜਾਨੇਯੁਲੂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਅੰਜਨੇਯੁਲੂ ਨੇ ਐਫ.ਆਈ.ਆਰ. ਦਰਜ ਹੋਣ ਤੋਂ ਪਹਿਲਾਂ ਹੀ ਦੂਜੇ ਦੋ ਅਧਿਕਾਰੀਆਂ ਨੂੰ ਮਹਿਲਾ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਸਨ। 

ਇਹ ਖ਼ਬਰ ਵੀ ਪੜ੍ਹੋ - ਲਾੜੀ ਬਣ ਕੇ ਹਿਨਾ ਖ਼ਾਨ ਨੇ ਕੀਤਾ ਰੈਂਪ ਵਾਕ, ਦੇਖੋ ਖੂਬਸੂਰਤ ਤਸਵੀਰਾਂ

ਕਾਦੰਬਰੀ ਜੇਠਵਾਨੀ ਵਿਰੁੱਧ ਐਫਆਈਆਰ 2 ਫਰਵਰੀ ਨੂੰ ਦਰਜ ਕੀਤੀ ਗਈ ਸੀ, ਜਦੋਂ ਕਿ ਉਸ ਦੀ ਗ੍ਰਿਫਤਾਰੀ ਦੇ ਨਿਰਦੇਸ਼ 31 ਜਨਵਰੀ ਨੂੰ ਜਾਰੀ ਕੀਤੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਕੰਦਬੀਰ ਜੇਠਵਾਨੀ ਨੇ ਪੰਜਾਬੀ, ਹਿੰਦੀ ਅਤੇ ਕੰਨੜ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ 'ਸਾਡਾ ਅੱਡਾ', 'ਓ ਯਾਰਾ ਆਯੀਂ ਲੁਟ ਗਿਆ', 'ਆਈ ਲਵ ਮੀ' ਅਤੇ 'ਓਈਜਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News