ਸਬ ਇੰਸਪੈਕਟਰ ਦੇ 800 ਅਹੁਦਿਆਂ ’ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Friday, Nov 12, 2021 - 10:13 AM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ’ਚ ਸਬ ਇੰਸਪੈਕਟਰ ਦੇ ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਜੰਮੂ ਅਤੇ ਕਸ਼ਮੀਰ ਸੇਵਾ ਚੋਣ ਬੋਰਡ ਵਲੋਂ ਕੱਢੀਆਂ ਗਈਆਂ ਇਨ੍ਹਾਂ ਭਰਤੀਆਂ ਲਈ ਪ੍ਰਕਿਰਿਆ 10 ਨਵੰਬਰ 2021 ਤੋਂ ਸ਼ੁਰੂ ਹੋ ਚੁਕੀ ਹੈ।
ਕੁੱਲ ਅਹੁਦੇ
ਸਬ ਇੰਸਪੈਕਟਰ ਦੇ ਕੁੱਲ 800 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 10 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਸਟ੍ਰੀਮ ’ਚ ਗਰੈਜੂਏਸ਼ਨ ਦੀ ਡਿਗਰੀ ’ਚ ਪਾਸ ਹੋਣਾ ਜ਼ਰੂਰੀ ਹੈ।
ਉਮਰ ਹੱਦ
ਉਮੀਦਵਾਰ ਦੀ ਉਮਰ 18 ਸਾਲ ਤੋਂ 28 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ, ਫਿਜ਼ੀਕਲ ਸਟੈਂਡਰਡ ਟੈਸਟ ਰਾਹੀਂ ਕੀਤਾ ਜਾਵੇਗੀ। ਭਰਤੀ ਨਾਲ ਜੁੜੀ ਪੂਰੀ ਜਾਣਕਾਰੀ ਲਈ ਅਧਿਕਾਰਤ ਨੋਟੀਫਿਕੇਸ਼ਨ ਚੈੱਕ ਕਰੋ।
ਐਪਲੀਕੇਸ਼ਨ ਫੀਸ
ਐੱਸ.ਸੀ. ਅਤੇ ਐੱਸ.ਟੀ. ਵਰਗ ਦੇ ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 400 ਰੁਪਏ
ਉੱਥੇ ਹੀ ਹੋਰ ਵਰਗ ਦੇ ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 550 ਰੁਪਏ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://www.jkssb.nic.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।