ਕਿਸ ਦੇ ਕੋਲ ਹੈ ਸ਼ਹਿਨਾਜ਼ ਗਿੱਲ ਦਾ ਦਿਲ ? ਅਦਾਕਾਰਾ ਨੇ ਵੀਡੀਓ ਸਾਂਝੀ ਕਰਕੇ ਖੁਦ ਕੀਤਾ ਖੁਲਾਸਾ

Friday, May 22, 2026 - 03:11 PM (IST)

ਕਿਸ ਦੇ ਕੋਲ ਹੈ ਸ਼ਹਿਨਾਜ਼ ਗਿੱਲ ਦਾ ਦਿਲ ? ਅਦਾਕਾਰਾ ਨੇ ਵੀਡੀਓ ਸਾਂਝੀ ਕਰਕੇ ਖੁਦ ਕੀਤਾ ਖੁਲਾਸਾ

ਮੁੰਬਈ (ਏਜੰਸੀ) : ਪੰਜਾਬ ਦੀ ਕੈਟਰੀਨਾ ਕੈਫ ਵਜੋਂ ਜਾਣੀ ਜਾਣ ਵਾਲੀ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਆਪਣੇ ਦਿਲ ਨੂੰ ਲੈ ਕੇ ਖੁੱਲ ਕੇ ਗੱਲ ਕੀਤੀ ਹੈ। ਅਦਾਕਾਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਮਿੱਟਾ ਰੋਰ ਅਤੇ ਐਸ.ਵੀ. ਸਮਰਾਟ ਦੇ ਗਾਣੇ 'ਸ਼ੀਸ਼ਾ' 'ਤੇ ਸ਼ਾਨਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਕਲਿੱਪ ਵਿਚ ਅਦਾਕਾਰਾ ਨੂੰ ਇਕ ਪ੍ਰੋਜੈਕਟ ਦੇ ਸੈੱਟ 'ਤੇ ਇਸ ਗਾਣੇ ਦੀ ਧੁੰਨ 'ਤੇ ਥਿਰਕਦੇ ਦੇਖਿਆ ਜਾ ਸਕਦਾ ਹੈ। ਸ਼ਹਿਨਾਜ਼ ਬੇਹੱਦ ਖੂਬਸੂਰਤ ਲੱਗ ਰਹੀ ਹੈ। 

ਇਹ ਵੀ ਪੜ੍ਹੋ: 4 ਮਹੀਨੇ ਦੀ ਪ੍ਰੈਗਨੈਂਸੀ ਦੌਰਾਨ ਮਾਧੁਰੀ ਨੇ ਸ਼ੂਟ ਕੀਤਾ ਸੀ 'ਡੋਲਾ ਰੇ ਡੋਲਾ', ਚੱਕਰ ਆਉਣ 'ਤੇ ਵੀ ਨਹੀਂ ਰੁਕੀ ਅਦਾਕਾਰਾ

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਸ਼ਹਿਨਾਜ਼ ਨੇ ਆਪਣੇ ਦਿਲ ਦੇ ਮਾਲਕ ਬਾਰੇ ਚੱਲ ਰਹੀਆਂ ਅਫਵਾਹਾਂ ਨੂੰ ਵਿਰਾਮ ਦਿੰਦਿਆਂ ਲਿਖਿਆ, "ਮੇਰਾ ਦਿਲ ਸਿਰਫ ਮੇਰਾ ਹੈ"। ਦੱਸ ਦੇਈਏ ਕਿ 'ਬਿੱਗ ਬੌਸ 13' ਵਿੱਚ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਆਪਣੀ ਕੈਮਿਸਟਰੀ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੀ ਸ਼ਹਿਨਾਜ਼ ਨੇ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਹਾਲ ਹੀ ਵਿੱਚ ਉਹ ਮੋਰੋਕੋ ਦੇ ਮਸ਼ਹੂਰ ਗਾਇਕ ਸਾਦ ਲਾਮਜਾਰਡ ਨਾਲ ਇੱਕ ਕ੍ਰਾਸ-ਕਲਚਰਲ ਗੀਤ 'ਬੇਜ਼ਾਫ' ਵਿੱਚ ਨਜ਼ਰ ਆਈ ਸੀ। ਉਹ ਆਖਰੀ ਵਾਰ ਵੱਡੇ ਪਰਦੇ 'ਤੇ ਫਿਲਮ 'ਇੱਕ ਕੁੜੀ' ਵਿੱਚ ਨਜ਼ਰ ਆਈ ਸੀ। ਹੁਣ ਸ਼ਹਿਨਾਜ਼ ਗਿੱਲ ਆਪਣੀ ਆਉਣ ਵਾਲੀ ਫਿਲਮ 'ਇਸ਼ਕਨਾਮਾ' ਵਿਚ ਨਜ਼ਰ ਆਵੇਗੀ, ਜੋ 24 ਜੁਲਾਈ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਸ਼ਹਿਨਾਜ਼ SinghVsKaur2 ਵਿਚ ਅਦਾਕਾਰ ਗਿੱਪੀ ਗਰੇਵਾਲ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ: ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ ਚੂੜੀਆਂ ਪਹਿਨੇ ਦਿਸੀ ਅਦਾਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News