ਯੂਨੀਅਨ ਬੈਂਕ ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

Sunday, Jan 02, 2022 - 11:41 AM (IST)

ਯੂਨੀਅਨ ਬੈਂਕ ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਯੂਨੀਅਨ ਬੈਂਕ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਦੇ ਅਨੁਸਾਰ, ਭਰਤੀ ਡਿਜੀਟਲ ਟੀਮ, ਵਿਸ਼ਲੇਸ਼ਣ ਟੀਮ, ਅਰਥ ਸ਼ਾਸਤਰੀ ਟੀਮ, ਏਪੀਆਈ ਪ੍ਰਬੰਧਨ ਟੀਮ ਅਤੇ ਡਿਜੀਟਲ ਲੈਂਡਿੰਗ ਟੀਮ ਲਈ ਕੀਤੀ ਜਾਣੀ ਹੈ। ਇਹ ਭਰਤੀਆਂ ਕੁੱਲ 25 ਅਹੁਦਿਆਂ 'ਤੇ ਕੀਤੀਆਂ ਜਾਣੀਆਂ ਹਨ। ਯੋਗ ਉਮੀਦਵਾਰਾਂ ਨੂੰ ਯੂਨੀਅਨ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਅਪਲਾਈ ਕਰਨਾ ਹੋਵੇਗਾ। ਅਪਲਾਈ ਕਰਨ ਦੀ ਆਖ਼ਰੀ ਮਿਤੀ 7 ਜਨਵਰੀ, 2022 ਹੈ।

ਉਮਰ ਹੱਦ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਉਮਰ 21 ਸਾਲ ਤੋਂ 42 ਸਾਲ ਨਿਰਧਾਰਤ ਕੀਤੀ ਗਈ ਹੈ। ਜਦਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿਚ ਛੋਟ ਦਿੱਤੀ ਜਾਵੇਗੀ।

ਅਹੁਦਿਆਂ ਦਾ ਵੇਰਵਾ

PunjabKesari

ਇਸ ਤਰ੍ਹਾਂ ਕਰੋ ਅਪਲਾਈ
ਹੋਮਪੇਜ 'ਤੇ ਭਰਤੀ ਸੈਕਸ਼ਨ ਦਿਖਾਈ ਦੇਵੇਗਾ, ਜਿੱਥੇ ਅਰਜ਼ੀ ਫਾਰਮ ਦਾ ਲਿੰਕ ਹੋਵੇਗਾ। ਅਰਜ਼ੀ ਫਾਰਮ ਭਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਰਜਿਸਟਰੇਸ਼ਨ ਕਰਾਉਣੀ ਹੋਵੇਗੀ। ਇਸ ਤੋਂ ਬਾਅਦ ਤੁਸੀਂ ਅਰਜ਼ੀ ਫਾਰਮ ਭਰ ਸਕੋਗੇ। ਅਪਲਾਈ ਕਰਦੇ ਸਮੇਂ ਫੀਸ ਵੀ ਅਦਾ ਕਰਨੀ ਪਵੇਗੀ ਜੋ ਕਿ 850 ਰੁਪਏ ਹੈ। SC, ST, ਦਿਵਿਆਂਗ ਉਮੀਦਵਾਰਾਂ ਲਈ ਇਹ ਫੀਸ 150 ਰੁਪਏ ਰੱਖੀ ਗਈ ਹੈ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News