''ਨਿਕੰਮਾ'' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਇਕ ਵਾਰ ਫਿਰ ਸ਼ਿਲਪਾ ਨੇ ਬਿਖੇਰਿਆ ਜਲਵਾ

05/24/2022 1:57:42 PM

ਨਵੀਂ ਦਿੱਲੀ- ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਅਗਲੀ ਫਿਲਮ 'ਨਿਕੰਮਾ' ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ ਸੀ ਜਿਸ 'ਚ ਸ਼ਿਲਪਾ ਤੋਂ ਇਲਾਵਾ ਭਾਗਿਆਸ਼੍ਰੀ ਦੇ ਪੁੱਤਰ ਅਭਿਮਨਿਊ ਦਾਸਾਨੀ ਅਤੇ ਸ਼ਰਲੀ ਸ਼ੇਤੀਆ ਵੀ ਮੁੱਖ ਰੋਲ 'ਚ ਨਜ਼ਰ ਆਏ। 
ਟ੍ਰੇਲਰ ਨੂੰ ਲੈ ਕੇ ਦਰਸ਼ਕਾਂ ਵਲੋਂ ਪਾਜ਼ੇਟਿਵ ਰਿਸਪਾਂਸ ਮਿਲਿਆ ਹੈ। ਉਧਰ ਹੁਣ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਾ ਹੈ, ਜਿਸ 'ਚ ਅਭਿਮਨਿਊ ਅਤੇ ਅਦਾਕਾਰਾ ਸ਼ਰਲੀ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਸਰਪ੍ਰਾਈਜ਼ ਐਲੀਮੈਂਟ ਇਹ ਹੈ ਕਿ ਗਾਣੇ 'ਚ ਸ਼ਿਲਪਾ ਸ਼ੈੱਟੀ ਦੇ ਵੀ ਜ਼ਬਰਦਸਤ ਡਾਂਸ ਮੂਵਸ ਦੇਖਣ ਨੂੰ ਮਿਲ ਰਹੇ ਹਨ।


ਦੱਸ ਦੇਈਏ ਕਿ ਇਹ ਗਾਣਾ ਸਾਲ 2002 'ਚ ਆਈ ਫਿਲਮ 'ਕਯਾ ਦਿਲ ਨੇ ਕਿਹਾ' ਦਾ ਹਿੱਟ ਗਾਣਾ 'ਨਿਕੰਮਾ ਕਿਆ ਇਸ ਦਿਲ ਨੇ' ਦਾ ਰੀਮੇਕ ਹੈ। ਇਸ ਗਾਣੇ ਨੂੰ ਦੇਵ ਨੇਗੀ, ਪਾਇਲ ਦੇਵ ਅਤੇ Dianne Sequira ਨੇ ਗਾਇਆ ਹੈ। ਤਾਂ ਉਧਰ ਜਾਵੇਦ ਨੇ ਇਸ ਨੂੰ ਕੰਪੋਜ਼ ਕੀਤਾ ਹੈ। ਇਸ ਗਾਣੇ ਦੇ ਲਿਰਿਕਸ ਦਾਨਿਸ਼ ਸਾਬਰੀ ਨੇ ਲਿਖੇ ਹਨ।


Aarti dhillon

Content Editor

Related News