ਅਪਰਾਧ ਡਾਟਾ ਦੇ ਆਧਾਰ 'ਤੇ ਲੰਡਨ ਦੇ ਸਭ ਤੋਂ ਖਤਰਨਾਕ 5 ਟਿਊਬ ਸਟੇਸ਼ਨਾਂ ਦਾ ਖੁਲਾਸਾ
Friday, Sep 06, 2024 - 03:34 PM (IST)
ਜਲੰਧਰ- ਲੰਡਨ ਆਪਣੇ ਸਭ ਤੋਂ ਵਿਅਸਤ ਟਿਊਬ ਸਟੇਸ਼ਨਾਂ 'ਤੇ ਵਾਪਰਦੀਆਂ ਅਪਰਾਧਿਕ ਘਟਨਾਵਾਂ ਲਈ ਮਸ਼ਹੂਰ ਹੋ ਗਿਆ ਹੈ। ਇਨ੍ਹਾਂ ਸਭ ਤੋਂ ਖਤਰਨਾਕ ਟਿਊਬ ਸਟੇਸ਼ਨਾਂ ਦਾ ਨਾਂ ਕ੍ਰਾਈਮ ਡਾਟਾ ਦੇ ਆਧਾਰ 'ਤੇ ਰੱਖਿਆ ਗਿਆ ਹੈ।ਡਿਜੀਟਲ ਪੀ. ਆਰ ਲੈਬ ਵਲੋਂ ਇਕੱਠੇ ਕੀਤੇ ਗਏ ਡਾਟੇ ਨੇ ਅਪਰਾਧ ਦੇ ਅੰਕੜਿਆਂ ਦੇ ਅਾਧਾਰ ’ਤੇ ਚੋਟੀ ਦੇ 5 ਸਭ ਤੋਂ ਖਤਰਨਾਕ ਅੰਡਰਗਰਾਊਂਡ ਸਟੇਸ਼ਨਾਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਵਿਚ ਉਨ੍ਹਾਂ ਸਟੇਸ਼ਨਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਆਲੇ-ਦੁਆਲੇ ਸਭ ਤੋਂ ਵੱਧ ਅਪਰਾਧ ਦਰਜ ਕੀਤੇ ਗਏ ਹਨ। ਇਸ ਸਾਲ ਜਨਵਰੀ ਵਿਚ 232 ਅਪਰਾਧਾਂ ਦੇ ਨਾਲ ਪੈਡਿੰਗਟਨ ਸੂਚੀ ਵਿਚ ਸਭ ਤੋਂ ਉੱਪਰ ਹੈ। ਦਰਜ ਕੀਤੇ ਗਏ ਅਪਰਾਧਾਂ ਵਿਚ ਹਿੰਸਾ ਅਤੇ ਜਿਨਸੀ ਅਪਰਾਧਾਂ ਦੀਆਂ 68 ਘਟਨਾਵਾਂ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ -22 ਸਾਲਾਂ ਅਦਾਕਾਰਾ ਨੇ ਨਹਾਉਂਦੇ ਦਾ ਵੀਡੀਓ ਕੀਤਾ ਪੋਸਟ, ਲੋਕ ਨੇ ਕੀਤਾ ਟ੍ਰੋਲ
ਲਿਵਰਪੂਲ ਸਟ੍ਰੀਟ ਦੂਸਰੇ ਸਥਾਨ 'ਤੇ
ਲਿਵਰਪੂਲ ਸਟ੍ਰੀਟ 232 ਅਪਰਾਧਾਂ ਦੇ ਨਾਲ ਦੂਜੇ ਸਥਾਨ 'ਤੇ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਘਟਨਾਵਾਂ (57) ਸਮਾਜ ਵਿਰੋਧੀ ਵਿਵਹਾਰ ਨਾਲ ਜੁੜੀਆਂ ਹੋਈਆਂ ਹਨ। ਲੰਡਨ ਦੇ ਤੀਜੇ ਸਭ ਤੋਂ ਖਤਰਨਾਕ ਟਿਊਬ ਸਟੇਸ਼ਨ ਦਾ ਨਾਂ ਵਿਕਟੋਰੀਆ ਰੱਖਿਆ ਗਿਆ ਹੈ। ਕੁੱਲ 157 ਅਪਰਾਧ ਦਰਜ ਕੀਤੇ ਗਏ, ਜਿਨ੍ਹਾਂ ਵਿਚ ਹਿੰਸਕ ਅਤੇ ਜਿਨਸੀ ਅਪਰਾਧ ਸਭ ਤੋਂ ਆਮ ਹਨ। ਅੰਕੜਿਆਂ ਅਨੁਸਾਰ 46 ਘਟਨਾਵਾਂ ਇਸ ਸ਼੍ਰੇਣੀ ਵਿਚ ਆਈਆਂ।ਲੰਡਨ ਬ੍ਰਿਜ 'ਤੇ 136 ਅਪਰਾਧ ਦਰਜ ਕੀਤੇ ਗਏ, ਜਿਸ ਨਾਲ ਇਹ ਚੌਥਾ ਸਭ ਤੋਂ ਖਤਰਨਾਕ ਟਿਊਬ ਸਟੇਸ਼ਨ ਬਣ ਗਿਆ। ਕਿੰਗਜ਼ ਕਰਾਸ 'ਤੇ 120 ਅਪਰਾਧ ਦਰਜ ਕੀਤੇ ਗਏ ਤੇ ਇਹ 5ਵੇਂ ਸਥਾਨ 'ਤੇ ਰਿਹਾ।ਪਿਕਾਡਿਲੀ ਸਰਕਸ, ਆਕਸਫੋਰਡ ਸਰਕਸ, ਬੇਕਰ ਸਟ੍ਰੀਟ, ਵਾਟਰਲੂ ਅਤੇ ਵੈਸਟਮਿੰਸਟਰ ਵੀ ਚੋਟੀ ਦੇ 10 ਸਭ ਤੋਂ ਖਤਰਨਾਕ ਸਟੇਸ਼ਨਾਂ ਵਿਚ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।