ਸਿਰ ‘ਤੇ ਦੁਪੱਟਾ, ਹੱਥ 'ਚ ਕੜਾ ਪਹਿਨ ਕਾਨਸ ਦੇ ਰੈੱਡ ਕਾਰਪੇਟ 'ਤੇ ਪੁੱਜੀ ਮਸ਼ਹੂਰ ਪੰਜਾਬੀ ਅਦਾਕਾਰਾ

Friday, May 15, 2026 - 05:05 PM (IST)

ਸਿਰ ‘ਤੇ ਦੁਪੱਟਾ, ਹੱਥ 'ਚ ਕੜਾ ਪਹਿਨ ਕਾਨਸ ਦੇ ਰੈੱਡ ਕਾਰਪੇਟ 'ਤੇ ਪੁੱਜੀ ਮਸ਼ਹੂਰ ਪੰਜਾਬੀ ਅਦਾਕਾਰਾ

ਫਰਾਂਸ (ਏਜੰਸੀ) : ਪੰਜਾਬੀ ਅਦਾਕਾਰਾ ਰੂਪੀ ਗਿੱਲ ਨੇ ਵੱਕਾਰੀ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਸ਼ਾਨਦਾਰ ਹਾਜ਼ਰੀ ਭਰ ਕੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਸਿਨੇਮਾ ਦਾ ਮਾਣ ਵਧਾਇਆ ਹੈ। ਰੂਪੀ ਗਿੱਲ ਇਸ ਵਿਸ਼ਵ ਪ੍ਰਸਿੱਧ ਮੰਚ 'ਤੇ ਪੂਰੀ ਤਰ੍ਹਾਂ ਰਵਾਇਤੀ ਪੰਜਾਬੀ ਅੰਦਾਜ਼ ਵਿੱਚ ਨਜ਼ਰ ਆਈ। ਉਸ ਨੇ ਹਲਕੇ ਕ੍ਰੀਮ ਰੰਗ ਦਾ ਇੱਕ ਖੂਬਸੂਰਤ ਸ਼ਰਾਰਾ ਸੂਟ ਪਹਿਨਿਆ ਹੋਇਆ ਸੀ, ਜਿਸ 'ਤੇ ਸੁਨਹਿਰੀ ਬਲਾਕ ਪ੍ਰਿੰਟਿੰਗ ਅਤੇ ਕਢਾਈ ਦਾ ਬਰੀਕ ਕੰਮ ਕੀਤਾ ਗਿਆ ਸੀ। ਉਸ ਨੇ ਇਕ ਹੱਥ ਵਿੱਚ ਲੋਹੇ ਦਾ ਕੜਾ ਅਤੇ ਦੂਜੇ ਹੱਥ ਵਿਚ ਬਰੈਸਲੇਟ ਪਹਿਨਿਆ ਹੋਇਆ ਸੀ ਅਤੇ ਕਮੀਜ਼ ਦੀ ਬਾਹ 'ਤੇ ਸੁਨਹਿਰੀ ਧਾਗੇ ਨਾਲ ਚੜ੍ਹਦੀਕਲਾ ਲਿਖਿਆ ਹੋਇਆ ਸੀ। 

ਇਹ ਵੀ ਪੜ੍ਹੋ: ਰਣਵੀਰ ਸਿੰਘ ਦੇ ਨਾਂ ਹੋਇਆ ਸਭ ਤੋਂ ਵੱਡਾ ਰਿਕਾਰਡ! ਸ਼ਾਹਰੁਖ ਤੇ ਪ੍ਰਭਾਸ ਵੀ ਰਹਿ ਗਏ ਪਿੱਛੇ

 
 
 
 
 
 
 
 
 
 
 
 
 
 
 
 

A post shared by Roopinder Kaur Gill (@roopigill_)

ਉਸ ਦੀ ਦਿੱਖ ਦਾ ਸਭ ਤੋਂ ਖਾਸ ਹਿੱਸਾ ਰਵਾਇਤੀ ਫੁਲਕਾਰੀ ਸਟਾਈਲ ਦਾ ਦੁਪੱਟਾ ਸੀ, ਜਿਸ ਨੂੰ ਉਸ ਨੇ ਕਲਾਸਿਕ ਪੰਜਾਬੀ ਤਰੀਕੇ ਨਾਲ ਸਿਰ 'ਤੇ ਲਿਆ ਹੋਇਆ ਸੀ। ਉਸ ਨੇ ਆਪਣੀ ਇਸ ਲੁਕ ਨੂੰ ਸ਼ਾਨਦਾਰ ਰਵਾਇਤੀ ਗਹਿਣਿਆਂ ਨਾਲ ਪੂਰਾ ਕੀਤਾ, ਜਿਸ ਵਿਚ ਪੋਲਕੀ ਅਤੇ ਕੁੰਦਨ ਦੇ ਹਾਰ, ਹਰੇ ਪੰਨੇ ਵਾਲੇ ਝੁਮਕੇ ਸ਼ਾਮਲ ਸਨ। ਉਸ ਦੇ ਇਸ ਸਾਦੇ ਅੰਦਾਜ਼ ਨੂੰ ਹਰ ਕਿਸੇ ਨੇ ਪੰਸਦ ਕੀਤਾ। ਰੂਪੀ ਗਿੱਲ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਭਾਵੁਕ ਹੋ ਕੇ ਲਿਖਿਆ, "ਪੰਜਾਬ ਦੀ ਮਿੱਟੀ, ਕਾਨਸ ਦੇ ਕਾਰਪੇਟ 'ਤੇ"। 

ਇਹ ਵੀ ਪੜ੍ਹੋ: ਹੁਣ ਘਰ ਬੈਠੇ ਲਓ 'ਧੁਰੰਦਰ 2' ਦਾ ਮਜ਼ਾ, ਜਾਣੋ ਕਦੋਂ ਤੇ ਕਿੱਥੇ ਸਟ੍ਰੀਮ ਹੋਵੇਗੀ ਰਣਵੀਰ ਸਿੰਘ ਦੀ ਫਿਲਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News