10ਵੀਂ ਪਾਸ ਉਮੀਦਵਾਰਾਂ ਲਈ ਰੇਲਵੇ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Saturday, Oct 07, 2023 - 11:07 AM (IST)

ਨਵੀਂ ਦਿੱਲੀ- ਰੇਲਵੇ 'ਚ ਨੌਕਰੀ ਕਰਨ ਦੇ ਇਛੁੱਕ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਸੈਂਟਰਲ ਰੇਲਵੇ ਨੇ ਗਰੁੱਪ 'ਸੀ' ਅਤੇ ਗਰੁੱਪ 'ਡੀ' ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਹ ਭਰਤੀਆਂ ਸਪੋਰਟਸ ਕੋਟੇ ਦੇ ਅਧੀਨ ਕੱਢੀਆਂ ਗਈਆਂ ਹਨ।
ਅਹੁਦਿਆਂ ਦਾ ਵੇਰਵਾ
ਇਸ ਦੇ ਅਧੀਨ 62 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਇਸ 'ਚ ਗਰੁੱਪ ਸੀ ਦੇ 21 ਅਤੇ ਗਰੁੱਪ ਡੀ ਦੇ 41 ਅਹੁਦੇ ਸ਼ਾਮਲ ਹਨ।
ਸਿੱਖਿਆ ਯੋਗਤਾ
ਗਰੁੱਪ ਡੀ : 10ਵੀਂ ਪਾਸ
ਗਰੁੱਪ ਸੀ : ਲੇਵਲ 5/4- ਗਰੈਜੂਏਸ਼ਨ
ਲੇਵਲ 3/2 : 12ਵੀਂ ਪਾਸ
ਕਲਰਕ ਅਹੁਦਿਆਂ ਲਈ ਉਮੀਦਵਾਰਾਂ ਦੀ ਟਾਈਪਿੰਗ ਸਪੀਡ ਇੰਗਲਿਸ਼ 'ਚ 30 ਸ਼ਬਦ ਪ੍ਰਤੀ ਮਿੰਟ ਜਾਂ ਹਿੰਦੀ 'ਚ 25 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 17 ਅਕਤੂਬਰ 2023 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 25 ਸਾਲ ਰੱਖੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।