ਹੈੱਡ ਕਾਂਸਟੇਬਲ ਦੇ 900 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ

Saturday, Jun 10, 2023 - 10:33 AM (IST)

ਹੈੱਡ ਕਾਂਸਟੇਬਲ ਦੇ 900 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ

ਨਵੀਂ ਦਿੱਲੀ- ਨੌਕਰੀ ਦੀ ਭਾਲ ਕਰਨ ਵਾਲੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਸੀਮਾ ਸੁਰੱਖਿਆ ਬਲ ਵਲੋਂ 914 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਲਈ ਅਪਲਾਈ ਕਰਨ ਦੀ ਤਾਰੀਖ਼ 18 ਜੂਨ ਹੈ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੈਅ ਤਾਰੀਖ਼ ਤੱਕ ਅਪਲਾਈ ਕਰਨ। ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://ssb.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਉਮਰ ਹੱਦ

ਸੀਮਾ ਸੁਰੱਖਿਆ ਬਲ 'ਚ ਹੈੱਡ ਕਾਂਸਟੇਬਲ ਭਰਤੀ 2023 ਲਈ ਉਮੀਦਵਾਰਾਂ ਦੀ ਉਮਰ ਹੱਦ ਘੱਟ ਤੋਂ ਘੱਟ 18  ਸਾਲ ਅਤੇ ਵੱਧ ਤੋਂ ਵੱਧ 25 ਸਾਲ ਤੱਕ ਤੈਅ ਕੀਤੀ ਗਈ ਹੈ। ਇਸ ਵਿਚ ਸਿਰਫ ਹੈੱਡ ਕਾਂਸਟੇਬਲ ਮਕੈਨਿਕ ਅਹੁਦਿਆਂ ਲਈ ਉਮਰ ਹੱਦ 27  ਸਾਲ ਤੱਕ ਰੱਖੀ ਗਈ ਹੈ।

ਅਰਜ਼ੀ ਫ਼ੀਸ 

ਭਰਤੀ ਲਈ ਅਪਲਾਈ ਕਰਨ ਲਈ ਜਨਰਲ, ਓ. ਬੀ. ਸੀ. ਅਤੇ ਈ. ਡਬਲਿਊ. ਐੱਸ ਉਮੀਦਵਾਰਾਂ ਨੂੰ 100 ਰੁਪਏ ਫ਼ੀਸ ਦੇਣੀ ਹੋਵੇਗੀ। ਜਦਕਿ ਹੋਰ ਵਰਗ ਦੇ ਉਮੀਦਵਾਰਾਂ ਨੂੰ ਕੋਈ ਫ਼ੀਸ ਨਹੀਂ ਲੱਗੇਗੀ।

ਇੰਝ ਕਰ ਸਕੋਗੇ ਅਪਲਾਈ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ਖੋਲ੍ਹਣਾ ਹੈ।
ਇਸ ਤੋਂ ਬਾਅਦ ਤੁਹਾਨੂੰ ਹੋਮ ਪੇਜ 'ਤੇ ਰਿਕਰੂਟਮੈਂਟ (Recruitment) ਸੈਕਸ਼ਨ 'ਤੇ ਕਲਿੱਕ ਕਰਨਾ ਹੋਵੇਗਾ।
SSB ਹੈੱਡ ਕਾਂਸਟੇਬਲ ਭਰਤੀ 2023 'ਤੇ ਕਲਿੱਕ ਕਰੋ।
ਇਸ ਤੋਂ ਬਾਅਦ SSB ਹੈੱਡ ਕਾਂਸਟੇਬਲ ਭਰਤੀ 2023 ਦੀ ਅਧਿਕਾਰਤ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਨਾ ਹੋਵੇਗਾ।
ਫਿਰ ਉਮੀਦਵਾਰ ਨੂੰ ਅਪਲਾਈ ਆਨਲਾਈਨ 'ਤੇ ਕਲਿੱਕ ਕਰਨਾ ਹੋਵੇਗਾ।
ਉਮੀਦਵਾਰ ਨੂੰ ਅਰਜ਼ੀ ਫਾਰਮ 'ਚ ਪੁੱਛੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਭਰਨਾ ਹੋਵੇਗਾ।
ਫਿਰ ਆਪਣੇ ਲੋੜੀਂਦੇ ਦਸਤਾਵੇਜ਼ ਫੋਟੋ ਅਤੇ ਦਸਤਖਤ ਅਪਲੋਡ ਕਰੋ।
ਬਿਨੈ-ਪੱਤਰ ਫਾਰਮ ਨੂੰ ਪੂਰੀ ਤਰ੍ਹਾਂ ਭਰਨ ਤੋਂ ਬਾਅ, ਇਸ ਨੂੰ ਅੰਤਿਮ ਰੂਪ 'ਚ ਜਮ੍ਹਾ ਕਰਨਾ ਹੋਵੇਗਾ।
ਅਖ਼ੀਰ ਤੁਹਾਨੂੰ ਅਰਜ਼ੀ ਫਾਰਮ ਦਾ ਇਕ ਪ੍ਰਿੰਟ ਆਊਟ ਲੈਣਾ ਹੋਵੇਗਾ ਅਤੇ ਇਸ ਨੂੰ ਸੁਰੱਖਿਅਤ ਰੱਖਣਾ ਹੋਵੇਗਾ।

ਵਧੇਰੇ ਜਾਣਕਾਰੀ ਲਈ ਇਸ ਹੈਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ। 

SSB Head Constable Recruitment 2023


author

Tanu

Content Editor

Related News