RBI ''ਚ ਅਸਿਸਟੈਂਟ ਦੀਆਂ 450 ਅਸਾਮੀਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Monday, Sep 25, 2023 - 11:20 AM (IST)
ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (RBI) ਨੇ 450 ਅਸਿਸਟੈਂਟ ਦੀਆਂ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਐਪਲੀਕੇਸ਼ਨ ਲਿੰਕ ਆਰ.ਬੀ.ਆਈ. ਦੀ ਅਧਿਕਾਰਤ ਵੈੱਬਸਾਈਟ www.rbi.org 'ਤੇ ਆਕਟਿਵ ਕਰ ਦਿੱਤਾ ਗਿਆ ਹੈ। ਯੋਗ ਅਤੇ ਚਾਹਵਾਨ ਉਮੀਦ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅੱਜ ਤੋਂ ਅਪਲਾਈ ਕਰ ਸਕਦੇ ਹਨ।
ਮਹੱਤਵਪੂਰਨ ਤਾਰੀਖ਼ਾਂ
- ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 04/10/2023
- ਅਰਜ਼ੀ ਪ੍ਰਿੰਟ ਕਰਨ ਦੀ ਆਖ਼ਰੀ ਤਾਰੀਖ਼- 19/10/2023
- ਆਨਲਾਈਨ ਫ਼ੀਸ ਦਾ ਭੁਗਤਾਨ- 13/09/2023 ਸਵੇਰੇ 09:00 ਵਜੇ ਤੋਂ 04/10/2023 ਤੱਕ
- ਪ੍ਰੀਲਿਮ ਪ੍ਰੀਖਿਆ- 21 ਅਕਤੂਬਰ ਅਤੇ 23 ਅਕਤੂਬਰ 2023
- ਮੁੱਖ ਪ੍ਰੀਖਿਆ- 2 ਦਸੰਬਰ 2023
ਯੋਗਤਾ
ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿੱਚ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਬੈਚਲਰ ਡਿਗਰੀ ਹੋਣੀ ਲਾਜ਼ਮੀ ਹੈ। OBC, SC ਅਤੇ ST ਲਈ ਕੋਈ 50 ਫ਼ੀਸਦੀ ਵਾਲੀ ਸ਼ਰਤ ਨਹੀਂ ਹੈ, ਸਿਰਫ ਪਾਸ ਹੋਣਾ ਜ਼ਰੂਰੀ ਹੈ। ਕੰਪਿਊਟਰ 'ਤੇ ਵਰਡ ਪ੍ਰੋਸੈਸਿੰਗ ਦਾ ਗਿਆਨ ਹੋਣਾ ਜ਼ਰੂਰੀ ਹੈ।
ਉਮਰ ਹੱਦ
ਘੱਟੋ-ਘੱਟ 20 ਸਾਲ, ਵੱਧ ਤੋਂ ਵੱਧ 28 ਸਾਲ। ਉਮਰ ਦੀ ਗਣਨਾ 1 ਸਤੰਬਰ 2023 ਤੋਂ ਕੀਤੀ ਜਾਵੇਗੀ। ਭਾਵ ਉਮੀਦਵਾਰ ਦਾ ਜਨਮ 02 ਸਤੰਬਰ 1995 ਤੋਂ ਪਹਿਲਾਂ ਅਤੇ 01 ਸਤੰਬਰ 2003 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ ਹੈ। SC, ST ਨੂੰ ਉਮਰ ਵਿੱਚ 5 ਸਾਲ ਦੀ ਛੋਟ ਦਿੱਤੀ ਜਾਵੇਗੀ ਅਤੇ OBC ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ।
ਅਰਜ਼ੀ ਫੀਸ
- ਜਨਰਲ, ਓ.ਬੀ.ਸੀ., ਈ.ਡਬਲਯੂ.ਐੱਸ. 450 ਰੁਪਏ ਅਤੇ ਜੀ.ਐੱਸ.ਟੀ.
- ਐੱਸ.ਸੀ., ਐੱਸ.ਟੀ., ਦਿਵਯਾਂਗ - 50 ਰੁਪਏ ਅਤੇ ਜੀ.ਐਸ.ਟੀ.
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਨਿਯੁਕਤੀ ਲਈ ਚੁਣੇ ਜਾਣ ਲਈ ਉਮੀਦਵਾਰਾਂ ਨੂੰ ਤਿੰਨ ਆਨਲਾਈਨ ਪ੍ਰੀਖਿਆਵਾਂ ਵਿੱਚੋਂ ਲੰਘਣਾ ਪਵੇਗਾ। ਮੁੱਢਲੀ ਪ੍ਰੀਖਿਆ, ਮੁੱਖ ਪ੍ਰੀਖਿਆ ਅਤੇ ਭਾਸ਼ਾ ਨਿਪੁੰਨਤਾ ਟੈਸਟ (LPT)।
RBI Assistant notification 2023
RBI Assistant 2023 direct link to apply