TV ’ਤੇ ਤਸਵੀਰ ਦੇਖਣ ਤੋਂ ਬਾਅਦ ਘਬਰਾ ਗਿਆ ਸੀ ਸੈਫ ’ਤੇ ਹਮਲਾ ਕਰਨ ਵਾਲਾ ਮੁਲਜ਼ਮ
Tuesday, Jan 21, 2025 - 10:46 AM (IST)
ਮੁੰਬਈ- ਅਦਾਕਾਰ ਸੈਫ ਅਲੀ ਖਾਨ ’ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਵਿਚ ਮੁੰਬਈ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਬੰਗਲਾਦੇਸ਼ੀ ਨਾਗਰਿਕ ਟੀ. ਵੀ. ਨਿਊਜ਼ ਚੈਨਲਾਂ ’ਤੇ ਆਪਣੀ ਤਸਵੀਰ ਦੇਖ ਕੇ ਘਬਰਾ ਗਿਆ ਸੀ ਅਤੇ ਆਪਣੇ ਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਮੁਲਜ਼ਮ ਦੀ ਪਛਾਣ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹਿੱਲਾ ਅਮੀਨ ਫਕੀਰ ਵਜੋਂ ਹੋਈ ਹੈ, ਜਿਸਨੇ ਆਪਣਾ ਨਾਂ ਬਦਲ ਕੇ ਵਿਜੇ ਦਾਸ ਰੱਖ ਲਿਆ ਸੀ। ਸੀ. ਸੀ. ਟੀ. ਵੀ. ਫੁਟੇਜ ਦੀ ਪੂਰੀ ਜਾਂਚ ਤੋਂ ਬਾਅਦ ਉਸ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ-ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਹਸਤੀ ਦਾ ਦਿਹਾਂਤ
ਸੈਫ ’ਤੇ ਬੁੱਧਵਾਰ ਦੇਰ ਰਾਤ ਬਾਂਦਰਾ ਸਥਿਤ ਉਸ ਦੇ ਘਰ ਵਿਚ ਸ਼ਹਿਜ਼ਾਦ ਨੇ ਚਾਕੂ ਨਾਲ ਕਈ ਵਾਰ ਕੀਤੇ ਸਨ ਜਿਸ ਕਾਰਨ ਹਸਪਤਾਲ ਵਿਚ ਡਾਕਟਰਾਂ ਨੂੰ ਅਦਾਕਾਰ ਦੀ ਸਰਜਰੀ ਕਰਨੀ ਪਈ। ਇਸ ਘਟਨਾ ਨੇ ‘ਸਤਗੁਰੂ ਸ਼ਰਨ’ ਇਮਾਰਤ ਵਿਚ ਸੁਰੱਖਿਆ ਸਬੰਧੀ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਜਿਥੇ ਸੈਫ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ।
ਇਹ ਵੀ ਪੜ੍ਹੋ- ਜਾਣੋ ਕਿਉਂ ਮੰਗੀ ਦਿਲਜੀਤ ਦੋਸਾਂਝ ਨੇ ਫੈਨਜ਼ ਕੋਲੋਂ ਮੁਆਫ਼ੀ
ਪੁਲਸ ਆਪਣੀ ਜਾਂਚ ਤਹਿਤ ਸ਼ਹਿਜ਼ਾਦ ਨੂੰ ‘ਸਤਗੁਰੂ ਸ਼ਰਨ’ ਇਮਾਰਤ ਵਿਚ ਖਾਨ ਦੇ ਘਰ ਲਿਜਾ ਸਕਦੀ ਹੈ ਅਤੇ ਅਪਰਾਧ ਵਾਲੀ ਥਾਂ ’ਤੇ ਘਟਨਾ ਦਾ ਨਾਟਕੀ ਰੂਪ ਪੇਸ਼ ਕਰ ਸਕਦੀ ਹੈ। ਉਸ ਨੇ ਪੁਲਸ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਪਰ ਉਹ ਆਪਣੇ ਬੈਗ ਕਾਰਨ ਫੜਿਆ ਗਿਆ। ਅਧਿਕਾਰੀ ਨੇ ਕਿਹਾ ਕਿ ਪੁਲਸ ਨੂੰ ਸੀ. ਸੀ. ਟੀ. ਵੀ. ਫੁਟੇਜ ’ਚ ਮੁਲਜ਼ਮ ਦਾ ਬੈਗ ਦਿੱਖਿਆ ਸੀ ਜਿਸ ਨਾਲ ਜਾਂਚ ਨੂੰ ਦਿਸ਼ਾ ਮਿਲੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8