ਪ੍ਰਿੰਸ ਹੈਰੀ ਦਾ ਕੁਆਰਾਪਣ ਭੰਗ ਕਰਨ ਵਾਲੀ 40 ਸਾਲਾ ਜਨਾਨੀ ਆਈ ਸਾਹਮਣੇ, ਦੱਸੀ 2001 ਦੀ ਘਟਨਾ

Monday, Feb 06, 2023 - 04:39 PM (IST)

ਪ੍ਰਿੰਸ ਹੈਰੀ ਦਾ ਕੁਆਰਾਪਣ ਭੰਗ ਕਰਨ ਵਾਲੀ 40 ਸਾਲਾ ਜਨਾਨੀ ਆਈ ਸਾਹਮਣੇ, ਦੱਸੀ 2001 ਦੀ ਘਟਨਾ

ਲੰਡਨ (ਵਿਸ਼ੇਸ਼) : ਪ੍ਰਿੰਸ ਹੈਰੀ ਨੇ ਆਪਣੀ ਕਿਤਾਬ ‘ਸਪੇਅਰ’ ’ਚ ਉਨ੍ਹਾਂ ਦਾ ਕੁਆਰਾਪਣ ਭੰਗ ਕਰਨ ਵਾਲੀ ਜਿਸ ਵੱਡੀ ਉਮਰ ਦੀ ਜਨਾਨੀ ਦਾ ਜ਼ਿਕਰ ਕੀਤਾ ਹੈ, ਉਹ ਸਭ ਦੇ ਸਾਹਮਣੇ ਆ ਗਈ ਹੈ। ਖਾਨਾਂ ’ਚ ਕੰਮ ਕਰਨ ਵਾਲੀ 40 ਸਾਲਾ ਸ਼ਾਸ਼ਾ ਵਾਲਪੋਲ ਨੇ ਕਿਹਾ ਹੈ ਕਿ ਇਹ ਜੁਲਾਈ 2001 ਦੀ ਘਟਨਾ ਹੈ। ਉਹ ਉਸ ਦਾ 19ਵਾਂ ਜਨਮ ਦਿਨ ਸੀ ਅਤੇ ਪ੍ਰਿੰਸ ਹੈਰੀ ਉਦੋਂ 16 ਸਾਲ ਦੇ ਸਨ। ਹਾਲਾਂਕਿ ਕਿਤਾਬ ’ਚ ਪ੍ਰਿੰਸ ਨੇ ਖ਼ੁਦ ਨੂੰ ਉਦੋਂ 17 ਸਾਲ ਦਾ ਦੱਸਿਆ ਹੈ। 

ਇਹ ਵੀ ਪੜ੍ਹੋ :  ਹਰਿਆਣਾ ਕਮੇਟੀ ਨੂੰ ਲੈ ਕੇ ਜਥੇਦਾਰ ਦਾਦੂਵਾਲ ਦਾ ਵੱਡਾ ਬਿਆਨ, ਮਹੰਤ ਕਰਮਜੀਤ ਸਿੰਘ 'ਤੇ ਚੁੱਕੇ ਸਵਾਲ

ਸ਼ਾਸ਼ਾ, ਜੋ ਦੋ ਬੱਚਿਆਂ ਦੀ ਮਾਂ ਹੈ, ਦੇ ਹਵਾਲੇ ਨਾਲ ਡੇਲੀ ਮੇਲ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਪਹਿਲ ਪ੍ਰਿੰਸ ਨੇ ਹੀ ਕੀਤੀ ਸੀ। ਉਹ ਦੋਵੇਂ ਦੋਸਤ ਸਨ ਅਤੇ ਪ੍ਰਿੰਸ ਉਸ ਦੇ ਲਈ ਸਟਫਡ ਮਿਸ ਪਿੱਗੀ ਡੌਲ ਅਤੇ ਇਕ ਕਮੇਡੀ ਬਰਥਡੇ ਕਾਰਡ ਲੈ ਕੇ ਆਇਆ ਸੀ। ਅਸੀਂ ਦੋਵਾਂ ਨੇ ਕਾਫ਼ੀ ਪੀ ਲਈ ਸੀ। ਫਿਰ ਹੈਰੀ ਨੇ ਕਿਹਾ ਕਿ ਚਲੋ ਸਿਗਰਟ ਪੀਣ ਬਾਹਰ ਚਲਦੇ ਹਾਂ। ਫਿਰ ਉਹ ਪਿੱਛੇ ਦੇ ਇਕ ਖੇਤ ’ਚ ਚਲੇ ਗਏ। ਜਿੱਥੇ ਹੈਰੀ ਨੇ ਉਸ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਇਹ ਸਭ ਦੋ ਦੋਸਤਾਂ ਵਿਚ ਅਚਾਨਕ ਹੋਇਆ।

ਇਹ ਵੀ ਪੜ੍ਹੋ : ਜਾਣੋ ਕੌਣ ਹੈ ਹਿੰਡਨਬਰਗ ਤੇ ਕੀ ਲਾਏ ਦੋਸ਼, ਜਿਸ ਕਾਰਨ ਟਾਪ 20 ਅਮੀਰਾਂ ਦੀ ਸੂਚੀ 'ਚੋਂ ਵੀ ਬਾਹਰ ਹੋਏ ਅਡਾਨੀ

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

Harnek Seechewal

Content Editor

Related News