ਹੜ੍ਹ ਪੀੜਤਾਂ ਲਈ ਅੱਗੇ ਆਈ ਅਦਾਕਾਰਾ ਸਰਗੁਣ ਮਹਿਤਾ
Thursday, Sep 04, 2025 - 04:20 PM (IST)

ਐਂਟਰਟੇਨਮੈਂਟ ਡੈਸਕ- ਪੰਜਾਬ 'ਚ ਹੜ੍ਹਾਂ ਨੇ ਜ਼ਬਰਦਸਤ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਪੰਜਾਬ ਦੇ ਕਾਫੀ ਪਿੰਡ ਤਬਾਹ ਹੋ ਗਏ ਅਤੇ ਉਥੇ ਦੇ ਲੋਕ ਬੇਘਰ ਹੋ ਗਏ। ਇਸ ਦੁੱਖ ਦੀ ਘੜੀ 'ਚ ਪਾਲੀਵੁੱਡ ਇੰਡਸਟਰੀ ਦੇ ਕਲਾਕਾਰ ਹੜ੍ਹ ਪੀੜਤਾਂ ਨਾਲ ਟਾਲ ਬਣ ਕੇ ਖੜ੍ਹੇ ਹੋਏ ਹਨ। ਇਸ ਦੌਰਾਨ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਪੰਜਾਬ ਦੇ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਲਿਖਿਆ-'ਪੰਜਾਬ ਨੂੰ ਹੁਣ ਪਹਿਲਾਂ ਤੋਂ ਕਿਤੇ ਜ਼ਿਆਦਾ ਸਾਡੀ ਲੋੜ ਹੈ। ਇਕ ਦਿਨ ਜਾਂ ਇਕ ਮਹੀਨੇ 'ਚ ਸਭ ਕੁਝ ਠੀਕ ਨਹੀਂ ਹੋਵੇਗਾ, ਇਸ 'ਚ ਸਮਾਂ ਲੱਗੇਗਾ। ਪਰ ਜੇਕਰ ਅਸੀਂ ਮੋਢੇ ਨਾਲ ਮੋਢਾ ਮਿਲਾ ਕੇ ਇਕੱਠੇ ਹੋਈਏ ਤਾਂ ਅਸੀਂ ਆਪਣੀ ਜ਼ਮੀਨ ਤੇ ਆਪਣੇ ਲੋਕਾਂ ਨੂੰ ਫਿਰ ਤੋਂ ਖੜ੍ਹਾ ਹੋਣ 'ਚ ਮਦਦ ਕਰ ਸਕਦੇ ਹਾਂ। ਆਓ ਇਕਜੁੱਟ ਹੋ ਕੇ ਪੰਜਾਬ ਦੇ ਨਾਲ ਖੜ੍ਹੇ ਹੋਈਏ'।
ਤੁਹਾਨੂੰ ਦੱਸ ਦੇਈਏ ਕਿ ਕਾਮੇਡੀਅਨ ਕਪਿਲ ਸ਼ਰਮਾ, ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ, ਐਮੀ ਵਿਰਕ, ਸੁਨੰਦਾ ਸ਼ਰਮਾ, ਸ਼ਹਿਨਾਜ਼ ਗਿੱਲ, ਗੁਰਦਾਸ ਮਾਨ ਅਤੇ ਹੋਰ ਕਲਾਕਾਰਾਂ ਵੱਲੋਂ ਹੜ੍ਹ ਪੀੜਤਾਂ ਨੂੰ ਮਦਦ ਭੇਜੀ ਜਾ ਚੁੱਕੀ ਹੈ।