ਗੋਵਾ ’ਚ ਅੰਤਰਰਾਸ਼ਟਰੀ ਫਿਲਮ ਮਹਾਉਤਸਵ ’ਚ ਹੋਇਆ ਫਿਲਮ ‘ਬਿਦਜਾਰਾ ਕੁਮਾਰੀ’ ਦਾ ਐਲਾਨ

Sunday, Nov 24, 2024 - 04:23 PM (IST)

ਮੁੰਬਈ (ਬਿਊਰੋ) - ਗੋਆ ਵਿਚ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ’ਚ ਆਸਟ੍ਰੇਲੀਆਈ ਆਦਿਵਾਸੀ ਅਤੇ ਭਾਰਤੀ ਸਭਿਆਚਾਰਾਂ ਨੂੰ ਜੋੜਦੀ ਇਕ ਫੀਚਰ ਫਿਲਮ ‘ਬਿਜਰਾ ਕੁਮਾਰੀ’ ਦਾ ਐਲਾਨ ਕੀਤਾ ਗਿਾ ਹੈ। ਇਸ ਫਿਲਮ ਦਾ ਨਿਰਮਾਣ ਅਨੁਪਮ ਸ਼ਰਮਾ ਆਸਟ੍ਰੇਲੀਆਈ ਫਿਲਮ ਨਿਰਮਾਤਾ ਰਿਚਰਡ ਜੇਮਸਨ ਅਤੇ ਜੋਡੀ ਬੇਲ ਨਾਲ ਮਿਲ ਕੇ ਕਰ ਰਹੇ ਹਨ। 

ਇਹ ਵੀ ਪੜ੍ਹੋੋ-  'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

ਫਿਲਮ ਦੀ ਕਹਾਣੀ ਜੇਮਸਨ ਨੇ ਲਿਖੀ ਹੈ। ਫਿਲਮ ’ਤੇ ਟਿੱਪਣੀ ਕਰਦੇ ਹੋਏ ਅਨੁਪਮ ਸ਼ਰਮਾ ਨੇ ਕਿਹਾ, ‘‘ਦੁਨੀਆ ਦੀਆਂ ਦੋ ਸਭ ਤੋਂ ਪੁਰਾਣੀਆਂ ਸੰਸਕ੍ਰਿਤੀਆਂ ਨੂੰ ਆਪਣੀਆਂ ਆਧੁਨਿਕ ਕਹਾਣੀਆਂ ਸਾਂਝੀਆਂ ਕਰਨ ਲਈ ਇਕਜੁੱਟ ਕਰ ਨ ਵਾਲੀ ਪਹਿਲੀ ਫਿਲਮ ਦਾ ਹਿੱਸਾ ਬਣਨਾ ਬਹੁਤ ਵੱਡੇ ਸਨਮਾਨ ਦੀ ਗੱਲ ਹੈ ਅਤੇ ਰਿਚਰਡ ਅਤੇ ਜੋਡੀ ਨਾਲ ਮਿਲ ਕੇ ਕੰਮ ਕਰਨਾ ਸ਼ਾਨਦਾਰ ਹੈ। 

ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼

ਇਹ ਫਿਲਮ ਇਕ ਆਸਟ੍ਰੇਲੀਆਈ ਲੜਕੀ ‘ਤਾਸ਼ਾ’ ’ਤੇ ਬੇਸਡ ਹੈ, ਜੋ ਆਪਣੇ ਪਿਤਾ ਨੂੰ ਲੱਭਣ ਲਈ ਭਾਰਤ ਦੀ ਯਾਤਰਾ ’ਤੇ ਨਿਕਲਦੀ ਹੈ। ਨਿਰਮਾਤਾ ਅਤੇ ਲੇਖਕ ਰਿਚਰਡ ਜੇਮਸਨ ਨੇ ਕਿਹਾ ਕਿ ‘ਬਿਜਰਾ ਕੁਮਾਰੀ’ ਬੱਚਿਆਂ ਨੂੰ ਆਪਣੇ ਪਰਿਵਾਰ, ਸਮਾਜ ਅਤੇ ਸੱਭਿਆਚਾਰ ਨਾਲ ਜੁੜਨ ਲਈ ਆਪਣੀ ਯਾਤਰਾ ਸ਼ੁਰੂ ਕਰਨ ਲਈ ਇਕ ਪ੍ਰੇਰਨਾਦਾਇਕ ਬਿਰਤਾਂਤ ਪ੍ਰਦਾਨ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


sunita

Content Editor

Related News