ਰਣਬੀਰ, ਕਾਰਤਿਕ ਤੇ ਰਣਵੀਰ ਸਿੰਘ ਲਈ ਰੁਝੇਵੇਂ ਭਰਿਆ ਰਹੇਗਾ ਸਾਲ 2022

Wednesday, Dec 22, 2021 - 05:18 PM (IST)

ਰਣਬੀਰ, ਕਾਰਤਿਕ ਤੇ ਰਣਵੀਰ ਸਿੰਘ ਲਈ ਰੁਝੇਵੇਂ ਭਰਿਆ ਰਹੇਗਾ ਸਾਲ 2022

ਮੁੰਬਈ (ਬਿਊਰੋ)– ਸਿਨੇਮਾਹਾਲ ਦੋ ਸਾਲ ਤੋਂ ਜ਼ਿਆਦਾ ਲੰਬੇ ਇੰਤਜ਼ਾਰ ਤੋਂ ਬਾਅਦ ਖੁੱਲ੍ਹਣ ਦੇ ਨਾਲ ਇੰਡਸਟਰੀ ਜਸ਼ਨ ਦੇ ਮੂਡ ’ਚ ਹੈ ਤੇ ‘ਅੰਤਿਮ’, ‘ਤੜਪ’ ਤੇ ‘ਸੂਰਿਆਵੰਸ਼ੀ’ ਵਰਗੀਆਂ ਫ਼ਿਲਮਾਂ ਬਾਕਸ ਆਫਿਸ ’ਤੇ ਚੰਗੀ ਕਮਾਈ ਕਰਨ ’ਚ ਸਫਲ ਰਹੀਆਂ, ਜਿਸ ਦੇ ਨਾਲ ਇੰਡਸਟਰੀ ਦੀ ਖ਼ੁਸ਼ੀ ਸੱਤਵੇਂ ਅਾਸਮਾਨ ’ਤੇ ਹੈ। 2021 ਸ਼ੋਅਬਿੱਜ਼ ਲਈ ਇਕ ਚੰਗੇ ਨੋਟ ’ਤੇ ਖ਼ਤਮ ਹੋ ਰਿਹਾ ਹੈ।

ਰਣਬੀਰ ਕਪੂਰ, ਕਾਰਤਿਕ ਆਰੀਅਨ ਤੇ ਰਣਵੀਰ ਸਿੰਘ ਵਰਗੇ ਇਸ ਖੇਡ ਦੇ ਸਭ ਤੋਂ ਵੱਡੇ ਖਿਡਾਰੀ ਆਉਣ ਵਾਲੇ ਸਾਲ 2022 ਲਈ ਬਿੱਜ਼ੀ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਇੰਸਟਾਗ੍ਰਾਮ ’ਤੇ 44 ਮਿਲੀਅਨ ਫਾਲੋਅਰਜ਼ ਹੋਣ ਦੀ ਖ਼ੁਸ਼ੀ ’ਚ ਉਰਵਸ਼ੀ ਰੌਤੇਲਾ ਨੇ ਸਾਂਝੀ ਕੀਤੀ ਬੋਲਡ ਵੀਡੀਓ

ਇਕ ਬਲਾਕਬਸਟਰ ਹਿੱਟ ‘ਧਮਾਕਾ’ ਦੇ ਨਾਲ ਕਾਰਤਿਕ ਆਰੀਅਨ ਲਈ ਇਹ ਇਕ ਸਫਲ ਸਾਲ ਰਿਹਾ ਹੈ। ਰਣਬੀਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਖਰੀ ਰਿਲੀਜ਼ 2018 ਦੀ ਸੁਪਰਹਿੱਟ ਫ਼ਿਲਮ ‘ਸੰਜੂ’ ਸੀ।

ਹਾਲਾਂਕਿ 2022 ’ਚ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੇ ਨਾਲ ਇਹ ਚੁੱਪ ਛੇਤੀ ਹੀ ਖ਼ਤਮ ਹੋ ਜਾਵੇਗੀ। ਉਥੇ ਹੀ ਰਣਵੀਰ ਸਿੰਘ ਨੇ ‘ਸੂਰਿਆਵੰਸ਼ੀ’ ’ਚ ਇਕ ਛੋਟੀ ਜਿਹੀ ਭੂਮਿਕਾ ਨਿਭਾਈ ਹੈ, ਉਸ ਨੇ ਬਾਕਸ ਆਫਿਸ ’ਤੇ ਚੰਗੀ ਕਮਾਈ ਕੀਤੀ ਹੈ, ਜਦਕਿ ਫ਼ਿਲਮ ‘83’ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News