ਸੁਪਰਹਿੱਟ ਪੰਜਾਬੀ Singer ਦੇ Live ਕੰਸਰਟ ''ਚ ਵਾਪਰਿਆ ਹਾਦਸਾ ! ਟੁੱਟ ਗਏ ਬੈਰੀਕੇਡ, ਰੋਕਣੀ ਪਈ ਪਰਫਾਰਮੈਂਸ

Thursday, May 21, 2026 - 11:33 AM (IST)

ਸੁਪਰਹਿੱਟ ਪੰਜਾਬੀ Singer ਦੇ Live ਕੰਸਰਟ ''ਚ ਵਾਪਰਿਆ ਹਾਦਸਾ ! ਟੁੱਟ ਗਏ ਬੈਰੀਕੇਡ, ਰੋਕਣੀ ਪਈ ਪਰਫਾਰਮੈਂਸ

ਐਂਟਰਟੇਨਮੈਂਟ ਡੈਸਕ- ਪੰਜਾਬੀ ਸਿੰਗਰ ਜੈਸਮੀਨ ਸੈਂਡਲਸ ਇੰਨੀਂ ਦਿਨੀਂ ਆਪਣੇ ਗੀਤਾਂ ਨੂੰ ਲੈ ਕੇ ਲਗਾਤਾਰ ਚਰਚਾ 'ਚ ਬਣੀ ਹੋਈ ਹੈ। ਹਾਲ ਹੀ 'ਚ ਫਿਲਮ 'ਧੁਰੰਧਰ 2' 'ਚ ਉਨ੍ਹਾਂ ਦਾ ਗਾਇਆ ਗੀਤ 'ਜਾਏ ਸਜਣਾ' ਸੋਸ਼ਲ ਮੀਡੀਆ 'ਤੇ ਖੂਬ ਟਰੈਂਡ ਕਰ ਰਿਹਾ ਹੈ ਅਤੇ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਇਸ ਵਿਚ ਜੈਸਮੀਨ ਸੈਂਡਲਸ ਉੱਤਰਾਖੰਡ ਦੇ ਦੇਹਰਾਦੂਨ 'ਚ ਇਕ ਲਾਈਵ ਸ਼ੋਅ ਕਰਨ ਪਹੁੰਚੀ ਸੀ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਪ੍ਰਸ਼ੰਸਕ ਪਹੁੰਚੇ ਹੋਏ ਸਨ। ਸ਼ੋਅ 'ਚ ਸਭ ਕੁਝ ਚੰਗਾ ਚੱਲ ਰਿਹਾ ਸੀ ਪਰ ਅਚਾਨਕ ਇਕ ਘਟਨਾ ਕਾਰਨ ਉੱਥੇ ਦਾ ਪੂਰਾ ਮਾਹੌਲ ਬਦਲ ਗਿਆ ਅਤੇ ਸਿੰਗਰ ਨੂੰ ਆਪਣਾ ਸ਼ੋਅ ਵਿਚ ਹੀ ਬੰਦ ਕਰਨਾ ਪਿਆ। 

ਅਚਾਨਕ ਟੁੱਟ ਗਏ ਲੋਹੇ ਦੇ ਬੈਰੀਕੇਡ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਜੈਸਮੀਨ ਸਟੇਜ 'ਤੇ ਪੂਰੇ ਜੋਸ਼ ਨਾਲ ਪਰਫਾਰਮ ਕਰ ਰਹੀ ਸੀ, ਤਾਂ ਦਰਸ਼ਕਾਂ ਦੀ ਸੁਰੱਖਿਆ ਲਈ ਲਗਾਏ ਗਏ ਲੋਹੇ ਦੇ ਬੈਰੀਕੇਡ ਅਚਾਨਕ ਟੁੱਟ ਕੇ ਹੇਠਾਂ ਡਿੱਗ ਗਏ। ਬੈਰੀਕੇਡ ਡਿੱਗਣ ਕਾਰਨ ਅੱਗੇ ਬੈਠੇ ਕਈ ਲੋਕ ਵੀ ਜ਼ਮੀਨ 'ਤੇ ਡਿੱਗ ਪਏ, ਜਿਸ ਨਾਲ ਕੰਸਰਟ 'ਚ ਮੌਜੂਦ ਲੋਕਾਂ 'ਚ ਭਾਜੜਾਂ ਪੈ ਗਈਆਂ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ।

‘ਵਾਹਿਗੁਰੂ-ਵਾਹਿਗੁਰੂ’ ਜਪਣਾ ਕੀਤਾ ਸ਼ੁਰੂ

ਆਪਣੇ ਸਾਹਮਣੇ ਅਜਿਹਾ ਹਾਦਸਾ ਵਾਪਰਦਾ ਦੇਖ ਜੈਸਮੀਨ ਸੈਂਡਲਸ ਬੁਰੀ ਤਰ੍ਹਾਂ ਘਬਰਾ ਗਈ ਅਤੇ ਉਸ ਨੇ ਤੁਰੰਤ ਗਾਉਣਾ ਬੰਦ ਕਰ ਦਿੱਤਾ। ਉਸ ਨੇ ਮਾਈਕ 'ਤੇ ‘ਵਾਹਿਗੁਰੂ-ਵਾਹਿਗੁਰੂ’ ਜਪਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਸੁਰੱਖਿਆ ਟੀਮ ਤੇ ਬਾਊਂਸਰਾਂ ਨੂੰ ਤੁਰੰਤ ਲੋਕਾਂ ਦੀ ਮਦਦ ਲਈ ਭੇਜਿਆ। ਜੈਸਮੀਨ ਨੇ ਇਸ ਅਵਿਵਸਥਾ ਲਈ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਇਸ ਘਟਨਾ ਨੇ ਉਸ ਦੇ ਮਨ ਨੂੰ ਬਹੁਤ ਦੁੱਖ ਪਹੁੰਚਾਇਆ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੈਸਮੀਨ ਸੈਂਡਲਸ ਆਪਣੇ ਲਾਈਵ ਸ਼ੋਅ ਨੂੰ ਲੈ ਕੇ ਸੁਰਖੀਆਂ 'ਚ ਆਈ ਹੋਵੇ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ ਅਹਿਮਦਾਬਾਦ 'ਚ ਹੋਏ ਇਕ ਸ਼ੋਅ ਦੌਰਾਨ, ਜੈਸਮੀਨ ਵੱਲੋਂ ਖੁਦ 'ਤੇ ਪਾਣੀ ਪਾਉਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News