Madhuri Dixit ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼

Tuesday, Jan 14, 2025 - 12:06 PM (IST)

Madhuri Dixit ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼

ਮੁੰਬਈ- ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਇਸ ਅਦਾਕਾਰਾ ਨੇ ਕਈ ਵਧੀਆ ਫਿਲਮਾਂ ਦਿੱਤੀਆਂ ਹਨ ਅਤੇ ਪ੍ਰਸ਼ੰਸਕ ਉਸ ਦੇ ਡਾਂਸ ਦੇ ਦੀਵਾਨੇ ਹਨ। ਇਸ ਵੇਲੇ, ਮਾਧੁਰੀ ਅਤੇ ਉਨ੍ਹਾਂ ਦੇ ਪਤੀ ਡਾ. ਸ਼੍ਰੀਰਾਮ ਨੇਨੇ ਇੱਕ ਚਮਕਦਾਰ, ਬਹੁਤ ਮਹਿੰਗੀ ਕਾਰ ਖਰੀਦਣ ਕਰਕੇ ਖ਼ਬਰਾਂ 'ਚ ਹਨ। ਆਓ ਜਾਣਦੇ ਹਾਂ ਕਿ ਮਾਧੁਰੀ ਨੇ ਆਪਣੀ ਕਾਰ ਕਲੈਕਸ਼ਨ 'ਚ ਕਿਹੜੀ ਕਾਰ ਅਤੇ ਕਿੰਨੇ ਕਰੋੜ ਦੀ ਕੀਮਤ ਸ਼ਾਮਲ ਕੀਤੀ ਹੈ?

ਇਹ ਵੀ ਪੜ੍ਹੋ- ਸੋਸ਼ਲ ਮੀਡੀਆ Influncer ਬਣੀ ਸਾਧਵੀ, ਖੂਬਸੂਰਤੀ ਮੋਹ ਲਵੇਗੀ ਮਨ, ਦੇਖੋ ਤਸਵੀਰਾਂ

ਮਾਧੁਰੀ ਦੀਕਸ਼ਿਤ ਨੇ ਖਰੀਦੀ ਮਹਿੰਗੀ ਕਾਰ 
ਵਾਇਰਲ ਹੋ ਰਹੇ ਇੱਕ ਵੀਡੀਓ 'ਚ ਮਾਧੁਰੀ ਦੀਕਸ਼ਿਤ ਆਪਣੇ ਪਤੀ ਡਾ. ਸ਼੍ਰੀਰਾਮ ਨੇਨੇ ਨਾਲ ਇੱਕ ਇਮਾਰਤ ਤੋਂ ਬਾਹਰ ਆਉਂਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ, ਅਦਾਕਾਰਾ ਨੀਲੇ ਰੰਗ ਦੀ ਡਰੈੱਸ 'ਚ ਬਹੁਤ ਹੀ ਗਲੈਮਰਸ ਲੱਗ ਰਹੀ ਸੀ ਜਦਕਿ ਉਸ ਦੇ ਪਤੀ ਡਾ. ਨੇਨੇ ਕਾਲੇ ਬਲੇਜ਼ਰ ਅਤੇ ਚਿੱਟੀ ਕਮੀਜ਼ ਦੇ ਨਾਲ ਪੈਂਟ 'ਚ ਬਹੁਤ ਵਧੀਆ ਲੱਗ ਰਹੇ ਸਨ। ਇਮਾਰਤ ਤੋਂ ਬਾਹਰ ਆਉਣ ਤੋਂ ਬਾਅਦ, ਮਾਧੁਰੀ ਅਤੇ ਉਸ ਦੇ ਪਤੀ ਆਪਣੀ ਸੁੰਦਰ ਨਵੀਂ ਲਾਲ ਰੰਗ ਦੀ ਕਾਰ ਦਿਖਾਉਂਦੇ ਹੋਏ ਦਿਖਾਈ ਦਿੱਤੇ। ਇਸ ਤੋਂ ਬਾਅਦ, ਜੋੜੇ ਨੂੰ ਆਪਣੀ ਨਵੀਂ ਕਾਰ 'ਚ ਤੇਜ਼ੀ ਨਾਲ ਜਾਂਦੇ ਦੇਖਿਆ ਗਿਆ।

 

 
 
 
 
 
 
 
 
 
 
 
 
 
 
 
 

A post shared by Manav Manglani (@manav.manglani)

ਕਿੰਨੀ ਹੈ ਨਵੀਂ ਕਾਰ ਦੀ ਕੀਮਤ 
ਇਕ ਰਿਪੋਰਟ ਅਨੁਸਾਰ, ਮਾਧੁਰੀ ਅਤੇ ਉਸ ਦੇ ਪਤੀ ਨੇ ਇੱਕ ਦੋ-ਸੀਟਰ ਕੂਪ, ਫੇਰਾਰੀ 296 GTS ਰੋਸੋ ਕੋਰਸਾ ਖਰੀਦੀ ਹੈ।  ਇਸ ਕਨਵਰਟੀਬਲ ਕਾਰ ਦੀ ਕੀਮਤ 6.24 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਆਟੋਮੈਟਿਕ ਕਾਰ ਇੱਕ ਵੇਰੀਐਂਟ 'ਚ ਉਪਲਬਧ ਹੈ, ਜਿਸ 'ਚ 2992 ਸੀ.ਸੀ. ਇੰਜਣ ਹੈ। ਫੇਰਾਰੀ 296 GTS 14 ਰੰਗਾਂ 'ਚ ਉਪਲਬਧ ਹੈ। ਇਸ 'ਚ ਇੱਕ ਰੀਅਰ ਮਿਡ-ਇੰਜਣ ਅਤੇ ਰੀਅਰ-ਵ੍ਹੀਲ ਡਰਾਈਵ ਹੈ।

ਇਹ ਵੀ ਪੜ੍ਹੋ-ਫ਼ਿਲਮ Game Changer ਦੇ ਨਿਰਮਾਤਾਵਾਂ ਨੇ ਕਰਵਾਈ 45 ਲੋਕਾਂ ਖਿਲਾਫ਼ FIR ਦਰਜ

ਮਾਧੁਰੀ ਦਾ ਵਰਕ ਫਰੰਟ
ਮਾਧੁਰੀ ਦੀਕਸ਼ਿਤ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਅਨੀਸ ਬਜ਼ਮੀ ਦੀ ਫਿਲਮ 'ਭੂਲ ਭੁਲੱਈਆ 3' 'ਚ ਨਜ਼ਰ ਆਈ ਸੀ। ਭੂਲ ਭੁਲੱਈਆ 3 'ਚ ਵਿਦਿਆ ਬਾਲਨ, ਤ੍ਰਿਪਤੀ ਡਿਮਰੀ, ਰਾਜਪਾਲ ਯਾਦਵ, ਵਿਜੇ ਰਾਜ, ਸੰਜੇ ਮਿਸ਼ਰਾ, ਅਸ਼ਵਨੀ ਕਲਸੇਕਰ ਅਤੇ ਰਾਜੇਸ਼ ਸ਼ਰਮਾ ਵਰਗੇ ਕਲਾਕਾਰਾਂ ਨੇ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Priyanka

Content Editor

Related News