10ਵੀਂ ਪਾਸ ਲਈ ਪੁਲਸ ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

03/25/2022 10:55:12 AM

ਨਵੀਂ ਦਿੱਲੀ- ਲੱਦਾਖ ਪੁਲਸ ਨੇ ਫੋਲੋਅਰ ਐਗਜ਼ੀਕਿਊਟਿਵ ਦੇ 80 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਪੁਲਸ 'ਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੇ ਯੋਗ ਉਮੀਦਵਾਰ ਲੱਦਾਖ ਪੁਲਸ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

ਆਖ਼ਰੀ ਤਾਰੀਖ਼
ਉਮੀਦਵਾਰ 31 ਮਾਰਚ 2022 ਤੱਕ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਸਕ੍ਰੀਨਿੰਗ ਅਤੇ ਟਰੇਡ ਟੈਸਟ ਰਾਹੀਂ ਕੀਤੀ ਜਾਵੇਗੀ। ਇਸ ਲਈ ਐਡਮਿਟ ਕਾਰਡ ਅਧਿਕਾਰਤ ਵੈੱਬਸਾਈਟ 'ਤੇ ਜਲਦ ਜਾਰੀ ਕਰ ਦਿੱਤਾ ਜਾਵੇਗਾ। ਐਡਮਿਟ ਕਾਰਡ ਡਾਕ ਰਾਹੀਂ ਨਹੀਂ ਭੇਜਿਆ ਜਾਵੇਗਾ।

ਸਿੱਖਿਆ ਯੋਗਤਾ
ਲੱਦਾਖ ਪੁਲਸ ਨੇ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ। ਵਧ ਸਿੱਖਿਆ ਯੋਗਤਾ ਅਤੇ ਇਸ ਭਰਤੀ ਨਾਲ ਸੰਬੰਧਤ ਵਧ ਜਾਣਕਾਰੀ ਅਧਿਕਾਰਤ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ।

ਉਮਰ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਇਕ ਜਨਵਰੀ 2022 ਤੋਂ ਪਹਿਲਾਂ 18 ਸਾਲ ਤੋਂ 37 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਸਰਕਾਰੀ ਨਿਯਮਾਂ ਅਨੁਸਾਰ, ਰਾਖਵਾਂਕਰਨ ਵਰਗ ਲਈ ਛੋਟ ਦਿੱਤੀ ਗਈ ਹੈ। ਹੋਰ ਪਿਛੜਾ ਵਰਗ ਨੂੰ 3 ਸਾਲ ਅਤੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ।

ਐਪਲੀਕੇਸ਼ਨ ਫੀਸ
ਅਪਲਾਈ ਕਰਨ ਵਾਲੇ ਉਮੀਦਵਾਰ ਨੂੰ 300 ਰੁਪਏ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਫੀਸ ਦਾ ਭੁਗਤਾਨ ਸਿਰਫ਼ ਡੈਬਿਟ ਕਾਰਡ/ ਕ੍ਰੇਡਿਟ ਕਾਰਡ/ ਨੈੱਟ ਬੈਂਕਿੰਗ ਦੇ ਮਾਧਿਅਮ ਨਾਲ ਕੀਤਾ ਜਾਵੇਗਾ। 

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News