ਫਰਹਾਨ-ਸ਼ਿਬਾਨੀ ਦੇ ਘਰ ਆਇਆ ਨਵਾਂ ਮਹਿਮਾਨ, ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ- 'ਹੁਣ ਅਸੀਂ 2 ਤੋਂ 3 ਹੋ ਗਏ ਹਾਂ'

Wednesday, Nov 08, 2023 - 11:18 AM (IST)

ਫਰਹਾਨ-ਸ਼ਿਬਾਨੀ ਦੇ ਘਰ ਆਇਆ ਨਵਾਂ ਮਹਿਮਾਨ, ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ- 'ਹੁਣ ਅਸੀਂ 2 ਤੋਂ 3 ਹੋ ਗਏ ਹਾਂ'

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਫਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਮਸ਼ਹੂਰ ਜੋੜੀਆਂ 'ਚੋਂ ਇਕ ਹਨ। ਦੋਵੇਂ ਅਕਸਰ ਆਪਣੀ ਲਾਈਫ ਦੇ ਅਪਡੇਟਸ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਇੱਕ ਵਾਰ ਫਿਰ ਇਸ ਜੋੜੀ ਨੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ।

PunjabKesari

ਇਸ ਜੋੜੇ ਦੇ ਘਰ ਇਕ ਛੋਟਾ ਜਿਹਾ ਮਹਿਮਾਨ ਆਇਆ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਜੋੜੇ ਦੇ ਘਰ ਇੱਕ ਛੋਟਾ ਬੱਚਾ ਆਇਆ ਹੈ ਤਾਂ ਤੁਸੀਂ ਗ਼ਲਤ ਹੋ।

PunjabKesari

ਜੋੜੇ ਦੇ ਘਰ ਇਹ ਛੋਟਾ ਮਹਿਮਾਨ ਕੋਈ ਹੋਰ ਨਹੀਂ ਸਗੋਂ ਕੁੱਤਾ ਹੈ। ਜੋੜੇ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਪਿਆਰੇ ਕਤੂਰੇ ਦੀਆਂ ਬਹੁਤ ਹੀ ਪਿਆਰੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਛੋਟਾ ਮਹਿਮਾਨ ਘਰ ਆਰਾਮ ਕਰਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨਾਲ ਫਰਹਾਨ ਨੇ ਲਿਖਿਆ- 'ਅਤੇ ਹੁਣ ਅਸੀਂ ਦੋ-ਤਿੰਨ ਹੋ ਗਏ ਹਾਂ। ਰੂਮੀ ਲਿਓ ਅਖ਼ਤਰ ਨੂੰ ਹੈਲੋ ਕਹੋ।'

PunjabKesari
 
ਦੱਸ ਦਈਏ ਕਿ ਕਰੀਬ 4 ਸਾਲ ਡੇਟ ਕਰਨ ਤੋਂ ਬਾਅਦ ਫਰਹਾਨ ਅਖ਼ਤਰ ਨੇ ਸਾਲ 2022 'ਚ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਕਰਵਾਇਆ ਸੀ। ਸ਼ਿਬਾਨੀ ਫਰਹਾਨ ਦੀ ਦੂਜੀ ਪਤਨੀ ਹੈ। 

PunjabKesari


author

sunita

Content Editor

Related News