ESIC ''ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
Sunday, Mar 13, 2022 - 10:17 AM (IST)

ਨਵੀਂ ਦਿੱਲੀ- ਕਰਮਚਾਰੀ ਸਟੇਟ ਬੀਮਾ ਨਿਗਮ (ਈ.ਐੱਸ.ਆਈ.ਸੀ.) ਨੇ ਸੋਸ਼ਲ ਸਕਿਓਰਿਟੀ ਅਫ਼ਸਰ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਸਾਰੇ ਇਛੁੱਕ ਉਮੀਦਵਾਰ 12 ਅਪ੍ਰੈਲ 2022 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 21 ਸਾਲ ਅਤੇ ਵਧ ਤੋਂ ਵਧ 27 ਸਾਲ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰਜ਼ ਦੀ ਡਿਗਰੀ ਹੋਣੀ ਚਾਹੀਦੀ ਹੈ। ਹਾਲਾਂਕਿ ਸਰਕਾਰੀ ਨਿਯਮਾਂ ਅਨੁਸਾਰ ਰਾਖਵਾਂਕਰਨ ਕੈਟੇਗਰੀ ਦੇ ਉਮੀਦਵਾਰਾਂ ਨੂੰ ਵਧ ਤੋਂ ਵਧ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਅਹੁਦਿਆਂ ਦਾ ਵੇਰਵਾ
ਕੁੱਲ 93 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 12 ਅਪ੍ਰੈਲ 2022 ਤੱਕ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।