'ਦਮ ਲਗਾ ਕੇ ਹਈਸ਼ਾ' ਨੂੰ ਹੋਏ 8 ਸਾਲ, ਭੂਮੀ ਪੇਡਨੇਕਰ ਨੇ ਫ਼ਿਲਮ ਦਾ ਸੀਨ ਕੀਤਾ ਸ਼ੇਅਰ

02/28/2023 4:11:34 PM

ਮੁੰਬਈ (ਬਿਊਰੋ) - ਯਸ਼ਰਾਜ ਬੈਨਰ ਹੇਠ ਬਣੀ ਫ਼ਿਲਮ ‘ਦਮ ਲਗਾ ਕੇ ਹਈਸ਼ਾ’ ਨੇ ਅੱਠ ਸਾਲ ਪੂਰੇ ਕਰ ਲਏ ਹਨ। ਫ਼ਿਲਮ ਦਾ ਜਸ਼ਨ ਮਨਾਉਂਦੇ ਹੋਏ, ਲੀਡ ਸਟਾਰ ਭੂਮੀ ਪੇਡਨੇਕਰ ਨੇ ਫ਼ਿਲਮ ਦੀ ਯਾਦ ਤਾਜ਼ਾ ਕੀਤੀ ਅਤੇ ਇਕ ਅਣਦੇਖੇ ਸੀਨ ਨੂੰ ਸਾਂਝਾ ਕੀਤਾ। 

ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਪਹਿਲਾ ਹਮੇਸ਼ਾ ਖ਼ਾਸ ਹੁੰਦਾ ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਸ ਫ਼ਿਲਮ ਨੂੰ ਬਣੇ ਅੱਠ ਸਾਲ ਹੋ ਗਏ ਹਨ। ਮੈਂ ਬਹੁਤ ਕਿਸਮਤ ਵਾਲੀ ਸੀ ਕਿ ਮੈਂ ਇਕ ਅਦਾਕਾਰਾ ਦੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਅਜਿਹੀ ਫ਼ਿਲਮ ਨਾਲ ਕੀਤੀ, ਜਿਸ ਨੇ ਭਾਰਤੀ ਸਿਨੇਮਾ ’ਚ ਅਭਿਨੇਤਰੀਆਂ ਨੂੰ ਇਕ ਹੀ ਰੂਪ ’ਚ ਪੇਸ਼ ਕਰਨ ਦੇ ਰੁਝਾਨ ਨੂੰ ਤੋੜ ਦਿੱਤਾ। ਮੈਨੂੰ ਯਸ਼ਰਾਜ ਦੀ ਨਵੀਂ ਹੀਰੋਇਨ ਹੋਣ ’ਤੇ ਮਾਣ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News