ਸਵਰਾ ਭਾਸਕਰ ਨੂੰ ਸਿਆਸੀ ਮੁੱਦਿਆਂ ''ਤੇ ਟਿੱਪਣੀ ਕਰਨੀ ਪਈ ਮਹਿੰਗੀ, ਚੁਕਾਉਣੀ ਪਈ ਭਾਰੀ ਕੀਮਤ
Friday, Jan 24, 2025 - 11:50 AM (IST)
ਐਂਟਰਟੇਨਮੈਂਟ ਡੈਸਕ : ਅਦਾਕਾਰਾ ਸਵਰਾ ਭਾਸਕਰ ਆਪਣੇ ਬੋਲਡ, ਬੇਬਾਕ ਅਤੇ ਨਿਡਰ ਵਿਚਾਰਾਂ ਲਈ ਜਾਣੀ ਜਾਂਦੀ ਹੈ। ਉਹ ਸਿਆਸੀ ਅਤੇ ਸਮਾਜਿਕ ਮੁੱਦਿਆਂ 'ਤੇ ਬਿਆਨ ਦੇਣ ਤੋਂ ਪਿੱਛੇ ਨਹੀਂ ਹੱਟਦੀ ਪਰ ਇਸ ਮਾਮਲੇ 'ਚ ਅਦਾਕਾਰਾ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ ਅਤੇ ਭੁਗਤਣੀ ਵੀ ਪੈ ਰਹੀ ਹੈ। ਸਵਰਾ ਭਾਸਕਰ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਉਸ ਦੇ ਸਿਆਸੀ ਵਿਚਾਰਾਂ ਕਾਰਨ ਉਸ ਨੂੰ ਫ਼ਿਲਮ ਇੰਡਸਟਰੀ ਨੇ ਬਲੈਕਲਿਸਟ ਕਰ ਦਿੱਤਾ। ਇਸ ਕਾਰਨ ਉਸ ਦੇ ਫ਼ਿਲਮੀ ਕਰੀਅਰ 'ਤੇ ਮਾੜਾ ਅਸਰ ਪਿਆ ਕਿਉਂਕਿ ਉਸ ਦੀ ਅਦਾਕਾਰੀ ਦੀ ਪ੍ਰਤਿਭਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਸਵਰਾ ਭਾਸਕਰ ਨੇ ਆਪਣੇ ਕਰੀਅਰ 'ਚ 'ਤਨੂ ਵੈਡਸ ਮਨੂ', 'ਅਨਾਰਕਲੀ ਆਫ ਆਰਾ' ਅਤੇ 'ਨਿਲ ਬੱਟੇ ਸੰਨਾਟਾ' ਵਰਗੀਆਂ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ ਸੀ। ਇਸ ਤੋਂ ਬਾਅਦ ਉਹ ਕੁਝ ਹੋਰ ਫ਼ਿਲਮਾਂ 'ਚ ਵੀ ਨਜ਼ਰ ਆਈ, ਪਰ ਉਸ ਨੂੰ ਮਜ਼ਬੂਤ ਭੂਮਿਕਾਵਾਂ ਨਹੀਂ ਮਿਲੀਆਂ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰ ਘਰ ਛਾਇਆ ਮਾਤਮ, ਸਦਮੇ 'ਚ ਪੂਰਾ ਪਰਿਵਾਰ, 2 ਦਿਨ ਪਹਿਲਾਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਸਵਰਾ ਭਾਸਕਰ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ, 'ਮੇਰੇ ਸਿਆਸੀ ਵਿਚਾਰਾਂ ਕਾਰਨ ਮੈਨੂੰ ਬਲੈਕਲਿਸਟ ਕੀਤਾ ਗਿਆ ਹੈ। ਹੁਣ ਇਸ ਤੋਂ ਇਨਕਾਰ ਕਰਨ ਦਾ ਕੋਈ ਮਤਲਬ ਨਹੀਂ ਹੈ। ਇਹ ਸਪੱਸ਼ਟ ਹੈ।' ਸਵਰਾ ਨੇ ਅੱਗੇ ਕਿਹਾ, 'ਪਰ ਇਸ ਨੂੰ ਲੈ ਕੇ ਮੇਰੇ ਦਿਮਾਗ 'ਚ ਕੋਈ ਕੁੜੱਤਣ ਨਹੀਂ ਹੈ। ਮੈਂ ਇੱਕ ਰਸਤਾ ਚੁਣਿਆ ਅਤੇ ਮੈਨੂੰ ਪਤਾ ਸੀ ਕਿ ਇਸ ਦੇ ਲਈ ਇੱਕ ਕੀਮਤ ਅਦਾ ਕਰਨੀ ਪਵੇਗੀ। ਸਵਰਾ ਭਾਸਕਰ ਨੇ ਕਿਹਾ ਕਿ ਬਲੈਕਲਿਸਟ ਕੀਤੇ ਜਾਣ 'ਤੇ ਕਿਹਾ 'ਮੈਨੂੰ ਬੁਰਾ ਲੱਗਦਾ ਹੈ | ਮੈਨੂੰ ਆਪਣੀ ਨੌਕਰੀ ਪਸੰਦ ਸੀ ਅਤੇ ਮੈਂ ਅਜੇ ਵੀ ਇਸ ਨੂੰ ਪਿਆਰ ਕਰਦੀ ਹਾਂ। ਮੈਂ ਬਹੁਤ ਕਾਬਲ ਅਦਾਕਾਰਾ ਸੀ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8