ਜੈਕਲੀਨ ਤੋਂ ਬਾਅਦ ਡਾਇਰੈਕਟਰ ਕਰੀਮ ਮੋਰਾਨੀ ਈਡੀ ਦੇ ਨਿਸ਼ਾਨੇ ''ਤੇ, ਮਨੀ ਲਾਂਡਰਿੰਗ ਮਾਮਲੇ ''ਚ ਭੇਜਿਆ ਗਿਆ ਸੰਮਨ

Friday, Feb 24, 2023 - 04:57 PM (IST)

ਮੁੰਬਈ (ਬਿਊਰੋ) : ਸੁਕੇਸ਼ ਚੰਦਸ਼ੇਖਰ 200 ਕਰੋੜ ਦੇ ਮਨੀ ਲਾਂਡਰਿੰਗ ਕੇਸ 'ਚ ਈਡੀ ਨੇ ਫ਼ਿਲਮ ਨਿਰਮਾਤਾ ਕਰੀਮ ਮੋਰਾਨੀ ਨੂੰ ਸੰਮਨ ਭੇਜਿਆ ਹੈ। ਸੁਕੇਸ਼ ਚੰਦਰਸ਼ੇਖਰ ਦੇ ਜ਼ਰੀਏ ਫ਼ਿਲਮ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਘਰ ਤੋਹਫ਼ੇ ਦੇਣ ਦੇ ਮਾਮਲੇ 'ਚ ਵੀ ਕਰੀਮ ਮੋਰਾਨੀ ਦਾ ਨਾਂ ਸਾਹਮਣੇ ਆਇਆ ਸੀ। ਇਸੇ ਸਬੰਧ 'ਚ ਕਰੀਮ ਮੋਰਾਨੀ ਨੂੰ ਅਗਲੇ ਇੱਕ ਤੋਂ ਦੋ ਦਿਨਾਂ 'ਚ ਈਡੀ ਸਾਹਮਣੇ ਪੇਸ਼ ਹੋਣਾ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਲੇਜ ਅਖ਼ਤਰ ਦੇ ਘਰ ਲਿਆ ਧੀ ਨੇ ਜਨਮ, ਤਸਵੀਰ ਸਾਂਝੀ ਕਰ ਬਿਆਨ ਕੀਤੀ ਖ਼ੁਸ਼ੀ

ਦੱਸ ਦਈਏ ਕਿ ਕਰੀਮ ਮੋਰਾਨੀ ਇਕ ਭਾਰਤੀ ਫ਼ਿਲਮ ਨਿਰਮਾਤਾ ਹੈ, ਜਿਸ ਨੇ 'ਚੇਨਈ ਐਕਸਪ੍ਰੈਸ' ਅਤੇ ਸ਼ਾਹਰੁਖ ਖ਼ਾਨ ਸਟਾਰਰ 'ਰਾਵਨ' ਵਰਗੀਆਂ ਫ਼ਿਲਮਾਂ ਬਣਾਈਆਂ ਹਨ। ਮੋਰਾਨੀ ਅਤੇ ਉਸ ਦਾ ਭਰਾ ਐਲੀ ਮੋਰਾਨੀ ਵੀ ਇੱਕ ਫ਼ਿਲਮ ਨਿਰਮਾਣ ਅਤੇ ਈਵੈਂਟ ਪ੍ਰਬੰਧਨ ਕੰਪਨੀ ਦੇ ਸਹਿ-ਮਾਲਕ ਹਨ। ਮੋਰਾਨੀ ਆਪਣੇ ਕਰੀਅਰ 'ਚ ਕਈ ਵਿਵਾਦਾਂ 'ਚ ਰਹੇ ਹਨ। ਉਸ ਦਾ ਨਾਂ 2ਜੀ ਸਪੈਕਟ੍ਰਮ ਮਾਮਲੇ 'ਚ ਆਇਆ ਸੀ। ਸਾਲ 2017 'ਚ ਮੋਰਾਨੀ 'ਤੇ ਹੈਦਰਾਬਾਦ ਪੁਲਸ ਨੇ ਦਿੱਲੀ ਦੀ 25 ਸਾਲਾ ਵਿਦਿਆਰਥਣ ਨਾਲ ਬਲਾਤਕਾਰ ਦੇ ਮਾਮਲੇ 'ਚ ਮਾਮਲਾ ਦਰਜ ਕੀਤਾ ਸੀ। 23 ਸਤੰਬਰ 2017 ਨੂੰ, ਸੁਪਰੀਮ ਕੋਰਟ ਨੇ ਮੋਰਾਨੀ ਨੂੰ ਉਸ ਖ਼ਿਲਾਫ਼ ਕਥਿਤ ਬਲਾਤਕਾਰ ਦੇ ਮਾਮਲੇ 'ਚ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੋਰਾਨੀ ਨੂੰ ਹੈਦਰਾਬਾਦ ਪੁਲਸ ਸਾਹਮਣੇ ਆਤਮ ਸਮਰਪਣ ਕਰਨਾ ਪਿਆ। ਫਿਲਹਾਲ ਫ਼ਿਲਮ ਮੇਕਰ ਸੁਕੇਸ਼ ਚੰਦਸ਼ੇਖਰ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਦੇ ਨਿਸ਼ਾਨੇ 'ਤੇ ਆ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ, 3 ਮਿੰਟਾਂ ’ਚ ਕਲਿੱਕ ਕੀਤੀਆਂ 184 ਸੈਲਫੀਜ਼

ਸੁਕੇਸ਼ ਚੰਦਰਸ਼ੇਖਰ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਦਿੱਲੀ ਦੀ ਮੰਡੋਲੀ ਜੇਲ੍ਹ 'ਚ ਬੰਦ ਹੈ। ਈਡੀ ਨੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਤੋਂ ਵੀ ਕਈ ਵਾਰ ਪੁੱਛਗਿੱਛ ਕੀਤੀ ਹੈ। ਸੁਕੇਸ਼ ਨੂੰ ਦਿੱਲੀ ਪੁਲਸ ਨੇ 2000 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਉਹ ਤਿਹਾੜ ਜੇਲ੍ਹ 'ਚ ਬੰਦ ਸੀ ਪਰ ਤਿਹਾੜ 'ਚ ਬੰਦ ਹੋਣ ਦੇ ਬਾਵਜੂਦ ਸੁਕੇਸ਼ ਦੀ ਬਦਨਾਮੀ ਘੱਟ ਨਹੀਂ ਹੋਈ। ਸਾਰੀਆਂ ਅਦਾਕਾਰਾਂ ਜੇਲ੍ਹ 'ਚ ਉਸ ਨੂੰ ਮਿਲਣ ਆਉਂਦੀਆਂ ਸਨ। ਜੇਲ੍ਹ 'ਚ ਬੈਠ ਕੇ ਵੀ ਧੋਖਾਧੜੀ ਨੂੰ ਅੰਜਾਮ ਦਿੱਤਾ। ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਹਾਲ ਹੀ 'ਚ ਅਜਿਹੇ ਕਈ ਖੁਲਾਸੇ ਕੀਤੇ ਹਨ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News