22 ਸਾਲਾ Influencer ਨੇ 60 ਸਾਲ ਦੇ ਬਜ਼ੁਰਗ ਨਾਲ ਕਰਵਾਇਆ ਵਿਆਹ
Tuesday, Jan 13, 2026 - 12:52 PM (IST)
ਇਟਲੀ : ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੀ ਜੀਵਨਸ਼ੈਲੀ ਤੋਂ ਲੋਕ ਕਾਫੀ ਪ੍ਰਭਾਵਿਤ ਹੁੰਦੇ ਹਨ, ਪਰ ਕਈ ਵਾਰ ਇਹੀ ਇਨਫਲੂਐਂਸਰ ਲੋਕਾਂ ਦੇ ਨਿਸ਼ਾਨੇ 'ਤੇ ਵੀ ਆ ਜਾਂਦੇ ਹਨ। ਅਜਿਹਾ ਹੀ ਕੁਝ ਇਟਲੀ ਦੀ 22 ਸਾਲਾ ਮਸ਼ਹੂਰ ਇਨਫਲੂਐਂਸਰ ਮਿਨੀਆ ਪਾਗਨੀ ਨਾਲ ਹੋ ਰਿਹਾ ਹੈ, ਜਿਸ ਨੂੰ 60 ਸਾਲ ਦੇ ਵਿਅਕਤੀ ਨਾਲ ਵਿਆਹ ਕਰਵਾਉਣ 'ਤੇ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ।
ਹਾਈ ਸਕੂਲ ਅਧਿਆਪਕ ਨਾਲ ਇੰਝ ਸ਼ੁਰੂ ਹੋਈ ਪ੍ਰੇਮ ਕਹਾਣੀ ਮਿਨੀਆ ਪਾਗਨੀ ਨੇ ਦੱਸਿਆ ਕਿ ਉਸ ਦੇ ਪਤੀ ਮਾਸਿਮੋ (60 ਸਾਲ) ਨਾਲ ਉਸ ਦੀ ਮੁਲਾਕਾਤ ਲਗਭਗ ਪੰਜ ਸਾਲ ਪਹਿਲਾਂ ਹੋਈ ਸੀ, ਜਦੋਂ ਉਹ ਉਸ ਦੇ ਹਾਈ ਸਕੂਲ ਅਧਿਆਪਕ ਸਨ। ਮਿਨੀਆ ਮੁਤਾਬਕ ਉਸ ਸਮੇਂ ਉਸ ਨੂੰ ਆਪਣੇ ਅਧਿਆਪਕ 'ਤੇ ਸਿਰਫ਼ ਕ੍ਰਸ਼ ਸੀ। ਪੜ੍ਹਾਈ ਖ਼ਤਮ ਹੋਣ ਦੇ ਦੋ ਸਾਲ ਬਾਅਦ ਦੋਵੇਂ ਦੁਬਾਰਾ ਮਿਲੇ ਅਤੇ ਇੱਥੋਂ ਹੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਬਾਅਦ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ।
ਸੋਸ਼ਲ ਮੀਡੀਆ 'ਤੇ ਮਿਲ ਰਿਹਾ ‘ਗੋਲਡ ਡਿਗਰ’ ਦਾ ਤਾਅਨਾ ਜਿਵੇਂ ਹੀ ਮਿਨੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਉਹ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ। ਉਮਰ ਦੇ ਵੱਡੇ ਫਾਸਲੇ ਕਾਰਨ ਯੂਜ਼ਰਸ ਨੇ ਉਸ ਨੂੰ ‘ਗੋਲਡ ਡਿਗਰ’ (ਦੌਲਤ ਲਈ ਪਿਆਰ ਦਾ ਨਾਟਕ ਕਰਨ ਵਾਲੀ) ਦਾ ਟੈਗ ਦੇ ਦਿੱਤਾ। ਲੋਕਾਂ ਨੇ ਕੁਮੈਂਟ ਕਰਦਿਆਂ ਉਸ ਦੇ ਇਸ ਰਿਸ਼ਤੇ ਨੂੰ ਪਿਆਰ ਨਹੀਂ ਸਗੋਂ ਪੈਸਿਆਂ ਦਾ ਲਾਲਚ ਦੱਸਿਆ।
ਮਿਨੀਆ ਨੇ ਟ੍ਰੋਲਸ ਨੂੰ ਦਿੱਤਾ ਕਰਾਰਾ ਜਵਾਬ ਆਪਣੇ ਰਿਸ਼ਤੇ 'ਤੇ ਉੱਠ ਰਹੇ ਸਵਾਲਾਂ 'ਤੇ ਚੁੱਪੀ ਤੋੜਦਿਆਂ ਮਿਨੀਆ ਨੇ ਕਿਹਾ ਕਿ ਉਨ੍ਹਾਂ ਦਾ ਰਿਸ਼ਤਾ ਆਪਸੀ ਸਮਝ ਅਤੇ ਪਿਆਰ 'ਤੇ ਆਧਾਰਿਤ ਹੈ, ਨਾ ਕਿ ਪੈਸਿਆਂ 'ਤੇ। ਉਸ ਨੇ ਸਪੱਸ਼ਟ ਕੀਤਾ ਕਿ ਉਮਰ ਦਾ ਫਾਸਲਾ ਕਿਸੇ ਰਿਸ਼ਤੇ ਦੀ ਸੱਚਾਈ ਨੂੰ ਤੈਅ ਨਹੀਂ ਕਰਦਾ ਅਤੇ ਲੋਕਾਂ ਨੂੰ ਬਿਨਾਂ ਸੱਚਾਈ ਜਾਣੇ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ। ਮਿਨੀਆ ਮੁਤਾਬਕ ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀ ਰਹੀ ਹੈ ਅਤੇ ਉਸ ਨੂੰ ਨੈਗੇਟਿਵ ਕੁਮੈਂਟਸ ਨਾਲ ਕੋਈ ਫਰਕ ਨਹੀਂ ਪੈਂਦਾ। ਫਿਲਹਾਲ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕ ਇਸ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
