ਹਾਈਕੋਰਟ 'ਚ 85 ਅਹੁਦਿਆਂ ’ਤੇ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

Saturday, Jan 09, 2021 - 12:15 PM (IST)

ਹਾਈਕੋਰਟ 'ਚ 85 ਅਹੁਦਿਆਂ ’ਤੇ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

ਜੈਪੁਰ : ਰਾਜਸਥਾਨ ਹਾਈਕੋਰਟ ਵਿਚ ਜ਼ਿਲ੍ਹਾ ਜੱਜ ਦੇ 85 ਅਹੁਦਿਆਂ ’ਤੇ ਭਰਤੀ ਨਿਕਲੀ ਹੈ। ਇਸ ਭਰਤੀ ਲਈ ਚਾਹਵਾਨ ਉਮੀਦਵਾਰ http://hcraj.nic.in ’ਤੇ ਜਾ ਕੇ 27 ਜਨਵਰੀ ਤੋਂ ਅਪਲਾਈ ਕਰ ਸਕਣਗੇ। ਆਨਲਾਈਨ ਅਰਜ਼ੀ ਦੀ ਆਖ਼ਰੀ ਤਾਰੀਖ਼ 27 ਫਰਵਰੀ 2021 ਹੈ। ਫ਼ੀਸ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼ 28 ਫਰਵਰੀ 2021 ਤੈਅ ਕੀਤੀ ਗਈ ਹੈ।

ਵਿੱਦਿਅਕ ਯੋਗਤਾ
ਬੈਚਲਰ ਇਨ ਲਾਅ, ਘੱਟ ਤੋਂ ਘੱਟ 7 ਸਾਲ ਤੱਕ ਵਕੀਲ ਦੇ ਤੌਰ ’ਤੇ ਕੰਮ ਦਾ ਤਰਜ਼ਬਾ

ਉਮਰ ਹੱਦ
ਉਮੀਦਵਾਰਾਂ ਦੀ ਉਮਰ 35 ਸਾਲ ਤੋਂ 45 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਉਮਰ ਹੱਦ ਦੀ ਗਣਨਾ 1 ਜਨਵਰੀ 2020 ਤੋਂ ਕੀਤੀ ਜਾਵੇਗੀ।

ਐਡਮਿਟ ਕਾਰਡ
ਐਡਮਿਟ ਕਾਰਡ ਡਾਕ ਰਾਹੀਂ ਨਹੀਂ ਭੇਜੇ ਜਾਣਗੇ। ਉਮੀਦਵਾਰਾਂ ਨੂੰ http://www.hcrai.nic.in ’ਤੇ ਜਾ ਕੇ ਇਨ੍ਹਾਂ ਨੂੰ ਡਾਊਨਲੋਡ ਕਰਨਾ ਹੋਵੇਗਾ।

ਅਰਜ਼ੀ ਫ਼ੀਸ

  • ਸਾਧਾਰਨ, ਈ.ਡਬਲਯੂ.ਐਸ., ਓ.ਬੀ.ਸੀ., ਐਮ.ਬੀ.ਸੀ. - 1100 ਰੁਪਏ
  • ਐਸ.ਸੀ., ਐਸ.ਟੀ. - 550 ਰੁਪਏ

author

cherry

Content Editor

Related News