SBI 'ਚ ਨੌਕਰੀ ਦਾ ਸੁਨਹਿਰੀ ਮੌਕਾ; 868 ਅਹੁਦਿਆਂ ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਹੋਰ ਵੇਰਵਾ

Wednesday, Mar 15, 2023 - 11:47 AM (IST)

SBI 'ਚ ਨੌਕਰੀ ਦਾ ਸੁਨਹਿਰੀ ਮੌਕਾ; 868 ਅਹੁਦਿਆਂ ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਹੋਰ ਵੇਰਵਾ

ਨਵੀਂ ਦਿੱਲੀ- ਸਟੇਟ ਬੈਂਕ ਆਫ਼ ਇੰਡੀਆ (SBI) ਨੇ ਬਿਜ਼ਨੈੱਸ ਕੋਰਸਪੌਂਡੈਂਟ ਫੈਸਿਲੀਟੇਟਰ (BCF) ਦੇ ਅਹੁਦਿਆਂ ਲਈ ਭਰਤੀ ਕੱਢੀ ਹੈ। ਇਸ ਭਰਤੀ ਰਾਹੀਂ ਕੁੱਲ 868 ਅਸਾਮੀਆਂ ਭਰੀਆਂ ਜਾਣਗੀਆਂ। ਜਿਹੜੇ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਦਿਲਚਸਪੀ ਰੱਖਦੇ ਹਨ ਅਤੇ ਯੋਗ ਹਨ, ਉਹ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾ ਕੇ ਆਪਣਾ ਬਿਨੈ-ਪੱਤਰ ਭਰ ਸਕਦੇ ਹਨ। ਉਮੀਦਵਾਰਾਂ ਨੂੰ ਅਪਲਾਈ ਕਰਨ ਲਈ 31 ਮਾਰਚ, 2023 ਤੱਕ ਦਾ ਸਮਾਂ ਦਿੱਤਾ ਜਾਵੇਗਾ। 

ਕੁੱਲ ਅਹੁਦੇ

SBI 'ਚ ਇਸ ਭਰਤੀ ਜ਼ਰੀਏ ਕੁੱਲ 868 ਅਹੁਦਿਆਂ ਨੂੰ ਭਰਿਆ ਜਾਵੇਗਾ।

ਮਹੱਤਵਪੂਰਨ ਤਾਰੀਖ਼ਾਂ-

ਇਸ ਭਰਤੀ ਲਈ ਆਨਲਾਈਨ ਪ੍ਰਕਿਰਿਆ 10 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 31 ਮਾਰਚ ਤੱਕ ਉਮੀਦਵਾਰਾਂ ਨੂੰ ਐਪਲੀਕੇਸ਼ਨ ਫਾਰਮ ਭਰਨ ਦਾ ਮੌਕਾ ਦਿੱਤਾ ਜਾਵੇਗਾ।

ਵਿੱਦਿਅਕ ਯੋਗਤਾ

ਇਸ ਭਰਤੀ ਲਈ ਸਿਰਫ਼ ਉਹ ਹੀ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜੋ ਬੈਂਕ ਦੀ ਸੇਵਾ (ਹੋਰ PSB) ਤੋਂ ਸੇਵਾਮੁਕਤ ਹੋਣ। ਕਿਸੇ ਖਾਸ ਵਿਦਿਅਕ ਯੋਗਤਾ ਦੀ ਲੋੜ ਨਹੀਂ ਹੈ, ਕਿਉਂਕਿ ਬਿਨੈਕਾਰ SBI, e-ABs ਅਤੇ ਹੋਰ PSBs ਦੇ ਸੇਵਾਮੁਕਤ ਅਧਿਕਾਰੀ ਹਨ। ਯੋਗਤਾ ਦੇ ਵਿਸ਼ੇ ਬਾਰੇ ਵਧਰੇ ਜਾਣਕਾਰੀ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਭਰਤੀ ਦਾ ਨੋਟੀਫ਼ਿਕੇਸ਼ਨ ਚੈੱਕ ਜ਼ਰੂਰ ਕਰੋ।

ਹੇਠਾਂ ਇਸ ਲਿੰਕ 'ਤੇ ਕਲਿੱਕ ਕਰ ਕੇ ਭਰਤੀ ਦਾ ਨੋਟੀਫ਼ਿਕੇਸ਼ਨ ਚੈੱਕ ਕਰੋ।

SBI BCF Recruitment 2023 ਨੋਟੀਫ਼ਿਕੇਸ਼ਨ

ਉਮਰ ਹੱਦ

ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 65 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। 

ਚੋਣ ਪ੍ਰਕਿਰਿਆ

ਇਨ੍ਹਾਂ ਅਹੁਦਿਆਂ 'ਤੇ ਚੁਣੇ ਜਾਣ 'ਤੇ ਉਮੀਦਵਾਰਾਂ ਨੂੰ ਕੋਈ ਲਿਖਤੀ ਪ੍ਰੀਖਿਆ ਨਹੀਂ ਦੇਣੀ ਹੋਵੇਗੀ। ਉਮੀਦਵਾਰਾਂ ਨੂੰ ਇੰਟਰਵਿਊ ਦੇ ਜ਼ਰੀਏ ਸ਼ਾਰਟਲਿਸਟ ਕੀਤਾ ਜਾਵੇਗਾ। ਚੋਣ ਪ੍ਰਕਿਰਿਆ ਦੇ ਵਿਸ਼ੇ ਵਿਚ ਵਧੇਰੇ ਜਾਣਕਾਰੀ ਲਈ ਨੋਟੀਫ਼ਿਕੇਸ਼ਨ ਪੜ੍ਹੋ।

ਇੰਝ ਕਰੋ ਅਪਲਾਈ

1. ਰਜਿਸਟਰ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ https://www.sbi.co.in/careers 'ਤੇ ਜਾਓ।
2. ਦੂਜੇ ਪੜਾਅ ਵਿਚ ਵੈੱਬਸਾਈਟ ਦੇ ਹੋਮਪੇਜ 'ਤੇ ਆਪਣੇ ਆਪ ਨੂੰ ਰਜਿਸਟਰ ਕਰੋ।
3. ਰਜਿਸਟ੍ਰੇਸ਼ਨ ਤੋਂ ਬਾਅਦ ਬਿਨੈ-ਪੱਤਰ ਭਰੋ ਅਤੇ ਇਸ ਨੂੰ ਜਮ੍ਹਾ ਕਰੋ।
4. ਅਖ਼ੀਰ ਵਿਚ ਅੱਗੇ ਦੇ ਇਸਤੇਮਾਲ ਲਈ ਇਕ ਪ੍ਰਿੰਟ ਆਊਟ ਲਓ।


author

Tanu

Content Editor

Related News