''ਮੈਨੂੰ ਇਜਾਜ਼ਤ ਦਿਓ..!'' ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ ਕਿਹਾ ਅਲਵਿਦਾ

Sunday, May 17, 2026 - 09:17 AM (IST)

''ਮੈਨੂੰ ਇਜਾਜ਼ਤ ਦਿਓ..!'' ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ ਕਿਹਾ ਅਲਵਿਦਾ

ਐਂਟਰਟੇਨਮੈਂਟ ਡੈਸਕ : ਆਪਣੀ ਵਿਲੱਖਣ ਗਾਇਕੀ ਦੇ ਅੰਦਾਜ਼ ਲਈ ਜਾਣੇ ਜਾਂਦੇ ਮਸ਼ਹੂਰ ਪੰਜਾਬੀ ਗਾਇਕ ਗੋਪੀ ਲੌਂਗੀਆ ਵੱਲੋਂ ਗਾਇਕੀ ਦੇ ਸਫ਼ਰ ਨੂੰ ਹਮੇਸ਼ਾ ਲਈ ਖ਼ਤਮ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੇ ਇਸ ਅਚਾਨਕ ਲਏ ਫੈਸਲੇ ਨੇ ਪ੍ਰਸ਼ੰਸਕਾਂ ਅਤੇ ਪੂਰੀ ਮਿਊਜ਼ਿਕ ਇੰਡਸਟਰੀ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।

ਇਹ ਵੀ ਪੜ੍ਹੋ: ਦੂਜੀ ਵਾਰ ਲਾੜਾ ਬਣੇਗਾ ਧਾਕੜ ਭਾਰਤੀ ਕ੍ਰਿਕਟਰ ! ਇਸ ਦਿਨ ਗਰਲਫ੍ਰੈਂਡ ਮਾਹਿਕਾ ਨਾਲ ਕਰਵਾ ਸਕਦੈ ਵਿਆਹ

 
 
 
 
 
 
 
 
 
 
 
 
 
 
 
 

A post shared by Gurpreet Singh (@gopilongia001)

ਗੋਪੀ ਲੌਂਗੀਆ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਭਾਵੁਕ ਖ਼ਬਰ ਸਾਂਝੀ ਕੀਤੀ ਹੈ ਕਿ ਉਹ ਹੁਣ ਭਵਿੱਖ ਵਿੱਚ ਕਦੇ ਵੀ ਗਾਉਂਦੇ ਹੋਏ ਨਜ਼ਰ ਨਹੀਂ ਆਉਣਗੇ। ਉਹ ਵੀਡੀਓ ਵਿਚ ਕਹਿੰਦੇ ਹਨ, ਪੰਜਾਬੀਓ ਹੁਣ ਮੈਨੂੰ ਇਜਾਜ਼ਤ ਦਿਓ। ਮੈਂ ਜਿੰਨਾ ਗਾਉਣਾ ਸੀ ਓਨਾ ਗਾ ਚੁੱਕਾ ਹਾਂ ਅਤੇ ਭਰਿਆ ਮੇਲਾ ਹੀ ਛੱਡਣਾ ਚਾਹੁੰਦਾ ਹਾਂ। ਕੁੱਝ ਮੇਰੇ ਪੁਰਾਣੇ ਗਾਣੇ ਰਿਲੀਜ਼ ਹੋਣਗੇ। ਜੋ ਮੈਂ ਸੱਚ ਗਾਉਣ ਦੀ ਕੀਮਤ ਅਦਾ ਕੀਤੀ ਹੈ, ਉਹ ਮੈਨੂੰ ਹੀ ਪਤਾ ਹੈ। ਹਾਲਾਂਕਿ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰਾਂਗਾ। ਹੋਰ ਮੁੰਡੇ ਬਹੁਤ ਵਧੀਆ ਲਿਖਦੇ ਹਨ ਅਤੇ ਗਾਉਂਦੇ ਹਨ। ਹੋਰ ਵੀ ਬਹੁਤ ਕਲਾਕਾਰ ਮੇਰੇ ਵਰਗੇ ਹੋਣਗੇ। ਉਨ੍ਹਾਂ ਦਾ ਪੂਰਾ ਸਪੋਰਟ ਕਰਿਓ। ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

ਇਹ ਵੀ ਪੜ੍ਹੋ: 'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ ਹਲਚਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News