‘ਕੰਤਾਰਾ : ਚੈਪਟਰ 1’ ’ਚ ਰਿਸ਼ਭ ਸ਼ੈੱਟੀ ਨੇ ਬਿਨਾਂ ਬਾਡੀ ਡਬਲ ਕੀਤੇ ਦਿੱਤੇ ਖਤਰਨਾਕ ਸਟੰਟ
Friday, Sep 05, 2025 - 11:01 AM (IST)

ਐਂਟਰਟੇਨਮੈਟ ਡੈਸਕ- ਹੋਮਬਲੇ ਫਿਲਮਸ ਦੀ ‘ਕੰਤਾਰਾ : ਚੈਪਟਰ 1’ ਨੂੰ ਸਫਲ ਬਣਾਉਣ ਲਈ ਰਿਸ਼ਭ ਸ਼ੈੱਟੀ ਕੋਈ ਕਸਰ ਨਹੀਂ ਛੱਡ ਰਹੇ ਹਨ। ਫਿਲਮ ਵਿਚ ਉਨ੍ਹਾਂ ਨੇ ਸਾਰੇ ਸਟੰਟ ਬਿਨਾਂ ਕਿਸੇ ਬਾਡੀ ਡਬਲ ਦੇ ਕੀਤੇ ਹਨ। ‘ਕੰਤਾਰਾ : ਚੈਪਟਰ 1’ ਦੇ ਐਕਸ਼ਨ-ਸਟੰਟ ਕੋਰੀਓਗ੍ਰਾਫਰ ਅਰਜੁਨ ਰਾਜ ਨੇ ਦੱਸਿਆ ਕਿ ਰਿਸ਼ਭ ਲਈ ਬਾਡੀ ਡਬਲ ਦਾ ਇਸਤੇਮਾਲ ਨਹੀਂ ਕੀਤਾ। ਉਨ੍ਹਾਂ ਨੇ ਬਿਨਾਂ ਕਿਸੇ ਮਦਦ ਖੁਦ ਸਟੰਟ ਕੀਤੇ ਹਨ। ਉਨ੍ਹਾਂ ਦਾ ਬਾਡੀ ਲੈਂਗਵੇਜ ਇੰਨੀ ਵੱਖ ਹੈ ਕਿ ਕੋਈ ਡੁਪਲੀਕੇਟ ਕਾਪੀ ਨਹੀਂ ਕਰ ਸਕਦਾ।
ਰਿਸ਼ਭ ਸ਼ੈੱਟੀ ਨੇ ਜੋ ਰਿਸਕ ਲਏ ਉਹ ਸਿਰਫ ਉਨ੍ਹਾਂ ਦੀ ਹਿੰਮਤ ਅਤੇ ਜਜ਼ਬੇ ਨਾਲ ਸੰਭਵ ਹੋਇਆ ਹੈ। ਮੈਂ ਕਈ ਅਦਾਕਾਰਾਂ ਨਾਲ ਕੰਮ ਕੀਤਾ ਹੈ ਪਰ ਰਿਸ਼ਭ ਇਹ ਨਹੀਂ ਕਹਿੰਦੇ ਕਿ ਮੈਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ, ਸਗੋਂ ਉਹ ਕਹਿੰਦੇ ਹਨ ਕਿ ਮੈਂ ਜਦੋਂ ਤੱਕ ਜਿਊਂਦਾ ਹਾਂ, ਮੈਂ ਕਰਾਂਗਾ।’ ਇਹੀ ਸਿਪ੍ਰਿਟ ਸਭ ਕੁਝ ਬਦਲ ਦਿੰਦੀ ਹੈ।