ਨੌਕਰਾਣੀ ਨੂੰ ਬਚਾਉਣ ਕਾਰਨ ਦਾਅ ''ਤੇ ਲਗਾਈ ਅਦਾਕਾਰ ਨੇ ਆਪਣੀ ਜ਼ਿੰਦਗੀ
Thursday, Jan 16, 2025 - 10:44 AM (IST)
ਮੁੰਬਈ- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲਾ ਹੋਇਆ ਹੈ। ਉਹ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਹਨ। ਉਸ ਦੇ ਬਾਂਦਰਾ ਸਥਿਤ ਘਰ 'ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਦਰਅਸਲ, ਜਦੋਂ ਚੋਰ ਉਨ੍ਹਾਂ ਦੇ ਘਰ ਆਏ, ਤਾਂ ਉਨ੍ਹਾਂ ਦੀ ਪਹਿਲਾ ਮੁਕਾਬਲਾ ਨੌਕਰਾਣੀ ਨਾਲ ਹੋਇਆ। ਇਸ ਦੌਰਾਨ, ਆਪਣੀ ਘਰੇਲੂ ਨੌਕਰਾਣੀ ਦੀ ਚੀਕ ਸੁਣ ਕੇ, ਅਦਾਕਾਰ ਕਮਰੇ ਤੋਂ ਬਾਹਰ ਆਇਆ ਅਤੇ ਨੌਕਰਾਣੀ ਦੀ ਜਾਨ ਬਚਾਉਣ ਲਈ ਚੋਰ ਨਾਲ ਲੜਿਆ। ਇਸ ਝਗੜੇ ਦੌਰਾਨ, ਚੋਰ ਨੇ ਸੈਫ ‘ਤੇ ਪੰਜ ਤੋਂ ਛੇ ਵਾਰ ਚਾਕੂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ-ਸੈਫ ਅਲੀ ਖ਼ਾਨ 'ਤੇ ਹੋਏ ਹਮਲੇ ਨੂੰ ਲੈ ਕੇ ਕਾਂਗਰਸ ਸੰਸਦ ਮੈਂਬਰ ਨੇ ਚੁੱਕੇ ਸਵਾਲ
ਹਮਲੇ ਤੋਂ ਤੁਰੰਤ ਬਾਅਦ ਸੈਫ ਅਲੀ ਖਾਨ ਨੂੰ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਅਤੇ ਹਸਪਤਾਲ ਤੋਂ ਸਵੇਰੇ 5-6 ਵਜੇ ਦੇ ਵਿਚਕਾਰ ਪੁਲਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। ਹਮਲੇ ਵਿੱਚ ਅਦਾਕਾਰ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਤੁਰੰਤ ਸਰਜਰੀ ਹੋਈ ਅਤੇ ਹੁਣ ਉਹ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹੈ।ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕੁਝ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਹੈ। ਇਸ ਸਮੇਂ ਸੈਫ ਅਲੀ ਖਾਨ ਆਪਣੇ ਪੂਰੇ ਪਰਿਵਾਰ ਸਮੇਤ ਹਸਪਤਾਲ 'ਚ ਦਾਖਲ ਹਨ। ਅਦਾਕਾਰ ‘ਤੇ ਹੋਏ ਇਸ ਜਾਨਲੇਵਾ ਹਮਲੇ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਪਰੇਸ਼ਾਨ ਹਨ, ਜਿਸ ਨੂੰ ਦੇਖਦੇ ਹੋਏ ਸੈਫ ਨੇ ਪ੍ਰਸ਼ੰਸਕਾਂ ਨੂੰ ਇੱਕ ਖਾਸ ਅਪੀਲ ਕੀਤੀ ਹੈ। ਸੈਫ ਅਲੀ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਬੇਨਤੀ ਕੀਤੀ ਹੈ।
ਘਰ ਦੇ ਤਿੰਨ ਨੌਕਰਾਂ ਨੂੰ ਹਿਰਾਸਤ ਲਿਆ ਗਿਆ ਹੈ
ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਪਤਾ ਲਗਾ ਲਿਆ ਹੈ ਕਿ ਚੋਰ ਘਰ 'ਚ ਕਿਵੇਂ ਦਾਖਲ ਹੋਇਆ। ਇਸ ਪੂਰੇ ਮਾਮਲੇ 'ਚ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਹ ਤਿੰਨੋਂ ਲੋਕ ਘਰਾਂ 'ਚ ਕੰਮ ਕਰਨ ਵਾਲੇ ਹਨ। ਪੁਲਸ ਦਾ ਮੰਨਣਾ ਹੈ ਕਿ ਇਹ ਸੰਭਵ ਹੈ ਕਿ ਹਮਲਾਵਰ ਪਹਿਲਾਂ ਇਸ ਘਰ 'ਚ ਕੰਮ ਕਰਦਾ ਹੋਵੇ ਅਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੋਵੇ, ਜਿਸ ਤੋਂ ਬਾਅਦ ਉਹ ਬਦਲੇ ਦੀ ਭਾਵਨਾ ਨਾਲ ਘਰ 'ਚ ਦਾਖਲ ਹੋਇਆ ਹੋਵੇ।
ਇਹ ਵੀ ਪੜ੍ਹੋ- ਜਾਨਲੇਵਾ ਹਮਲੇ ਤੋਂ ਬਾਅਦ Saif Ali Khan ਦੀ ਹੋਈ ਸਰਜਰੀ, ਮਿਲੇ ਗੰਭੀਰ ਜ਼ਖਮ
ਤਿੰਨ ਪਰਤਾਂ ਦੀ ਸੁਰੱਖਿਆ ਦੇ ਬਾਵਜੂਦ ਚੋਰ ਕਿਵੇਂ ਆਇਆ ਅੰਦਰ?
ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਆਪਣੇ ਦੋ ਬੱਚਿਆਂ ਨਾਲ ਉੱਥੇ ਰਹਿੰਦੇ ਹਨ। ਉਸ ਇਮਾਰਤ ਵਿੱਚ ਸੁਰੱਖਿਆ ਦੀਆਂ ਤਿੰਨ ਪਰਤਾਂ ਸਨ, ਪਰ ਉਸ ਤੋਂ ਬਾਅਦ ਵੀ ਇਹ ਕਿਵੇਂ ਹੋਇਆ, ਇਹ ਇੱਕ ਸਵਾਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8