''ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ'' ''ਚ ਵਿਖਾਈ ਜਾਵੇਗੀ ''ਗਲੀ ਬੁਆਏ''

07/25/2020 3:52:14 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਆਲੀਆ ਭੱਟ ਦੀ ਫ਼ਿਲਮ 'ਗਲੀ ਬੁਲਾਏ' ਆਪਣੀ ਰਿਲੀਜ਼ ਤੋਂ ਬਾਅਦ ਹੀ ਆਪਣੇ ਦਮਦਾਰ ਕੰਟੈਂਟ ਲਈ ਕਾਫ਼ੀ ਤਾਰੀਫ਼ਾਂ ਬਟੋਰ ਚੁੱਕੇ ਹਨ। ਜੋਇਆ ਅਖ਼ਤਰ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਇੰਟਰਨੈਸ਼ਨਲ ਸਰਕਿਟ 'ਚ ਵੀ ਸਾਰਿਆਂ ਦੀ ਪਸੰਦੀਦਾ ਰਹੀ ਹੈ। ਪਿਛਲੇ ਸਾਲ ਦੱਖਣੀ ਕੋਰੀਆ 'ਚ 'ਬੁਕਿਯਾਨ ਇੰਟਰਨੈਸ਼ਨਲ ਫੈਂਟਾਸਟਿਕ ਫਿਲਮ ਫੈਸਟੀਵਲ' (ਬੀ. ਆਈ. ਐੱਫ. ਏ. ਐੱਨ) 'ਚ ਸਰਵਸ੍ਰੇਸ਼ਠ ਏਸ਼ੀਆਈ ਫ਼ਿਲਮ ਲਈ ਐੱਨ. ਈ. ਟੀ. ਪੀ. ਏ. ਸੀ. ਐਵਾਰਡ ਜਿੱਤਣ ਤੋਂ ਬਾਅਦ ਫ਼ਿਲਮ ਨੂੰ ਲੋਕਾਂ ਦੀ ਪਸੰਦ ਦੀ ਮੰਗ 'ਤੇ ਰਿਕਵੈਸਟ ਹੁਣ 'ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' 'ਚ ਵੀ ਸੱਦਾ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 'ਗਲੀ ਬੁਆਏ' ਨੂੰ ਸਾਲ 2019 'ਚ 92ਵੇਂ ਆਸਕਰ ਐਵਾਰਡ 'ਚ ਨੋਮੀਨੇਟ ਕੀਤਾ ਗਿਆ ਸੀ। ਹਾਲਾਂਕਿ ਫ਼ਿਲਮ ਆਸਕਰ ਜਿੱਤਣ ਤੋਂ ਬਾਅਦ ਅਸਫ਼ਲ ਰਹੀ ਸੀ। ਜੋਇਆ ਅਖ਼ਤਰ ਦੇ ਨਿਰਦੇਸ਼ਨ 'ਚ ਬਣੀ 'ਗਲੀ ਬੁਆਏ' ਟਾਪ 10 ਮੂਵੀਜ਼ 'ਚ ਵੀ ਆਪਣੀ ਥਾਂ ਨਹੀਂ ਬਣਾ ਪਾਈ ਸੀ ਅਤੇ ਆਸਕਰ ਦੀ ਰੇਸ ਤੋਂ ਬਾਹਰ ਹੋ ਗਈ ਸੀ। 'ਗਲੀ ਬੁਆਏ' ਨੂੰ ਬੈਸਟ ਇੰਟਰਨੈਸ਼ਨਲ ਕੈਟੇਗਿਰੀ ਲਈ ਭਾਰਤ ਵੱਲੋਂ ਭੇਜਿਆ ਗਿਆ ਸੀ। ਫ਼ਿਲਮ ਸਭ ਤੋਂ ਜ਼ਿਆਦਾ ਫਿਲਮ-ਮੇਕਰ ਐਵਾਰਡਜ਼ ਜਿੱਤਣ ਦਾ ਰਿਕਾਰਡ ਆਪਣੇ ਨਾਮ ਕਰ ਚੁੱਕੀ ਹੈ।

ਕੀ ਸੀ ਫ਼ਿਲਮ ਦੀ ਕਹਾਣੀ
ਫ਼ਿਲਮ 'ਚ ਰਣਵੀਰ ਸਿੰਘ, ਆਲੀਆ ਭੱਟ, ਸਿਧਾਂਤ ਚਤੁਰਵੇਦੀ ਅਤੇ ਕਲਕੀ ਕੇਕਲਾ ਲੀਡ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫ਼ਿਲਮ ਦੀ ਕਹਾਣੀ ਇਕ ਅਜਿਹੇ ਲੜਕੇ ਦੀ ਜ਼ਿੰਦਗੀ 'ਤੇ ਆਧਾਰਿਤ ਸੀ, ਜੋ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਦੇ ਸੁਪਨੇ ਵੱਡੇ ਹੁੰਦੇ ਹਨ। ਗਰੀਬੀ 'ਚੋਂ ਨਿਕਲ ਅਤੇ ਆਪਣੀ ਮਿਹਨਤ ਦੇ ਦਮ 'ਤੇ ਉਹ ਰੈਪਰ ਬਣਦਾ ਹੈ ਅਤੇ ਆਪਣੇ ਰੈਪ ਨਾਲ ਸਭ ਤੋਂ ਦੀਵਾਨਾ ਬਣਾ ਦਿੰਦਾ ਹੈ? ਫ਼ਿਲਮ 'ਚ ਆਲੀਆ ਨੇ ਰਣਵੀਰ ਸਿੰਘ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ ਜਦੋਂਕਿ ਸਿਧਾਂਤ ਉਨ੍ਹਾਂ ਦੇ ਦੋਸਤ ਬਣੇ ਸਨ।

ਇੰਨਾ ਕੀਤਾ ਸੀ ਬਿਜ਼ਨੈੱਸ
ਕਮਾਈ ਦੇ ਮਾਮਲੇ 'ਚ ਵੀ 'ਗਲੀ ਬੁਆਏ' ਨੇ ਪਰਦੇ 'ਤੇ ਖ਼ੁਦ ਨੂੰ ਸਾਬਿਤ ਕੀਤਾ ਸੀ। ਫਰਹਾਨ ਅਖ਼ਤਰ ਦੇ ਬੈਨਰ ਹੇਠ ਤੇ ਜੋਇਆ ਅਖ਼ਤਰ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ ਨੇ ਬਾਕਸ ਆਫਿਸ 'ਤੇ 150 ਕਰੋੜ ਤੋਂ ਵੱਧ ਦਾ ਬਿਜ਼ਨੈੱਸ ਕੀਤਾ ਸੀ। ਫ਼ਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਹਿੱਟ ਰਹੀ ਸੀ।


sunita

Content Editor

Related News