RBI ''ਚ ਜੂਨੀਅਰ ਇੰਜਨੀਅਰ ਦੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Tuesday, Jun 13, 2023 - 11:19 AM (IST)

RBI ''ਚ ਜੂਨੀਅਰ ਇੰਜਨੀਅਰ ਦੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਰਿਜ਼ਰਵ ਬੈਂਕ ਦੀ ਅਧਿਕਾਰਤ ਵੈੱਬਸਾਈਟ Recruitment chances.rbi.org.in 'ਤੇ ਜਾ ਕੇ ਆਨਲਾਈਨ ਮੋਡ ਰਾਹੀਂ ਅਪਲਾਈ ਕਰ ਸਕਦੇ ਹਨ। 

ਮਹੱਤਵਪੂਰਨ ਤਾਰੀਖ਼ਾਂ

  • ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼: 30 ਜੂਨ 2023
  • ਅਰਜ਼ੀ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਤਾਰੀਖ਼: 30 ਜੂਨ 2023
  • ਆਨਲਾਈਨ ਪ੍ਰੀਖਿਆ ਦੀ ਅਸਥਾਈ ਤਾਰੀਖ਼: 15 ਜੁਲਾਈ 2023

ਕੌਣ ਕਰ ਸਕਦੈ ਅਪਲਾਈ?

ਰਿਜ਼ਰਵ ਬੈਂਕ ਵਿੱਚ JE ਸਿਵਲ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਘੱਟੋ-ਘੱਟ ਤਿੰਨ ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ JE ਇਲੈਕਟ੍ਰੀਕਲ ਦੇ ਅਹੁਦੇ ਲਈ ਉਮੀਦਵਾਰਾਂ ਕੋਲ ਡਿਪਲੋਮਾ ਹੋਲਡਰ ਵਜੋਂ ਘੱਟੋ-ਘੱਟ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਜਾਂ ਡਿਗਰੀ ਧਾਰਕਾਂ ਲਈ ਘੱਟੋ-ਘੱਟ 1 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ।

ਅਹੁਦਿਆਂ ਦਾ ਵੇਰਵਾ

ਇਹ ਭਰਤੀ ਮੁਹਿੰਮ ਤਹਿਤਾ 35 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 29 ਅਸਾਮੀਆਂ ਜੂਨੀਅਰ ਇੰਜਨੀਅਰ (ਸਿਵਲ) ਦੇ ਅਹੁਦੇ ਲਈ ਹਨ, ਜਦੋਂਕਿ 6 ਅਸਾਮੀਆਂ ਜੂਨੀਅਰ ਇੰਜਨੀਅਰ (ਇਲੈਕਟ੍ਰੀਕਲ) ਦੇ ਅਹੁਦੇ ਲਈ ਹਨ।

ਉਮਰ ਹੱਦ

ਇੱਛੁਕ ਉਮੀਦਵਾਰ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ  ਉਮੀਦਵਾਰ ਅਧਿਕਾਰਤ ਵੈੱਬਸਾਈਟ chances.rbi.org.in 'ਤੇ ਜਾ ਸਕਦੇ ਹਨ ਅਤੇ ਨੋਟੀਫਿਕੇਸ਼ਨ ਦੇਖ ਸਕਦੇ ਹਨ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

cherry

Content Editor

Related News