ਸੈਫ ਅਲੀ ਖ਼ਾਨ ’ਤੇ ਹਮਲਾ ਕਰਨ ਵਾਲੇ ਮੁਲਜ਼ਮ ਦੀ ਪੈਰਵੀ ਕਰਨ ਨੂੰ ਲੈ ਕੇ 2 ਵਕੀਲ ਆਪਸ ’ਚ ਭਿੜੇ
Monday, Jan 20, 2025 - 11:33 AM (IST)
ਮੁੰਬਈ - ਅਦਾਕਾਰ ਸੈਫ ਅਲੀ ਖ਼ਾਨ 'ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਇਕ ਬੰਗਲਾਦੇਸ਼ੀ ਨੂੰ ਐਤਵਾਰ ਬਾਂਦਰਾ ਦੀ ਇਕ ਅਦਾਲਤ ’ਚ ਪੇਸ਼ ਕਰਨ ਪਿੱਛੋਂ ਉੱਥੇ ਅਜੀਬ ਸਥਿਤੀ ਪੈਦਾ ਹੋ ਗਈ ਕਿਉਂਕਿ ਉਸ ਦੀ ਪੈਰਵੀ ਕਰਨ ਲਈ 2 ਵਕੀਲਾਂ ਵਿਚਕਾਰ ਝੜਪ ਹੋ ਗਈ। ਅਜੀਬ ਸਥਿਤੀ ਨੇ ਉਸ ਮੈਜਿਸਟ੍ਰੇਟ ਨੂੰ ਦਖਲ ਦੇਣ ਲਈ ਮਜਬੂਰ ਕੀਤਾ ਜਿਸ ਦੇ ਸਾਹਮਣੇ ਮੁਲਜ਼ਮ ਨੂੰ ਪੇਸ਼ ਕੀਤਾ ਗਿਆ ਸੀ। ਮੈਜਿਸਟਰੇਟ ਨੇ ਦੋਵਾਂ ਵਕੀਲਾਂ ਨੂੰ ਮੁਲਜ਼ਮਾਂ ਲਈ ਸਾਂਝੇ ਤੌਰ ’ਤੇ ਦਲੀਲਾਂ ਦੇਣ ਦਾ ਸੁਝਾਅ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਇਸ ਤੋਂ ਪਹਿਲਾਂ ਦਿਨ ਵੇਲੇ ਪੁਲਸ ਨੇ ਮੀਡੀਆ ਨੂੰ ਦੱਸਿਆ ਸੀ ਕਿ ਕਥਿਤ ਹਮਲਾਵਰ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਜੋ ਬੰਗਲਾਦੇਸ਼ੀ ਨਾਗਰਿਕ ਹੈ, ਨੂੰ ਠਾਣੇ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਚੋਰੀ ਦੇ ਇਰਾਦੇ ਨਾਲ ਬਾਂਦਰਾ ਸਥਿਤ ਸੈਫ ਦੇ ਘਰ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦਾ ਦੋਸ਼ ਹੈ। ਸ਼ਹਿਜ਼ਾਦ ਨੂੰ ਪੁਲਸ ਦੀ ਮੌਜੂਦਗੀ ’ਚ ਬਾਂਦਰਾ ਸਥਿਤ ਮੈਟਰੋਪਾਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ।
ਅਦਾਲਤ ਨੇ ਪੁੱਛਿਆ ਕਿ ਕੀ ਉਸ ਨੂੰ ਪੁਲਸ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਸ਼ਹਿਜ਼ਾਦ ਨੇ ਨਾਂਹ ’ਚ ਜਵਾਬ ਦਿੱਤਾ। ਫਿਰ ਉਸ ਨੂੰ ਅਦਾਲਤ ਦੇ ਪਿਛਲੇ ਪਾਸੇ ਕਟਹਿਰੇ ’ਚ ਲਿਜਾਇਆ ਗਿਆ। ਇਕ ਵਕੀਲ ਅੱਗੇ ਆਇਆ ਤੇ ਉਸ ਨੇ ਮੁਲਜ਼ਮ ਵੱਲੋਂ ਪੇਸ਼ ਹੋਣ ਦਾ ਦਾਅਵਾ ਕੀਤਾ। ਹਾਲਾਂਕਿ ਮੁਲਜ਼ਮ ਵੱਲੋਂ ਵਕਾਲਤਨਾਮਾ ’ਤੇ ਦਸਤਖਤ ਕਰਨ ਤੋਂ ਠੀਕ ਪਹਿਲਾਂ ਘਟਨਾਵਾਂ ਦਾ ਇੱਕ ਨਾਟਕੀ ਮੋੜ ਉਦੋਂ ਆਇਆ ਜਦੋਂ ਇਕ ਹੋਰ ਵਕੀਲ ਮੁਲਜ਼ਮ ਦੇ ਕਟਹਿਰੇ ’ਚ ਦਾਖਲ ਹੋਇਆ। ਉਸ ਨੇ ਵੀ ਵਕਾਲਤਨਾਮਾ ’ਤੇ ਸ਼ਹਿਜ਼ਾਦ ਦੇ ਦਸਤਖਤ ਲੈ ਲਏ। ਇਸ ਨਾਲ ਇਹ ਉਲਝਣ ਪੈਦਾ ਹੋ ਗਈ ਕਿ ਕਥਿਤ ਹਮਲਾਵਰ ਵੱਲੋਂ ਕੌਣ ਪੇਸ਼ ਹੋਵੇਗਾ?
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ 'ਚ ਨਹੀਂ ਲੱਗੀ 'ਐਮਰਜੈਂਸੀ'
ਸਥਿਤੀ ਨੂੰ ਸ਼ਾਂਤ ਕਰਨ ਲਈ ਮੈਜਿਸਟ੍ਰੇਟ ਨੇ ਦੋਵਾਂ ਵਕੀਲਾਂ ਨੂੰ ਸ਼ਹਿਜ਼ਾਦ ਦੀ ਨੁਮਾਇੰਦਗੀ ਕਰਨ ਦਾ ਸੁਝਾਅ ਦਿੱਤਾ। ਮੈਜਿਸਟਰੇਟ ਨੇ ਕਿਹਾ ਕਿ ਤੁਸੀਂ ਦੋਵੇਂ ਪੇਸ਼ ਹੋ ਸਕਦੇ ਹੋ। ਦੋਵੇਂ ਵਕੀਲ ਇਸ ਲਈ ਸਹਿਮਤ ਹੋ ਗਏ। ਇਸ ਤੋਂ ਬਾਅਦ ਅਦਾਲਤ ਨੇ ਸ਼ਹਿਜ਼ਾਦ ਨੂੰ 5 ਦਿਨ ਲਈ ਪੁਲਸ ਦੀ ਹਿਰਾਸਤ ’ਚ ਭੇਜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8