‘ਕੰਤਾਰਾ : ਚੈਪਟਰ-1’ ਮੇਰੇ ਲਈ ਪਹਿਲਾ ਤੋਂ ਹੀ ਬਲਾਕਬਸਟਰ : ਲਾਜਾਰੋਵ
Thursday, Sep 18, 2025 - 10:35 AM (IST)

ਐਂਟਰਟੇਨਮੈਂਟ ਡੈਸਕ- ਹੋਮਬਲੇ ਫਿਲਮਸ ਦੀ ‘ਕੰਤਾਰਾ : ਚੈਪਟਰ 1’ ਇਸ ਸਮੇਂ ਇੰਡੀਅਨ ਸਿਨੇਮਾ ਦੀ ਸਭ ਤੋਂ ਜ਼ਿਆਦਾ ਸੁਰਖੀਆਂ ਵਿਚ ਰਹਿਣ ਵਾਲੀ ਅਤੇ ਬੇਸਬਰੀ ਨਾਲ ਉਡੀਕੀ ਜਾਣ ਵਾਲੀਆਂ ਫਿਲਮਾਂ ਵਿਚੋਂ ਇਕ ਹੈ। ਹਾਲੀਵੁੱਡ ਸਟੰਟ ਡਾਇਰੈਕਟਰ ਟੋਡੋਰ ਲਾਜਾਰੋਵ ਦਾ ਫਿਲਮ ਨਾਲ ਜੁੜਾਅ ਚਰਚਾ ਵਿਚ ਆ ਗਿਆ ਹੈ।
ਟੋਡੋਰ ਲਾਜਾਰੋਵ ਨੇ ‘ਮਣਿਕਰਣਿਕਾ’ ਅਤੇ ‘ਆਰ.ਆਰ.ਆਰ.’ ਵਰਗੀਆਂ ਫਿਲਮਾਂ ’ਤੇ ਕੰਮ ਕੀਤਾ ਹੈ। ਇਸ ਪ੍ਰਾਜੈਕਟ ’ਤੇ ਕੰਮ ਦਾ ਆਪਣਾ ਅਨੁਭਵ, ਜੁੜਾਅ ਅਤੇ ਨਜ਼ਰੀਆ ਸ਼ੇਅਰ ਕੀਤਾ।
ਲਾਜਾਰੋਵ ਨੇ ਕਿਹਾ, “ਜਿਵੇਂ ਹੀ ਮੈਂ ਰਿਸ਼ਭ ਸ਼ੈੱਟੀ ਨੂੰ ਦੇਖਿਆ, ਮੈਨੂੰ ਉਨ੍ਹਾਂ ਵਿਚ ਇਕ ਰੋਸ਼ਨੀ, ਸਾਫ਼ ਦਿਲ ਅਤੇ ਆਤਮਾ ਦਿਸੀ। ਉਨ੍ਹਾਂ ਨੇ ਮੈਨੂੰ ਸਿਰਫ ਇਕ ਡਾਇਰੈਕਟਰ ਵਜੋਂ ਨਹੀਂ, ਸਗੋਂ ਉਸ ਕਿਰਦਾਰ ਨੂੰ ਜਿਊਣ ਵਾਲੇ ਅਦਾਕਾਰ ਵਜੋਂ ਵੀ ਕਲਾਈਮੇਕਸ ਦਾ ਵਿਜ਼ਨ ਸਮਝਾਇਆ। ਉਹ ਇੰਨਾ ਪਾਵਰਫੁੱਲ ਸੀ ਕਿ ਉਸੇ ਪਲ ਮੈਨੂੰ ਲੱਗਾ, ਇਹ ਕੰਮ ਮੈਂ ਕਰਨਾ ਹੀ ਹੈ। ਉਨ੍ਹਾਂ ਨੇ ਕਿਹਾ, “ਕਲਾਈਮੇਕਸ ਵੱਖ ਹੈ ਪਰ ਅਸਲੀ ਮਾਅਨੇ ਕਿਰਦਾਰ ਨੂੰ ਬਣਾਉਣਾ ਅਤੇ ਉਸ ਦੇ ਬਦਲਾਅ ਨੂੰ ਦਿਖਾਉਣਾ ਹੈ। ਅਸੀਂ ਸਿਰਫ ਕਲਾਈਮੇਕਸ ਦੀ ਸ਼ੂਟਿੰਗ ਵਿਚ 28 ਦਿਨ ਲਗਾਏ। ਇਹ ਸਹੀ ਵਿਚ ਬਹੁਤ ਵੱਡਾ ਸੀ। ’’ ਉਨ੍ਹਾਂ ਕਿਹਾ, “ਮੇਰੇ ਲਈ ਇਹ ਪਹਿਲਾਂ ਤੋਂ ਹੀ ਇਕ ਬਲਾਕਬਸਟਰ ਹੈ।’’