‘ਦੇਵਾ’ ਦਾ ਟ੍ਰੇਲਰ ਲਾਂਚ, ਪੂਜਾ ਹੇਗੜੇ ਨੂੰ ਮਿਲਿਆ ‘ਕ੍ਰਾਸਓਵਰ ਕੁਈਨ’ ਤੇ ਅਲਫਾ ਫੀਮੇਲ ਦਾ ਟੈਗ
Monday, Jan 20, 2025 - 05:22 PM (IST)
ਮੁੰਬਈ (ਬਿਊਰੋ) - ਅਦਾਕਾਰਾ ਪੂਜਾ ਹੇਗੜੇ ਬਹੁਤ ਉਡੀਕੀ ਜਾ ਰਹੀ ਫਿਲਮ ‘ਦੇਵਾ’ ਦੀ ਰਿਲੀਜ਼ ਲਈ ਤਿਆਰ ਹੈ। ਪੂਜਾ ਨੇ ਸਾਲਾਂ ਤੋਂ ਵੱਖ-ਵੱਖ ਸ਼ੈਲੀਆਂ ਅਤੇ ਭਾਸ਼ਾਵਾਂ ਵਿਚ ਕੰਮ ਕੀਤਾ ਹੈ। ਦਰਸ਼ਕ ਉਸ ਨੂੰ ‘ਕੁਈਨ ਆਫ ਕ੍ਰਾਸਓਵਰ’ ਕਹਿੰਦੇ ਹਨ। ਹੁਣੇ ਜਿਹੇ ਅਦਾਕਾਰਾ ਨੇ ‘ਦੇਵਾ’ ਦੇ ਟ੍ਰੇਲਰ ਲਾਂਚ ਈਵੈਂਟ ਵਿਚ ਸ਼ਿਰਕਤ ਕੀਤੀ। ਇਥੇ ਉਸ ਨੇ ਵੱਖ-ਵੱਖ ਫਿਲਮ ਇੰਡਸਟਰੀ ਦੇ ਸਫਲ ਬਦਲਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਪੂਜਾ ਹੇਗੜੇ ਨੇ ਦੱਸਿਆ ਕਿ ਮੈਂ ਸਿਰਫ ਬਹੁਮੁਖੀ ਭੂਮਿਕਾਵਾਂ ਕਰਨਾ ਚਾਹੁੰਦੀ ਹਾਂ। ਮੈਂ ਹਰ ਫਿਲਮ ’ਚ ਕੁਝ ਵੱਖਰਾ ਕਰਨਾ ਚਾਹੁੰਦੀ ਹਾਂ। ਮੈਂ ਇਸ ਫਿਲਮ ’ਚ ਬਹੁਤ ਹੀ ਵੱਖਰਾ ਕਿਰਦਾਰ ਨਿਭਾ ਰਹੀ ਹਾਂ। ਮੈਂ ਵੱਖ-ਵੱਖ ਭਾਸ਼ਾਵਾਂ ਵਿਚ ਕੰਮ ਕਰ ਰਹੀ ਹਾਂ ਅਤੇ ਇਹ ਮੇਰੀਆਂ ਫ਼ਿਲਮਾਂ ਦਾ ਪ੍ਰਤੀਬਿੰਬ ਹੈ। ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ ਜਿੱਥੇ ਚੰਗਾ ਕੰਟੈਂਟ ਹੋਵੇ, ਉੱਥੇ ਜਾਣਾ ਚਾਹੀਦਾ ਹੈ। ਮੈਂ ਆਪਣੇ ਮਨ ਨੂੰ ਫਾਲੋ ਕਰਦੀ ਹਾਂ। ਮੈਂ ਤਾਮਿਲ, ਤੇਲਗੂ ਅਤੇ ਹਿੰਦੀ ਵਿਚ ਕੰਮ ਕੀਤਾ ਹੈ ਅਤੇ ਮੈਨੂੰ ਪਿਆਰ, ਪ੍ਰਸ਼ੰਸਾ ਅਤੇ ਸਵੀਕਾਰਤਾ ਮਿਲੀ ਹੈ, ਜੋ ਇਕ ਵਰਦਾਨ ਹੈ। ਇਹ ਇਕ ਸਨਮਾਨ ਹੈ।
ਇਹ ਖ਼ਬਰ ਵੀ ਪੜ੍ਹੋ - ਘਰ ਦੇ ਹੀ ਕਿਸੇ ਮੈਂਬਰ ਨੇ ਸੈਫ ਅਲੀ ਖ਼ਾਨ 'ਤੇ ਕਰਵਾਇਆ ਹਮਲਾ?
ਇਹ ਬਹੁਤ ਹੀ ਨਿਮਰ ਹੈ ਅਤੇ ਮੈਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ। ਮੈਂ ਇਕ ਮੁੰਬਈ ਦੀ ਲੜਕੀ ਹਾਂ, ਜਿਸ ਨੇ ਤਮਿਲਨਾਡੂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਤੇਲਗੂ ਵਿਚ ਪਿਆਰ ਅਤੇ ਪ੍ਰਸ਼ੰਸਾ ਮਿਲੀ ਪਰ ਮੈਂ ਕਰਨਾਟਕ ਤੋਂ ਹਾਂ, ਇਸੇ ਲਈ ਹੀ ਸ਼ਾਇਦ ਇਸ ਨਾਲ ਮੈਨੂੰ ਮਦਦ ਮਿਲੀ ਹੋਵੇ!” ਫੈਨਜ਼ ਅਤੇ ਸਿਨੇਮਾ ਪ੍ਰੇਮੀ 31 ਜਨਵਰੀ ਨੂੰ ਸਿਨੇਮਾਘਰਾਂ ਵਿਚ ਫਿਲਮ ਦੇਖਣ ਲਈ ਉਤਸ਼ਾਹਿਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8